ਫਾਜ਼ਿਲਕਾ: ਜ਼ਿਲ੍ਹੇ ਦੇ ਪਿੰਡ ਜੋੜਕੀ ਕੰਕੜ ਦੇ ਕਰੀਬ ਨਿਕਲਦੀ ਰੇਲਵੇ ਲਾਈਨ ਦੇ ਕੋਲ 2 ਦਰਜਨ ਤੋਂ ਵੀ ਵੱਧ ਪਰਿਵਾਰਾਂ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ, ਜਿਸ ਨੂੰ ਲੈ ਕੇ ਵਿਭਾਗ ਨੇ 2 ਮਹੀਨੇ ਪਹਿਲਾਂ ਇਨ੍ਹਾਂ ਪਰਿਵਾਰਾਂ ਨੂੰ ਨੋਟਿਸ ਜਾਰੀ ਕੀਤਾ ਸੀ ਕਿ ਰੇਲਵੇ ਦੀ ਜਮੀਨ ਖਾਲੀ ਕਰ ਦਿੱਤੀ ਜਾਵੇ, ਪਰ ਲੋਕਾਂ ਨੇ ਪ੍ਰਵਾਹ ਨਾ ਕਰਦੇ ਹੋਏ ਜ਼ਮੀਨ ਖਾਲੀ ਨਹੀਂ ਕੀਤੀ, ਜਿਸ ਕਾਰਨ ਰੇਲਵੇ ਵਿਭਾਗ ਨੇ ਨਾਜਾਇਜ਼ ਕਬਜੇ ਹਟਵਾਏ ਤੇ ਘਰਾਂ ਨੂੰ ਜੇਸੀਬੀ ਮਸ਼ੀਨ ਨਾਲ ਤੋੜ ਦਿੱਤੇ।
ਇਹ ਵੀ ਪੜੋ: ਸੁਖਬੀਰ ਬਾਦਲ ਨੇ ਜਲਾਲਾਬਾਦ ਤੋਂ ਆਪਣੇ ਆਪ ਨੂੰ ਉਮੀਦਵਾਰ ਐਲਾਨਿਆ
ਉਥੇ ਹੀ ਦੂਜੇ ਪਾਸੇ ਸਥਾਨ ਲੋਕਾਂ ਨੇ ਇਲਜ਼ਾਮ ਲਗਾਏ ਹਨ ਕਿ ਉਹਨਾਂ ਨੂੰ ਘਰਾਂ ਦੇ ਅੰਦਰੋਂ ਸਮਾਨ ਕੱਢਣ ਨਹੀਂ ਦਿੱਤਾ ਗਿਆ ਤੇ ਉਹਨਾਂ ਨੇ ਘਰ ਤੋੜ ਦਿੱਤੇ ਗਏ ਹਨ ਜਿਸ ਕਾਰਨ ਉਹਨਾਂ ਦਾ ਬਹੁਤ ਸਾਰਾ ਸਮਾਨ ਟੁੱਟ ਗਿਆ ਹੈ। ਪੀੜਤ ਲੋਕਾਂ ਨੇ ਇਸ ਦੇ ਮੁਆਵਜ਼ੇ ਤੇ ਪੰਚਾਇਤ ਤੋਂ ਜਮੀਨ ਦੀ ਮੰਗ ਕੀਤੀ ਹੈ ਤਾਂ ਜੋ ਉਹ ਘਰ ਬਣਾਕੇ ਰਹਿ ਸਕਣ।