ਫ਼ਾਜ਼ਿਲਕਾ : ਪਿੰਡ ਵਰਿਆਮ ਖੇੜਾ ਦੇ ਕੋਲੋਂ ਲੰਘਦੀ ਮਾਈਨਰ ਵਿੱਚੋਂ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ।
ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਵਰਿਆਮ ਖੇੜਾ ਅਤੇ ਸ਼ੇਰਗੜ੍ਹ ਦੇ ਕੋਲੋਂ ਲੰਘਦੀ ਮਾਈਨਰ ਵਿੱਚ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਪਈ ਹੈ।
ਫ਼ਾਜ਼ਿਲਕਾ ਨਹਿਰ ਚੋਂ ਮਿਲੀ 15 ਦਿਨ ਪੁਰਾਣੀ ਲਾਸ਼ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਕਰਦਿਆਂ ਲਾਸ਼ ਨੂੰ ਬਾਹਰ ਕਢਵਾ ਕੇ ਇਸ ਦੀ ਸ਼ਨਾਖਤ ਅਤੇ ਪੋਸਟਮਾਰਟਮ ਲਈ ਅਬੋਹਰ ਦੇ ਸਰਕਾਰੀ ਹਸਪਤਾਲ ਦੀ ਲਾਸ਼ ਘਰ ਵਿੱਚ ਰਖਵਾਇਆ ਹੈ। ਪੁਲਿਸ
ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦਾ ਦੀ ਲਾਸ਼ ਤਕਰੀਬਨ 15-20 ਦਿਨ ਪੁਰਾਣੀ ਲੱਗ ਰਹੀ ਹੈ ਅਤੇ ਉਸ ਦੀ ਬਾਂਹ 'ਤੇ ਦਿਲ ਦੇ ਨਿਸ਼ਾਨ ਵਿੱਚ ਅੰਗ੍ਰੇਜ਼ੀ ਦੇ ਅੱਖਰਾਂ ਨਾਲ 'ਆਰ-ਆਰ' ਲਿਖਿਆ ਹੋਇਆ ਹੈ ।