ਪੰਜਾਬ

punjab

ETV Bharat / state

ਸੁਖਬੀਰ ਦੇ ਗੜ੍ਹ ‘ਚ ਵਕੀਲਾਂ ਦਾ ਪੁਲਿਸ ਦੇ ਖਿਲਾਫ਼ ਹੱਲਾ-ਬੋਲ, ਜਾਣੋ ਕਿਉਂ?

ਅਬੋਹਰ ਦੇ ਵਿੱਚ ਵਕੀਲਾਂ ਤੇ ਮਾਮਲਾ ਦਰਜ ਕਰਨ ਨੂੰ ਲੈਕੇ ਜ਼ਿਲ੍ਹੇ ਵਕੀਲ ਭਾਈਚਾਰੇ ਦੇ ਵਿੱਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਵਕੀਲਾਂ ਦਾ ਕਹਿਣੈ ਕਿ ਉਨ੍ਹਾਂ ਦੇ ਭਾਈਚਾਰੇ ਖਿਲਾਫ਼ ਨਾਜਾਇਜ਼ ਪਰਚੇ ਦਰਜ ਕੀਤੇ ਜਾ ਰਹੇ ਹਨ ਜਿਸਨੂੰ ਹਰ ਹਰਗਿਸ ਬਰਦਾਸ਼ਿਤ ਨਹੀਂ ਕਰਨਗੇ।

ਸੁਖਬੀਰ ਦੇ ਗੜ੍ਹ ‘ਚ ਵਕੀਲਾਂ ਦਾ ਪੁਲਿਸ ਦੇ ਖਿਲਾਫ਼ ਪ੍ਰਦਰਸ਼ਨ
ਸੁਖਬੀਰ ਦੇ ਗੜ੍ਹ ‘ਚ ਵਕੀਲਾਂ ਦਾ ਪੁਲਿਸ ਦੇ ਖਿਲਾਫ਼ ਪ੍ਰਦਰਸ਼ਨ

By

Published : Aug 9, 2021, 10:11 PM IST

ਫਾਜ਼ਿਲਕਾ:ਬੀਤੇ ਦਿਨੀਂ ਬਾਰ ਐਸੋਸੀਏਸ਼ਨ (Bar Association) ਅਬੋਹਰ ਦੇ ਪ੍ਰਧਾਨ ਸਮੇਤ ਕੁਝ ਵਕੀਲਾਂ ‘ਤੇ ਇਕ ਮੁਕੱਦਮਾ ਦਰਜ ਕਰ ਦਿੱਤਾ ਗਿਆ ਸੀ। ਜਿਸ ਨੂੰ ਲੈ ਕੇ ਜ਼ਿਲ੍ਹਾ ਫਾਜ਼ਿਲਕਾ ਦੇ ਸਮੂਹ ਵਕੀਲ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਬਾਰ ਐਸੋਸੀਏਸ਼ਨ ਜ਼ਿਲ੍ਹਾ ਫ਼ਾਜ਼ਿਲਕਾ ਅਧੀਨ ਆਉਂਦੇ ਸਾਰੇ ਵਕੀਲਾਂ ਵੱਲੋਂ ਸ੍ਰੀ ਮੁਕਤਸਰ ਸਾਹਿਬ ਅਤੇ ਫਿਰੋਜ਼ਪੁਰ ਵੱਲੋਂ ਮੁਕੰਮਲ ਤੌਰ ‘ਤੇ ਅਦਾਲਤਾਂ ਦਾ ਬਾਈਕਾਟ ਕਰਕੇ ਹੜਤਾਲ ਕੀਤੀ ਜਾਰੀ ਰਹੀ ਹੈ।

ਸੁਖਬੀਰ ਦੇ ਗੜ੍ਹ ‘ਚ ਵਕੀਲਾਂ ਦਾ ਪੁਲਿਸ ਦੇ ਖਿਲਾਫ਼ ਪ੍ਰਦਰਸ਼ਨ, ਜਾਣੋ ਕਿਉਂ?

ਇਹ ਵੀ ਪੜ੍ਹੋ:Red Fort Violence: 23 ਅਗਸਤ ਤੱਕ ਲੱਖਾ ਸਿਧਾਣਾ ਦੀ ਗ੍ਰਿਫ਼ਤਾਰੀ 'ਤੇ ਲੱਗੀ ਰੋਕ

ਇਸ ਤਹਿਤ ਬਾਰ ਐਸੋਸੀਏਸ਼ਨ ਜਲਾਲਾਬਾਦ ਵੱਲੋਂ ਐੱਸਡੀਐਮ ਦਫ਼ਤਰ ਜਲਾਲਾਬਾਦ ਸਾਹਮਣੇ ਧਰਨਾ ਦੇ ਕੇ ਪੁਲਿਸ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਰ ਐਸੋਸੀਏਸ਼ਨ ਜਲਾਲਾਬਾਦ ਦੇ ਪ੍ਰਧਾਨ ਰੋਹਿਤ ਦਹੂਜਾ ਅਤੇ ਸਕੱਤਰ ਵਿਸ਼ਾਲ ਸੇਤੀਆ,ਪਰਮਿੰਦਰ ਕੰਬੋਜ ਅਤੇ ਭਾਰਤ ਛਾਬੜਾ ਨੇ ਦੱਸਿਆ ਕਿ ਪੁਲਿਸ ਵੱਲੋਂ ਨਾਜਾਇਜ਼ ਤੌਰ ‘ਤੇ ਵਕੀਲਾਂ ਨੂੰ ਇੱਕ ਮੁਕੱਦਮੇ ਵਿੱਚ ਨਾਮਜ਼ਦ ਕੀਤਾ ਗਿਆ ਹੈ,ਜਿਸ ਨੂੰ ਲੈ ਕੇ ਵਕੀਲ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ:ਮਿੱਡੂਖੇੜਾ ਕਤਲ ਮਾਮਲਾ: ਗੋਲੀ ਚਲਾਉਣ ਵਾਲੇ ਦੀ ਹੋਈ ਪਛਾਣ !

ABOUT THE AUTHOR

...view details