ਜਲਾਲਾਬਾਦ:ਜਲਾਲਾਬਾਦ ਦੇ ਤਾਜ ਹੋਟਲ ਚ ਪੁਲਸ ਦੀ ਰੇਡ,ਕਈ ਲੜਕੇ ਲੜਕੀਆਂ ਹੋਟਲ ਚੋਂ ਬਰਾਮਦ!ਸਬ ਡਵੀਜ਼ਨ ਜਲਾਲਾਬਾਦ ਦੇ ਡੀਐਸਪੀ ਪਰਮਿੰਦਰ ਸਿੰਘ ਦੀ ਅਗਵਾਈ ਵਿੱਚ ਬਣਾਈ ਗਈ ਟੀਮ ਵੱਲੋਂ ਥਾਣਾ ਸਿਟੀ ਵੱਲੋਂ ਸਥਾਨਕ ਦਾਣਾਮੰਡੀ ਦੇ ਤਾਜ ਹੋਟਲ ਵਿਖੇ ਇਕ ਰੇਡ ਮਾਰੀ ਗਈ। ਜਿਸ ਵਿੱਚੋਂ ਲੜਕੇ ਲੜਕੀਆਂ ਜੋ ਕਿ ਬਾਲਗ ਹਨ, ਉਨ੍ਹਾਂ ਨੂੰ ਰੰਗ ਰੰਗਲੀਆਂ ਮਨਾਉਂਦੇ ਫੜਨ 'ਚ ਸਫਲਤਾ ਪ੍ਰਾਪਤ ਕੀਤੀ ਹੈ।
ਤਾਜ ਹੋਟਲ 'ਚ ਪੁਲਿਸ ਦੀ ਰੇਡ ਲੜਕੇ-ਲੜਕੀਆਂ ਇਤਰਾਜ਼ਯੋਗ ਹਾਲਤ 'ਚ ਕਾਬੂ - ਡੀ.ਐੱਸ.ਪੀ ਪਰਵਿੰਦਰ ਸਿੰਘ
ਜਲਾਲਾਬਾਦ ਦੇ ਤਾਜ ਹੋਟਲ 'ਚ ਪੁਲਿਸ ਨੇ ਰੇਡ ਦੌਰਾਨ ਕਈ ਬਾਲਗ ਲੜਕੇ ਲੜਕੀਆਂ ਨੂੰ ਰੰਗ ਰੰਗਲੀਆਂ ਮਨਾਉਂਦੇ ਹੋਟਲ 'ਚ ਕਾਬੂ ਕੀਤਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ ਪਰਵਿੰਦਰ ਸਿੰਘ ਨੇ ਦੱਸਿਆ, ਕਿ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਇਸ ਸੰਬੰਧੀ ਸੂਚਨਾ ਮਿਲ ਰਹੀ ਸੀ, ਕਿ ਤਾਜ ਹੋਟਲ ਵਿਖੇ ਬਾਹਰਲੇ ਪਿੰਡਾਂ ਤੋਂ ਲੜਕੇ ਅਤੇ ਲੜਕੀਆਂ ਆਉਂਦੇ ਹਨ, ਅਤੇ ਆਸ ਪਾਸ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਲਗਾਤਾਰ ਪੁਲਿਸ ਵੱਲੋਂ ਤਿੱਖੀ ਨਜ਼ਰ ਤਹਿਤ, ਅੱਜ ਪੁਲਿਸ ਵੱਲੋਂ ਰੇਡ ਮਾਰਦਿਆਂ, ਬਾਲਗ ਲੜਕੇ ਅਤੇ ਲੜਕੀਆਂ ਨੂੰ ਤਾਜ ਹੋਟਲ ਵਿੱਚੋਂ ਮੌਜੂਦ ਫੜਿਆ ਗਿਆ ਹੈ। ਪੁਲਿਸ ਵੱਲੋਂ ਇਮੋਰਲ ਟ੍ਰੈਫਿਕ ਪ੍ਰੀਵੈਨਸ਼ਨ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ:-ਕੋਟਕਪੂਰਾ ਗੋਲੀਕਾਡ: ਪ੍ਰਕਾਸ਼ ਸਿੰਘ ਬਾਦਲ SIT ਅੱਗੇ ਨਹੀਂ ਹੋਣਗੇ ਪੇਸ਼