ਪੰਜਾਬ

punjab

ETV Bharat / state

Robbery Case: ਲੁੱਟ ਦੀ ਵਾਰਦਾਤ ਦਾ ਮਾਮਲਾ ਦਰਜ ਕਰਵਾਉਣ ਵਾਲਾ ਹੀ ਨਿਕਲਿਆ ਮੁਲਜ਼ਮ - ਲੁੱਟ ਨਹੀਂ ਕੀਤੀ

ਪੁਲਿਸ ਇੱਕ ਲੱਖ ਦੀ ਲੁੱਟ (Robbery Case) ਕਰਨ ਦਾ ਮਾਮਲਾ ਹੱਲ ਕਰਦੇ ਹੋਏ ਖੁਲਾਸਾ ਕੀਤਾ ਹੈ ਕਿ ਜਿਸ ਵਿਅਕਤੀ ਨੇ ਲੁੱਟ ਦਾ ਮਾਮਲਾ ਦਰਜ ਕਰਵਾਇਆ ਸੀ ਉਹ ਝੂਠਾ ਸੀ ਜਦਕਿ ਉਸ ਨਾਲ ਕੇਵਲ ਕੁੱਟਮਾਰ ਕੀਤੀ ਗਈ ਜਦਕਿ ਇੱਕ ਲੱਖ ਦੀ ਲੁੱਟ (Robbery Case) ਨਹੀਂ ਕੀਤੀ ਗਈ ਸੀ।

ਲੁੱਟ ਦੀ ਵਾਰਦਾਤ ਦਾ ਮਾਮਲਾ ਦਰਜ ਕਰਵਾਉਣ ਵਾਲਾ ਹੀ ਨਿਕਲਿਆ ਮੁਲਜ਼ਮ
ਲੁੱਟ ਦੀ ਵਾਰਦਾਤ ਦਾ ਮਾਮਲਾ ਦਰਜ ਕਰਵਾਉਣ ਵਾਲਾ ਹੀ ਨਿਕਲਿਆ ਮੁਲਜ਼ਮ

By

Published : May 29, 2021, 6:44 PM IST

ਫ਼ਾਜ਼ਿਲਕਾ: ਅਬੋਹਰ ਪੁਲਿਸ ਨੇ ਸੀਤੋ ਰੋਡ ’ਤੇ ਰਾਏਪੁਰ ਨਿਵਾਸੀ 2 ਨੌਜਵਾਨਾਂ ਨਾਲ ਕੁੱਟਮਾਰ ਕਰ 1 ਲੱਖ ਰੁਪਏ ਲੁੱਟ (Robbery Case) ਕਰਨ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਵੱਲੋਂ ਜਾਂਚ ਕਰਨ ਤੋਂ ਬਾਅਦ ਇਸ ਮਾਮਲੇ ਵਿੱਚ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।

ਲੁੱਟ ਦੀ ਵਾਰਦਾਤ ਦਾ ਮਾਮਲਾ ਦਰਜ ਕਰਵਾਉਣ ਵਾਲਾ ਹੀ ਨਿਕਲਿਆ ਮੁਲਜ਼ਮ

ਇਹ ਵੀ ਪੜੋ: ਚੋਰੀ ਦੀ ਘਟਨਾ ਸੀਸੀਟੀਵੀ 'ਚ ਹੋਈ ਕੈਦ
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਨੇ ਦੱਸਿਆ ਕਿ ਪੜਤਾਲ ਦੌਰਾਨ ਸੀਸੀਟੀਵੀ ਫੁਟੇਜ ਖੰਗਾਲਣ ਤੋਂ ਬਾਅਦ ਸੁਨੀਲ ਕੁਮਾਰ ਵੱਲੋ ਲੁੱਟ (Robbery Case) ਕਰਨ ਵਾਲਿਆਂ ਦੀ ਪਛਾਣ ਪ੍ਰਦੀਪ ਕੁਮਾਰ ਉਰਫ਼ ਦੀਪਾ, ਮਹਿੰਦਰ ਕੁਮਾਰ, ਭੀਮ ਸੈਨ, ਪਵਨ ਕੁਮਾਰ, ਸੁਰਿੰਦਰ ਕੁਮਾਰ ਦੇ ਰੂਪ ਵਜੋਂ ਦੱਸੀ ਗਈ ਸੀ। ਉਹਨਾਂ ਨੇ ਕਿਹਾ ਕਿ ਪੁਲਿਸ ਨੇ ਪ੍ਰਦੀਪ ਕੁਮਾਰ, ਮਹਿੰਦਰ ਅਤੇ ਭੀਮ ਸੈਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫੜੇ ਗਏ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕੀ ਸੁਨੀਲ ਕੁਮਾਰ ਦੀ ਰਾਏਪੁਰ ਨਿਵਾਸੀ ਸੁੰਦਰ ਨਾਲ ਰੰਜਿਸ਼ ਸੀ ਜਿਸ ਤਹਿਤ ਉਸ ਨੂੰ ਸਬਕ ਸਿਖਾਉਣ ਲਈ ਸੁਨੀਲ ਕੁਮਾਰ ਨਾਲ ਮਾਰਕੁੱਟ ਕੀਤੀ ਸੀ, ਪਰ ਪੈਸੇ ਖੋਹੇ ਜਾਣ ਦਾ ਮਾਮਲਾ ਝੂਠਾ ਹੈ।

ਇਸ ਨੂੰ ਲੈ ਕੇ ਜਦੋਂ ਪੁਲਿਸ ਦੁਆਰਾ ਸੁਨੀਲ ਕੁਮਾਰ ਨਾਲ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਸੁਨੀਲ ਕੁਮਾਰ ਨੇ ਮੰਨਿਆ ਕਿ ਉਸ ਦੁਆਰਾ ਲੁੱਟਖੋਹ ਦਾ ਮਾਮਲਾ ਝੂਠਾ ਦਰਜ ਕਰਵਾਇਆ ਗਿਆ ਹੈ। ਜਦਕਿ ਉਸ ਤੋਂ ਲੁੱਟ (Robbery Case) ਕੀਤੀ ਹੀ ਨਹੀਂ ਗਈ ਸੀ।

ਇਹ ਵੀ ਪੜੋ: Suicide: ਸਾਬਕਾ ਫੌਜੀ ਦੇ ਪਰਿਵਾਰ ਦੀਆਂ 3 ਔਰਤਾਂ ਨੇ ਕੀਤੀ ਖੁਦਕੁਸ਼ੀ

ABOUT THE AUTHOR

...view details