ਫਾਜ਼ਿਲਕਾ:ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਤੋਂ ਬਾਅਦ ਜਿੱਥੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਮਾਮਲੇ ਸਬੰਧੀ ਵੱਡੇ-ਵੱਡੇ ਖੁਲਾਸੇ ਕੀਤੇ ਜਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਹੁਣ ਗੈਂਗਸਟਰਾਂ ਦੇ ਨਿਸ਼ਾਨੇ ’ਤੇ ਵਪਾਰੀ ਆ ਗਏ ਹਨ।
ਅਜਿਹਾ ਹੀ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ ’ਤੇ ਦੋ ਦੁਕਾਨਦਾਰਾਂ ਕੋਲੋਂ ਫਿਰੌਤੀ ਮੰਗੀ ਗਈ ਹੈ। ਦੱਸ ਦਈਏ ਕਿ ਦੁਕਾਨਦਾਰਾਂ ਵੱਲੋਂ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਉੱਥੇ ਹੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਤਰ੍ਹਾਂ ਦਿੱਤੀ ਧਮਕੀ: ਦੁਕਾਨਦਾਰਾਂ ਨੂੰ ਮਿਲੀ ਧਮਕੀ ਚ ਕਿਹਾ ਗਿਆ ਹੈ ਕਿ ਤੂੰ ਕਿੱਥੇ ਰਹਿੰਦਾ ਹੈ ਕਿੱਥੇ ਆਉਂਦਾ ਜਾਂਦਾ ਹੈ, ਕਦੋਂ ਆਉਂਦਾ ਜਾਂਦਾ ਹੈ, ਤੇਰੇ ਪਰਿਵਾਰ ਚ ਮੈਂਬਰ ਕਿੰਨੇ ਹਨ ਅਤੇ ਤੂੰ ਕਿੱਥੇ ਰਹਿੰਦਾ ਹੈ। ਇਹ ਸਭ ਕੁਝ ਪਤਾ ਕਰ ਲਿਆ ਗਿਆ ਹੈ। ਤੇਰੇ ਕੋਲੋਂ 2 ਲੱਖ ਰੁਪਏ ਦੀ ਮੰਗ ਕੀਤੀ ਗਈ ਹੈ। ਪਰ ਹੁਣ ਤੱਕ ਜਿੰਨੇ ਵੀ ਤੇਰੇ ਕੋਲ ਰਕਮ ਹੈ ਉਹ ਦੇਦੇ। ਬਾਕੀ ਰਕਮ ਬਾਅਦ ’ਚ ਦੇ ਦੇਵੀ। ਜੇਕਰ ਉਸ ਵੱਲੋਂ ਅਜਿਹਾ ਨਹੀਂ ਹੁੰਦਾ ਹੈ ਤਾਂ ਉਨ੍ਹਾਂ ਵੱਲੋਂ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਇਆ ਜਾਵੇਗਾ। ਨਾਲ ਹੀ ਕਿਹਾ ਗਿਆ ਹੈ ਕਿ ਪੁਲਿਸ ਕੋਲ ਜਾ ਕੇ ਨੰਬਰ ਦੀ ਡਿਟੇਲ ਕਢਵਾ ਲਵੇ ਜਦੋ ਪੂਰੀ ਤੱਸਲੀ ਹੋ ਜਾਵੇ ਤਾਂ ਪੈਸੇ ਦੇ ਦੇਵੇਂ।