ਫਾਜ਼ਿਲਕਾ : ਬੀਤੇ 15 ਅਗਸਤ ਨੂੰ ਅਸੀਂ ਦੇਸ਼ ਦੀ ਅਜ਼ਾਦੀ ਦਾ ਪਵਿੱਤਰ ਦਿਹਾੜਾ ਮਨਾ ਚੁੱਕੇ ਹਾਂ। ਦਿੱਲੀ 'ਚ ਲਾਲ ਕਿਲ੍ਹੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਤਿਰੰਗਾ ਲਹਿਰਾਇਆ ਗਿਆ ਅਤੇ ਦੇਸ਼ ਦੀਆਂ ਪ੍ਰਾਪਤੀਆਂ ਗਿਣਾਈਆਂ ਗਈਆਂ। ਇਸੇ ਤਰ੍ਹਾਂ ਹੀ ਪੰਜਾਬ ਸੂਬੇ ਦੇ ਮੁੱਖ ਮੰਤਰੀ ਅਤੇ ਹੋਰ ਮੰਤਰੀਆਂ ਵੱਲੋਂ ਤਿਰੰਗਾ ਝੰਡਾ ਲਹਿਰਾ ਕੇ ਦੇਸ਼ ਦੇ ਲੋਕਾਂ ਨੂੰ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਗਏ।
ਦੇਸ਼ ਦੀ ਆਜ਼ਾਦੀ ਦੇ ਜਸ਼ਨ ਮਨਾਏ ਗਏ, ਪਰੰਤੂ ਦੇਸ਼ ਦੇ ਕਰੋੜਾਂ ਲੋਕ ਅੱਜ ਵੀ ਕੱਚੇ ਢਾਰਿਆਂ ਵਿੱਚ ਰਹਿਣ ਲਈ ਮਜਬੂਰ ਹਨ। ਇਸੇ ਤਰ੍ਹਾਂ ਫਾਜ਼ਿਲਕਾ ਦੇ ਪਿੰਡ ਚੱਕ ਕਾਠਗੜ੍ਹ ਉਰਫ ਹਿਸਾਨ ਵਾਲੇ ਦਾ ਗ਼ਰੀਬ ਪਰਿਵਾਰ ਦਾ ਮੁਖੀ ਰੇਸ਼ਮ ਸਿੰਘ, ਉਸਦੀ ਪਤਨੀ ਅਤੇ ਉਸ ਦਾ ਇੱਕੋ ਇੱਕ ਲੜਕਾ ਜੋ ਕਿ ਅੱਖ ਦੀ ਰੋਸ਼ਨੀ ਤੋਂ ਵੀ ਮੁਥਾਜ ਹੈ ਉਹ ਚੀਕ ਚੀਕ ਕੇ ਕਹਿ ਰਹੇ ਹਨ ਕਿ ਉਨ੍ਹਾਂ ਕਈ ਵਾਰੀ ਪ੍ਰਸ਼ਾਸਨਕ ਅਧਿਕਾਰੀਆਂ, ਰਾਜਸੀ ਆਗੂਆਂ ਅੱਗੇ ਆਪਣਾ ਮਕਾਨ ਫਲੱਸ਼ਾਂ ਬਣਾਉਣ ਲਈ ਅਰਜ਼ੀਆਂ ਦਿੱਤੀਆਂ,ਪ੍ਰੰਤੂ ਇਹ ਅਰਜ਼ੀਆਂ ਦਫ਼ਤਰਾਂ ਦਾ ਸ਼ਿੰਗਾਰ ਬਣ ਕੇ ਰਹਿ ਗਈਆਂ।