ਫਾਜ਼ਿਲਕਾ: ਪੁਲਿਸ ਨੇ ਮਹਾਲਮ ਪਿੰਡ ਦੇ ਘਰਾਂ ਵਿੱਚ ਰੇਡ ਕਰਕੇ 2500 ਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ, ਜਿਸ ਵਿੱਚ 8 ਲੋਕਾਂ 'ਤੇ ਮਾਮਲੇ ਦਰਜ ਕਰ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਫਾਜ਼ਿਲਕਾ ਦੇ ਮਹਾਲਮ ਪਿੰਡ ਵਿੱਚ ਪੁਲਿਸ ਦੀ ਰੇਡ, 2500 ਲੀਟਰ ਨਜਾਇਜ਼ ਸ਼ਰਾਬ ਬਰਾਮਦ - ਜਲਾਲਾਬਾਦ
ਫਾਜ਼ਿਲਕਾ ਦੇ ਪਿੰਡ ਮਹਾਲਮ 'ਚ ਪੁਲਿਸ ਨੇ ਰੇਡ ਕਰ 2500 ਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਜ਼ਹਿਰੀਲੀ ਸ਼ਰਾਬ
ਸ਼ਰਾਬ ਠੇਕੇਦਾਰ ਵਿਜੇ ਸਹਿਗਲ ਨੇ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮਹਾਲਮ ਪਿੰਡ ਵਿੱਚ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਹਰ ਵਿਅਕਤੀ ਉੱਤੇ 10 ਤੋਂ ਜ਼ਿਆਦਾ ਮਾਮਲੇ ਦਰਜ ਹਨ ਫਿਰ ਵੀ ਇਹ ਲੋਕ ਨਜਾਇਜ਼ ਸ਼ਰਾਬ ਦਾ ਧੰਦਾ ਲਗਾਤਾਰ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਜਿਹਾ ਕਾਨੂੰਨ ਬਣਾਉਣਾ ਚਾਹੀਦਾ ਹੈ ਜਿਸਦੇ ਨਾਲ ਕਿ ਜੋ ਇੱਕ ਵਾਰ ਨਜਾਇਜ਼ ਸ਼ਰਾਬ ਵਿੱਚ ਫੜਿਆ ਜਾਵੇ ਉਹ ਦੁਬਾਰਾ ਸ਼ਰਾਬ ਬਣਾਉਣ ਦੀ ਹਿੰਮਤ ਨਾ ਕਰੇ।
Last Updated : Aug 2, 2020, 10:17 PM IST