ਪੰਜਾਬ

punjab

ETV Bharat / state

ਪੰਜਾਬ ਦੇ ਗੱਭਰੂ ਸ਼ੁਭਮਨ ਗਿੱਲ ਨੇ ਵਧਾਇਆ ਭਾਰਤ ਦਾ ਮਾਣ, ਦਾਦੇ ਨੇ ਜ਼ਾਹਿਰ ਕੀਤੀ ਖੁਸ਼ੀ - ਭਾਰਤ-ਆਸਟ੍ਰੇਲਿਆ ਟੈਸਟ ਮੈਚ

ਗਾਬਾ ਇੰਟਰਨੈਸ਼ਨਲ ਸਟੇਡਿਅਮ ਵਿੱਚ ਖੇਡੇ ਗਏ ਚੌਥੇ ਟੈਸਟ ਮੈਚ ਦੇ ਪੰਜਵੇਂ ਅਤੇ ਆਖਰੀ ਦਿਨ ਭਾਰਤ ਦੀ ਜਿੱਤ ਦੇ ਅਸਲ ਹੀਰੋ ਪੰਜਾਬ ਦਾ ਗਬਰੂ ਸ਼ੁਭਮਨ ਰਿਹਾ। ਜਿਸ ਨੇ ਸਭ ਤੋਂ ਵੱਧ ਦੋੜਾ ਬਣਾ ਕੇ ਟੀਮ ਨੂੰ ਜਿੱਤ ਦੇ ਰਾਹ ਪਾਇਆ। ਇਸ ਜਿੱਤ ਨੂੰ ਲੈ ਕੇ ਸ਼ੁਭਮਨ ਨੇ ਦਾਦਾ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ।

ਪੰਜਾਬ ਦੇ ਗੱਭਰੂ ਸ਼ੁਭਮਨ ਗਿੱਲ ਨੇ ਵਧਾਇਆ ਭਾਰਤ ਦਾ ਮਾਣ, ਦਾਦੇ ਨੇ ਜ਼ਾਹਿਰ ਕੀਤੀ ਖੁਸ਼ੀ
ਪੰਜਾਬ ਦੇ ਗੱਭਰੂ ਸ਼ੁਭਮਨ ਗਿੱਲ ਨੇ ਵਧਾਇਆ ਭਾਰਤ ਦਾ ਮਾਣ, ਦਾਦੇ ਨੇ ਜ਼ਾਹਿਰ ਕੀਤੀ ਖੁਸ਼ੀ

By

Published : Jan 21, 2021, 2:39 PM IST

Updated : Jan 21, 2021, 8:30 PM IST

ਫਾਜ਼ਿਲਕਾ: ਗਾਬਾ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਗਏ ਚੌਥੇ ਟੈਸਟ ਮੈਚ ਦੇ ਪੰਜਵੇਂ ਅਤੇ ਆਖਰੀ ਦਿਨ ਮੰਗਲਵਾਰ ਨੂੰ ਭਾਰਤ ਨੇ ਆਸਟ੍ਰੇਲਿਆ ਨੂੰ 2-1 ਨਾਲ ਮਾਤ ਦੇ ਕੇ ਇਤਿਹਾਸਕ ਜਿੱਤ ਹਾਸਿਲ ਕੀਤੀ। ਭਾਰਤੀ ਟੀਮ ਵਿੱਚ ਸਭ ਤੋਂ ਵੱਧ ਦੌੜਾਂ ਸੁਭਮਨ ਗਿੱਲ ਨੇ ਬਣਾਈਆਂ। ਮੈਚ ਦੇ ਹੀਰੋ ਸ਼ੁਭਮਨ ਗਿਲ ਦੇ ਜੱਦੀ ਘਰ ਫਾਜ਼ਿਲਕਾ ਦੇ ਪਿੰਡ ਜੈਮਲ ਵਾਲਾ ਵਿਖੇ ਖੁਸ਼ੀ ਦੀ ਲਹਿਰ ਹੈ। ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਸ਼ੁਭਮਨ ਦੇ ਦਾਦਾ ਨੇ ਆਪਣੀ ਖੁਸ਼ੀ ਜ਼ਾਹਿਰ ਕੀਤੀ।

ਸ਼ੁਭਮਨ ਦੇ ਦਾਦਾ ਨੇ ਕਿਹਾ ਕਿ ਉਸ ਨੂੰ ਬਚਪਨ ਤੋਂ ਹੀ ਕ੍ਰਿਕੇਟ ਖੇਡਣ ਦਾ ਸ਼ੋਕ ਸੀ। ਇਸ ਦੌਰਾਨ ਉਨ੍ਹਾਂ ਨੇ ਸੁਭਮਨ ਵੱਲੋਂ ਬਚਪਨ ਵਿੱਚ ਖੇਡੇ ਜਾਂਦੇ ਬੈਟ ਵੀ ਦਿਖਾਉਂਦੇ ਹੋਏ ਯਾਦਾ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਸਾਨੂੰ ਸ਼ੁਭਮਨ 'ਤੇ ਪੂਰਾ ਮਾਨ ਹੈ। ਉਹ ਆਪਣੇ ਖੇਡ ਵੱਲ ਕਾਫੀ ਧਿਆਨ ਦਿੰਦਾ ਹੈ।

ਪੰਜਾਬ ਦੇ ਗਭਰੂ ਸੁਭਮਨ ਗਿੱਲ ਨੇ ਵਧਾਇਆ ਭਾਰਤ ਦਾ ਮਾਨ

ਸ਼ੁਭਮਨ ਦੇ ਦਾਦਾ ਦੱਸਿਆ ਕਿ ਉਨ੍ਹਾਂ ਨੂੰ ਵਧਾਈ ਦੇ ਲਈ ਦੇਸ਼-ਵਿਦੇਸ਼ ਤੋਂ ਫੋਨ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ੁਭਮਨ ਪਾਕਿਸਤਾਨ, ਬੰਗਲਾਦੇਸ਼ ਸਣੇ ਕਈ ਦੇਸ਼ਾਂ ਦੇ ਨਾਲ ਮੈਚ ਖੇਡਿਆ ਹੈ। ਇਸ ਦੌਰਾਨ ਉਨ੍ਹਾਂ ਭਾਰਤ-ਪਾਕਿ ਮੈਚ ਅਤੇ ਭਾਰਤ-ਬੰਗਲਾਦੇਸ਼ ਵਿਚਾਲੇ ਹੋਏ ਮੈਚ ਦਾ ਵੀ ਜ਼ਿਕਰ ਕੀਤਾ।

ਭਾਰਤ ਦੀ ਇਸ ਜਿੱਤ ਦੇ ਹੀਰੋ ਸ਼ੁਭਮਨ ਗਿੱਲ ਰਹੇ। ਗਿੱਲ ਨੇ 8 ਚੌਕੇ ਅਤੇ ਦੋ ਛੱਕੇ ਮਾਰ ਕੇ 91 ਦੌੜਾਂ ਦੀ ਪਾਰੀ ਖੇਡੀ ਅਤੇ ਭਾਰਤ ਨੂੰ ਜਿੱਤ ਦੀ ਰਾਹ 'ਤੇ ਲੈ ਗਏ। ਆਸਟ੍ਰੇਲਿਆ ਨੇ ਭਾਰਤ ਨੂੰ 328 ਦੌੜਾਂ ਦੇ ਟੀਚਾ ਦਿੱਤਾ ਸੀ ਜਿਸ ਨੂੰ ਪੂਰਾ ਕਰਦੇ ਹੋਏ ਭਾਰਤ ਨੇ 5 ਵਿਕੇਟ 'ਤੇ 329 ਦੌੜਾਂ ਬਣਾਈਆਂ। ਬ੍ਰਿਸਬੇਨ ਵਿੱਚ ਆਸਟ੍ਰੇਲੀਆ 33 ਸਾਲ ਤੋਂ ਨਹੀਂ ਹਾਰਿਆ ਸੀ ਪਰ ਭਾਰਤੀ ਟੀਮ ਨੇ ਇਹ ਵੀ ਮੁਮਕਿਨ ਕਰ ਦਿੱਤਾ। ਭਾਰਤ ਦੀ ਇਸ ਜਿੱਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਟੀਮ ਨੂੰ ਵਧਾਈ ਦਿੱਤੀ ਹੈ।

Last Updated : Jan 21, 2021, 8:30 PM IST

ABOUT THE AUTHOR

...view details