ਫਾਜ਼ਿਲਕਾ: ਕੋਰੋਨਾ ਕਾਰਨ ਹੋਏ ਲੌਕਡਾਊਨ ਤੋਂ ਬਾਅਦ ਦੇਸ਼ ਭਰ ਵਿੱਚ ਸਾਰੀਆਂ ਸੇਵਾਵਾਂ ਬੰਦ ਕਰ ਦਿੱਤੀਆ ਗਈਆਂ ਹਨ, ਜਿਸ ਦੇ ਚਲਦਿਆਂ ਜੋ ਲੋਕ ਦੂਜੇ ਸੂਬਿਆਂ ਵਿੱਚ ਕਿਸੇ ਕੰਮ ਜਾਂ ਮਜ਼ਦੂਰੀ ਕਾਰਨ ਫੱਸ ਗਏ ਹਨ, ਹੁਣ ਉਨ੍ਹਾਂ ਨੂੰ ਘਰ ਵਾਪਸ ਲਿਆਉਣ ਲਈ ਪੰਜਾਬ ਸਰਕਾਰ ਨੇ ਬੱਸਾਂ ਚਲਾਈਆਂ ਹਨ।
ਕੋਵਿਡ-19: ਲੌਕਡਾਊਨ 'ਚ ਫਸੇ ਲੋਕਾਂ ਨੂੰ ਲਿਆਉਣ ਲਈ ਰਾਜਸਥਾਨ ਰਵਾਨਾ ਹੋਈਆਂ ਪੰਜਾਬ ਰੋਡਵੇਜ਼ ਦੀਆਂ ਬੱਸਾਂ - coronavirus
ਕੋਰੋਨਾ ਦੇ ਚਲਦਿਆਂ ਜ਼ਿਲ੍ਹਾ ਫ਼ਾਜ਼ਿਲਕਾ ਰੋਡਵੇਜ਼ ਸਬ-ਡੀਪੂ ਤੋਂ 38 ਬੱਸਾਂ ਰਾਜਸਥਾਨ ਦੇ ਜੈਸਲਮੇਰ ਲਈ ਰਵਾਨਾ ਕੀਤੀਆਂ ਗਈਆਂ। ਜਾਣਕਾਰੀ ਮੁਤਾਬਕ ਸਰਕਾਰ ਦੇ ਹੁਕਮਾਂ ਮੁਤਾਬਕ ਰਾਜਸਥਾਨ 'ਚ ਪੰਜਾਬ ਦੇ ਵਿਦਿਆਰਥੀਆਂ, ਮਜ਼ਦੂਰਾਂ ਤੇ ਹੋਰ ਵਰਗ ਦੇ ਲੋਕਾਂ ਨੂੰ ਵਾਪਸ ਲਿਆਉਣ ਲਈ 38 ਬੱਸਾਂ ਜੈਸਲਮੇਰ ਰਾਜਸਥਾਨ ਲਈ ਰਵਾਨਾ ਕੀਤੀਆਂ ਜਾ ਰਹੀਆਂ ਹਨ।
![ਕੋਵਿਡ-19: ਲੌਕਡਾਊਨ 'ਚ ਫਸੇ ਲੋਕਾਂ ਨੂੰ ਲਿਆਉਣ ਲਈ ਰਾਜਸਥਾਨ ਰਵਾਨਾ ਹੋਈਆਂ ਪੰਜਾਬ ਰੋਡਵੇਜ਼ ਦੀਆਂ ਬੱਸਾਂ Punjab Roadways buses departing for Rajasthan](https://etvbharatimages.akamaized.net/etvbharat/prod-images/768-512-6960846-1078-6960846-1587981693283.jpg)
ਜਿਸ ਲਈ ਫ਼ਾਜ਼ਿਲਕਾ ਰੋਡਵੇਜ਼ ਸਬ-ਡੀਪੂ ਤੋਂ 38 ਬੱਸਾਂ ਰਾਜਸਥਾਨ ਦੇ ਜੈਸਲਮੇਰ ਲਈ ਰਵਾਨਾ ਕੀਤੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫ਼ਾਜ਼ਿਲਕਾ ਪੰਜਾਬ ਰੋਡਵੇਜ਼ ਸਬ-ਡੀਪੂ ਦੇ ਸਬ ਇੰਸਪੈਕਟਰ ਪਵਨ ਕੁਮਾਰ ਤੇ ਉਨ੍ਹਾਂ ਦੇ ਨਾਲ ਡਰਾਈਵਰਾਂ ਨੇ ਦੱਸਿਆ ਕਿ ਸਰਕਾਰ ਦੇ ਹੁਕਮਾਂ ਮੁਤਾਬਕ ਰਾਜਸਥਾਨ ਸੂਬੇ 'ਚ ਪੰਜਾਬ ਦੇ ਵਿਦਿਆਰਥੀਆਂ, ਮਜ਼ਦੂਰਾਂ ਅਤੇ ਹੋਰ ਵਰਗ ਦੇ ਲੋਕਾਂ ਨੂੰ ਵਾਪਸ ਲਿਆਉਣ ਲਈ 38 ਬੱਸਾਂ ਜੈਸਲਮੇਰ ਰਾਜਸਥਾਨ ਲਈ ਰਵਾਨਾ ਕੀਤੀਆਂ ਜਾ ਰਹੀਆਂ ਹਨ।
ਇਸ ਵਿੱਚ 20 ਬੱਸਾਂ ਫ਼ਾਜ਼ਿਲਕਾ ਤੋਂ, 8 ਬੱਸਾਂ ਮੁਕਤਸਰ ਜ਼ਿਲ੍ਹੇ ਤੇ 10 ਬੱਸਾਂ ਮੋਗਾ ਜ਼ਿਲ੍ਹੇ ਤੋਂ ਮੰਗਵਾਈਆਂ ਗਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਉਨ੍ਹਾਂ ਦੀਆ ਬੱਸਾਂ ਨੂੰ ਸੈਨੇਟਾਈਜ਼ ਕੀਤਾ ਗਿਆ ਹੈ ਤੇ ਡਰਾਈਵਰਾਂ ਤੇ ਕਡੰਕਟਰਾਂ ਲਈ ਸਰਕਾਰ ਵੱਲੋਂ ਹੋਰ ਕਈ ਪ੍ਰਬੰਧ ਕੀਤੇ ਗਏ ਹਨ।