ਫਾਜ਼ਿਲਕਾ: ਸਬ ਡਵੀਜ਼ਨ ਜਲਾਲਾਬਾਦ ਦੇ ਅਧੀਨ ਪੈਂਦੇ ਨਸ਼ੇ ਲਈ ਬਦਨਾਮ ਪਿੰਡ ਟਿਵਾਣਾ ਵਿੱਚ ਅੱਜ ਸਵੇਰੇ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਪਿੰਡ ਨੂੰ ਚਾਰ ਫਿਰ ਪੁਲਿਸ ਨੇ ਘੇਰਾਬੰਦੀ ਕਰ ਸਰਚ ਅਭਿਆਨ ਸ਼ੁਰੂ ਕੀਤਾ ਗਿਆ। ਜਿਸ ਤਹਿਤ ਪਿੰਡ ’ਚ ਨਸ਼ਾ ਵੇਚਣ ਵਾਲੇ ਸ਼ੱਕੀ ਆਦਮੀਆਂ ਦੇ ਘਰਾਂ ’ਚ ਤਲਾਸ਼ੀ ਕੀਤੀ ਗਈ ਹੈ। ਇਸ ਤਲਾਸ਼ੀ ਦੌਰਾਨ ਚਾਹੇ ਚਿੱਟਾ ਅਤੇ ਨਸ਼ੇ ਦੀਆਂ ਗੋਲੀਆਂ ਤਾਂ ਪੁਲਿਸ ਬਰਾਮਦ ਨਹੀਂ ਕਰ ਸਕੀ, ਪਰ ਇੱਕ ਘਰ ’ਚ ਚੱਲ ਰਹੇ ਜੂਏ ਦੌਰਾਨ 14,500 ਰੁਪਏ ਅਤੇ 3 ਮੋਬਾਇਲ ਜ਼ਰੂਰ ਹੱਥ ਲੱਗੇ ਹਨ।
ਨਸ਼ੇ ਲਈ ਬਦਨਾਮ ਪਿੰਡ ਟਿਵਾਣਾ ’ਚ ਪੁਲਿਸ ਨੇ ਤੜਕਸਾਰ ਕੀਤੀ ਰੇਡ - ਘੇਰਾਬੰਦੀ ਕਰ ਸਰਚ ਅਭਿਆਨ
ਜਲਾਲਾਬਾਦ ਦੇ ਪਿੰਡ ਟਿਵਾਣਾ ’ਚ ਸਵੇਰੇ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਪਿੰਡ ਨੂੰ ਚਾਰ ਪਾਸਿਓਂ ਪੁਲਿਸ ਨੇ ਘੇਰਾਬੰਦੀ ਕਰ ਸਰਚ ਅਭਿਆਨ ਸ਼ੁਰੂ ਕੀਤਾ ਗਿਆ। ਇਸ ਦੌਰਾਨ ਪੁਲਿਸ ਨੂੰ ਭਾਵੇ ਨਸ਼ਾ ਤਾਂ ਬਰਾਮਦ ਨਹੀਂ ਹੋਇਆ ਪਰ ਇੱਕ ਘਰ ’ਚ ਚੱਲ ਰਹੇ ਜੂਏ ਦੌਰਾਨ 14,500 ਰੁਪਏ ਅਤੇ 3 ਮੋਬਾਇਲ ਜ਼ਰੂਰ ਹੱਥ ਲੱਗੇ ਹਨ।
ਪੁਲਿਸ ਦੁਆਰਾ ਪਿੰਡ ਟਿਵਾਣਾ ’ਚ ਕੀਤੀ ਗਈ ਰੇਡ
ਇਸ ਮੌਕੇ ਉਨ੍ਹਾਂ ਦੱਸਿਆ ਕਿ ਐੱਨਡੀਪੀਐੱਸ ਦੀ ਧਾਰਾ ਤਹਿਤ 5 ਬੰਦਿਆਂ ਨੂੰ ਸ਼ੱਕ ਦੇ ਆਧਾਰ ’ਤੇ ਫੜ੍ਹਿਆ ਗਿਆ ਹੈ, ਜਿਨ੍ਹਾਂ ਤੋਂ ਪੁੱਛ ਪੜਤਾਲ ਕਰਕੇ ਅਗਲੀ ਕਾਰਵਾਈ ਕੀਤੀ ਜਾਏਗੀ।