ਪੰਜਾਬ

punjab

ETV Bharat / state

ਮੀਂਹ ਦਾ ਪਾਣੀ ਪਿੰਡ ਲਈ ਬਣਿਆ ਜੀਅ ਦਾ ਜੰਜਾਲ, ਪਾਣੀ ‘ਚ ਕੈਦ ਹੋਏ ਲੋਕ

ਜਿਲ੍ਹਾ ਫਾਜ਼ਿਲਕਾ ਦੇ ਵਿਧਾਨਸਭਾ ਹਲਕਾ ਬਲੂਆਣਾ ਦਾ ਪਿੰਡ ਅਮਰਪੁਰਾ ਦੇ ਬਸ਼ਿੰਦੇ ਬੀਤੇ ਕਈ ਦਿਨਾਂ ਤੋ ਪਾਣੀ ‘ਚ ਕੈਦ ਹੋਕੇ ਰਹਿ ਗਏ ਹਨ। ਪਿੰਡ ਨੂੰ ਜਾਣ ਵਾਲੀ ਅਤੇ ਕਈ ਪਿੰਡਾਂ ਨੂੰ ਜੋੜਨ ਵਾਲੀ ਮੁੱਖ ਸੜਕ ਸਮੇਤ ਗਲੀਆਂ ਪਾਣੀ ਨਾਲ ਲਬਾਲਬ ਭਰੀਆਂ ਹੋਈਆਂ ਹਨ ਅਤੇ ਜਰੂਰੀ ਕੰਮ ਲਈ ਹੀ ਲੋਕ ਘਰਾਂ ਤੋਂ ਬਾਹਰ ਨਿਕਲਦੇ ਹਨ ਤਾਂ ਉਨ੍ਹਾਂ ਨੂੰ ਪਾਣੀ ਵਿਚੋਂ ਹੋ ਕੇ ਹੀ ਲੰਘਣਾ ਪੈਂਦਾ ਹੈ। ਬੱਚੇ ਬਾਹਰ ਨਹੀਂ ਨਿੱਕਲ ਸਕਦੇ।

ਫ਼ੋਟੋ
ਫ਼ੋਟੋ

By

Published : Jul 27, 2020, 6:16 AM IST

ਫਾਜ਼ਿਲਕਾ: ਕਈ ਦਿਨ ਪਹਿਲਾ ਹੋਈ ਬਰਸਾਤ ਦਾ ਪਾਣੀ ਅਜੇ ਵੀ ਪਿੰਡ ਅਮਰਪੁਰਾ ਦੇ ਲੋਕਾਂ ਲਈ ਜੰਜਾਲ ਬਣਿਆ ਹੋਇਆ ਹੈ। ਲੋਕ ਆਪਣੇ ਘਰਾਂ ‘ਚ ਕੈਦ ਜਿਹੇ ਹੋ ਕੇ ਰਹਿ ਗਏ ਹਨ ਅਤੇ ਘਰੋਂ ਬਾਹਰ ਪੈਰ ਰਖਣ ‘ਤੇ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੈ। ਬੇਸ਼ਕ ਪੰਚਾਇਤ ਵਲੋਂ ਪਾਣੀ ਨਿਕਾਸੀ ਲਈ ਉਪਰਾਲੇ ਕੀਤੇ ਜਾ ਰਹੇ ਹਨ ਪਰ ਪ੍ਰਸ਼ਾਸਨ ਵਲੋਂ ਕਿਸੇ ਤਰ੍ਹਾਂ ਦੀ ਕੋਈ ਮਦਦ ਨਾ ਹੋਣ ਕਰਕੇ ਪਾਣੀ ਵਿਚੋਂ ਲੰਘਣਾ ਲੋਕਾਂ ਦੀ ਮਜਬੂਰੀ ਹੋ ਗਈ ਹੈ।

ਵੀਡੀਓ

ਜਿਲ੍ਹਾ ਫਾਜ਼ਿਲਕਾ ਦੇ ਵਿਧਾਨਸਭਾ ਹਲਕਾ ਬਲੂਆਣਾ ਦਾ ਪਿੰਡ ਅਮਰਪੁਰਾ ਦੇ ਬਸ਼ਿੰਦੇ ਬੀਤੇ ਕਈ ਦਿਨਾਂ ਤੋ ਪਾਣੀ ‘ਚ ਕੈਦ ਹੋਕੇ ਰਹਿ ਗਏ ਹਨ। ਪਿੰਡ ਨੂੰ ਜਾਣ ਵਾਲੀ ਅਤੇ ਕਈ ਪਿੰਡਾਂ ਨੂੰ ਜੋੜਨ ਵਾਲੀ ਮੁੱਖ ਸੜਕ ਸਮੇਤ ਗਲੀਆਂ ਪਾਣੀ ਨਾਲ ਲਬਾਲਬ ਭਰੀਆਂ ਹੋਈਆਂ ਹਨ ਅਤੇ ਜਰੂਰੀ ਕੰਮ ਲਈ ਹੀ ਲੋਕ ਘਰਾਂ ਤੋਂ ਬਾਹਰ ਨਿਕਲਦੇ ਹਨ ਤਾਂ ਉਨ੍ਹਾਂ ਨੂੰ ਪਾਣੀ ਵਿਚੋਂ ਹੋ ਕੇ ਹੀ ਲੰਘਣਾ ਪੈਂਦਾ ਹੈ। ਬੱਚੇ ਬਾਹਰ ਨਹੀਂ ਨਿੱਕਲ ਸਕਦੇ।

ਜਦੋ ਇਸ ਪਿੰਡ ਦੀ ਇਸ ਸਥਿਤੀ ਦਾ ਜਾਇਜਾ ਲੈਣ ਲਈ ਪਿੰਡ ਦਾ ਦੌਰਾ ਕੀਤਾ ਤਾਂ ਹਾਲਾਤ ਬੇਹਦ ਬਦਤਰ ਨਜ਼ਰ ਆਏ। ਲੋਕ ਪੈਦਲ ਜਾਂ ਫਿਰ ਵਾਹਨ ਰਾਹੀਂ ਪਾਣੀ ਵਿਚੋਂ ਲੰਘ ਰਹੇ ਸਨ ਅਤੇ ਕੋਈ ਵੀ ਹਾਦਸਾ ਕਿਸੇ ਸਮੇ ਵਾਪਰ ਸਕਦਾ ਹੈ । ਲੋਕਾਂ ਦੇ ਮਕਾਨਾਂ ਨੂੰ ਨੁਕਸਾਨ ਹੋ ਰਿਹਾ ਹੈ ਅਤੇ ਲੋਕਾਂ ਨੇ ਆਪਣੇ ਬੂਹਿਆਂ ਬਾਹਰ ਰੇਤ ਦੇ ਭਰੇ ਗੱਟੇ ਪਾਣੀ ਨੂੰ ਘਰ ਅੰਦਰ ਵੜਨ ਤੋਂ ਰੋਕਣ ਲਈ ਲਾਏ ਹੋਏ ਹਨ। ਲੋਕਾਂ ਦੇ ਖੇਤੀ ਸੰਦ, ਬਲੱਦ ਰੇਹੜੀ ਅਤੇ ਹੋਰ ਸਾਮਾਨ ਪਾਣੀ ਵਿਚ ਹੀ ਪਿਆ ਹੈ।

ਇਸ ਬਾਰੇ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਨੰਦ ਰਾਮ ਨੇ ਦੱਸਿਆ ਕਿ ਕਰੀਬ ਹਫਤੇ ਪਹਿਲਾ ਹੋਈ ਬਰਸਾਤ ਦਾ ਪਾਣੀ ਪਿੰਡ ‘ਚ ਭਰਿਆ ਹੋਇਆ ਹੈ ਅਤੇ ਲੋਕ ਆਪਣੇ ਘਰਾਂ ‘ਚ ਕੈਦ ਹੋ ਕੇ ਰਹਿ ਗਏ ਹਨ। ਬੇਸ਼ਕ ਪੰਚਾਇਤ ਵਲੋਂ ਆਪਣੇ ਪਧਰ ‘ਤੇ ਪਾਣੀ ਨਿਕਾਸੀ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਪਿੰਡ ਦੇ ਨਾਲ ਲਗਦੇ ਖੇਤ ਮਾਲਕਾਂ ਵਲੋਂ ਪਾਣੀ ਉਨ੍ਹਾਂ ਦੇ ਖੇਤਾਂ ‘ਚ ਕੱਢਣ ਨੂੰ ਮਨ੍ਹਾਂ ਕਰ ਦਿੱਤਾ ਗਿਆ ਹੈ ਜਦੋਂ ਕਿ ਪਹਿਲਾ ਇਸ ਤਰ੍ਹਾਂ ਦੀ ਸਥਿਤੀ ‘ਚ ਪਾਣੀ ਖੇਤਾਂ ‘ਚ ਕੱਢਿਆ ਜਾਂਦਾ ਸੀ ਪਰ ਹੁਣ ਇਸ ਪਾਣੀ ਦੀ ਨਿਕਾਸੀ ਕਿਸੇ ਪਾਸੇ ਨਹੀਂ ਹੋਣ ਕਰਕੇ ਹਾਲਾਤ ਅਜਿਹੇ ਬਣ ਜਾਂਦੇ ਹਨ।

ਇਸ ਬਾਰੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਨਿਰਮਲ ਸਿੰਘ ਦਾ ਕਹਿਣਾ ਹੈ ਕਿ ਬੀਤੇ ਦਿਨਾਂ ਆਈ ਬਰਸਾਤ ਕਰਕੇ ਪਿੰਡ ਅਮਰਪੁਰਾ ‘ਚ ਸਥਿਤੀ ਅਜਿਹੀ ਹੋ ਗਈ ਹੋਵੇਗੀ। ਉਨ੍ਹਾਂ ਕਿਹਾ ਕਿ ਪਿੰਡ ਦੀ ਪੰਚਾਇਤ ਕੋਲ ਫੰਡ ਵੀ ਹੈ ਅਤੇ ਕੋਰਮ ਪੂਰਾ ਹੈ ਤਾਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਪੰਚਾਇਤ ਨੂੰ ਕਰਨਾ ਚਾਹੀਦਾ ਹੈ ਜਦੋਕਿ ਬੀ.ਡੀ.ਪੀ.ਓ ਨੇ ਖੁਦ ਆਪਣੀ ਜੁਬਾਨੀ ਦੱਸਿਆ ਕਿ ਅਜਿਹੇ ਦੋ ਪਿੰਡ ਹਨ ਜਿਨ੍ਹਾਂ ਦੀ ਪਾਣੀ ਨਿਕਾਸੀ ਪ੍ਰਬੰਧ ਨਹੀ ਹੈ ਜਿਸ ਵਿਚ ਉਕਤ ਪਿੰਡ ਅਮਰਪੁਰਾ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਉਹ ਕੋਸ਼ਿਸ਼ ਕਰਣਗੇ ਕਿ ਪਾਣੀ ਨਿਕਾਸੀ ਦਾ ਕੋਈ ਪ੍ਰਬੰਧ ਕੀਤਾ ਜਾਵੇ ਅਤੇ ਲੋਕਾਂ ਨੂੰ ਰਾਹਤ ਮਿਲੇ।

ABOUT THE AUTHOR

...view details