ਫਾਜ਼ਿਲਕਾ:ਵਿਕਾਸ ਨੂੰ ਲੈਕੇ ਵੱਡੇ-ਵੱਡੇ ਕਰ ਰਹੀ ਪੰਜਾਬ ਸਰਕਾਰ (Government of Punjab) ਦੀ ਪੋਲ ਇਹ ਤਸਵੀਰਾਂ ਖੋਲ੍ਹ ਰਹੀਆਂ ਹਨ। ਜੋ ਸਰਕਾਰ ਦੇ ਦਾਅਵਿਆ ਨੂੰ ਲੋਕਾਂ ਸਾਹਮਣੇ ਰੱਖ ਰਹੀਆਂ ਹਨ। ਦਰਅਸਲ ਤਸਵੀਰਾਂ ਬਸਤੀ ਭਗਵਾਨਪੁਰਾ ਦੀਆਂ ਹਨ। ਜਿੱਥੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ। ਸੀਵਰੇਜ (Sewerage) ਬੰਦ ਹੋਣ ਕਰਕੇ ਇਹ ਗੰਦਾ ਪਾਣੀ ਓਵਰਫਲੋਅ ਹੋਣ ਕਰਕੇ ਸੜਕਾਂ ਤੇ ਗਲੀਆਂ ਵੱਲੋਂ ਛੱਪੜ ਵਾਂਗ ਜਮਾ ਹੋ ਗਿਆ ਹੈ।
ਬਸਤੀ ਭਗਵਾਨਪੁਰਾ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ (Former Deputy Chief Minister Sukhbir Singh Badal) ਦੇ ਹਲਕੇ ਵਿੱਚ ਆਉਦੀ ਹੈ। ਹਾਲਾਂਕਿ ਸੁਖਬੀਰ ਸਿੰਘ ਬਾਦਲ (Sukhbir Singh Badal) ਵੱਲੋਂ ਆਪਣੇ ਹਲਕੇ ਵਿੱਚ ਕਰੋੜਾਂ ਰੁਪਏ ਖਰਚਣ ਦੇ ਦਾਅਵੇ ਕੀਤੇ ਗਏ ਹਨ। ਇੰਨਾ ਹੀ ਨਹੀਂ ਮੌਜੂਦਾ ਵਿਧਾਇਕ ਰਮਿੰਦਰ ਆਵਲਾ (MLA Raminder Awla) ਵੱਲੋਂ ਵੀ ਜਲਾਲਾਬਾਦ (Jalalabad) ਦੇ ਵਿਕਾਸ ਲਈ ਕਰੋੜਾਂ ਰੁਪਏ ਖਰਚਣ ਦੇ ਦਾਅਵੇ ਕਰ ਰਹੇ ਹਨ, ਪਰ ਤਸਵੀਰਾਂ ਇਨ੍ਹਾਂ ਦਾਅਵਿਆਂ ਨੂੰ ਖੋਖਲੇ ਸਾਬਿਤ ਕਰ ਰਹੀ ਹੈ।
ਉਧਰ ਬਸਤੀ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਇਸ ਦੀ ਸ਼ਿਕਾਇਤ ਹਲਕੇ ਦੇ ਵਿਧਾਇਕ (MLA) ਤੇ ਸਥਾਨਕ ਪ੍ਰਸ਼ਾਸਨ ਨੂੰ ਕਰ ਚੁੱਕੇ ਹਨ, ਪਰ ਅਫਸੋਸ ਉਨ੍ਹਾਂ ਦੀ ਸ਼ਿਕਾਇਤ ਦਾ ਕੋਈ ਹੱਲ ਨਹੀਂ ਹੋਇਆ। ਜਿਸ ਕਰਕੇ ਉਹ ਇਸ ਨਰਕ ਵਿੱਚ ਰਹਿਣ ਲਈ ਮਜ਼ਬੂਰ ਹਨ।