ਫਾਜ਼ਿਲਕਾ: ਸ਼ਹਿਰ ’ਚ ਲੁੱਟ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆ ਜਾ ਰਹੀ ਹਣ ਜਿੱਥੇ ਆਏ ਦਿਨ ਲੁਟੇਰਿਆਂ ਵਲੋਂ ਮੋਬਾਈਲ ਖੋਹਣ ਅਤੇ ਹੋਰ ਲੁੱਟ ਦੀਆਂ ਵਾਰਦਾਤਾਂ ਨੂੰ ਬੇਖ਼ੋਫ ਅੰਜਾਮ ਦਿੱਤਾ ਜਾ ਰਿਹਾ ਹੈ। ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਬਸ ਸਟੈਂਡ ਉੱਤੇ ਬਸ ਚੋਂ ਉੱਤਰੀ ਮਹਿਲਾ ਦਾ ਫੋਨ ਸੁਣਦੇ ਵਕਤ ਦੋ ਮੋਟਰਸਾਈਕਲ ਸਵਾਰ ਮੋਬਾਈਲ ਖੋਹ ਕੇ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ। ਉਥੇ ਹੀ ਵਾਰਦਾਤ ਦਾ ਸ਼ਿਕਾਰ ਹੋਈ ਮਹਿਲਾ ਨੇ ਦੱਸਿਆ ਕਿ ਉਹ ਫਾਜ਼ਿਲਕਾ ਬੱਸ ਸਟੈਂਡ ਉੱਤੇ ਉਤਰੀ ਸੀ ਅਤੇ ਉਤਰਦੇ ਸਾਰ ਉਹ ਫੋਨ ਸੁਣਨ ਲੱਗੀ ਤਾਂ ਇਨ੍ਹੇ ਵਿੱਚ ਦੋ ਮੋਟਰਸਾਈਕਲ ਸਵਾਰ ਵੇਖਦੇ ਹੀ ਵੇਖਦੇ ਉਸ ਦਾ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ।
ਮੋਬਾਈਲ ਫ਼ੋਨ ਖੋਹ ਕੇ ਭੱਜਦੇ ਲੁਟੇਰਿਆਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ’ਚ ਹੋਈਆਂ ਕੈਦ - CCTV
ਸ਼ਹਿਰ ’ਚ ਲੁੱਟ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆ ਜਾ ਰਹੀ ਹਣ ਜਿੱਥੇ ਆਏ ਦਿਨ ਲੁਟੇਰਿਆਂ ਵਲੋਂ ਮੋਬਾਈਲ ਖੋਹਣ ਅਤੇ ਹੋਰ ਲੁੱਟ ਦੀਆਂ ਵਾਰਦਾਤਾਂ ਨੂੰ ਬੇਖ਼ੋਫ ਅੰਜਾਮ ਦਿੱਤਾ ਜਾ ਰਿਹਾ ਹੈ। ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਬਸ ਸਟੈਂਡ ਉੱਤੇ ਬਸ ਚੋਂ ਉੱਤਰੀ ਮਹਿਲਾ ਦਾ ਫ਼ੋਨ ਸੁਣਦੇ ਵਕਤ ਦੋ ਮੋਟਰਸਾਈਕਲ ਸਵਾਰ ਮੋਬਾਇਲ ਖੋਹ ਕੇ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ।
ਤਸਵੀਰ
ਮੌਕਾ ਏ ਵਾਰਦਾਤ ਉੱਤੇ ਪਹੁੰਚੇ ਜਾਂਚ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਦੋ ਮੋਟਰਸਾਈਕਲ ਸਵਾਰ ਫ਼ੋਨ ਖੋਹ ਕੇ ਭੱਜ ਗਏ ਸਨ ਜਿਨ੍ਹਾਂ ਦੀ ਸੀਸੀਟੀਵੀ ਫੁਟੇਜ ਰਾਹੀਂ ਚਿਹਰਿਆਂ ਦੀ ਪਹਿਚਾਣ ਹੋ ਗਈ ਹੈ ਪਰ ਉਨ੍ਹਾਂ ਦੇ ਮੋਟਰਸਾਈਕਲ ਦੀ ਨੰਬਰ ਪਲੇਟ ਮੁੜੀ ਹੋਈ ਕਾਰਣ ਨੰਬਰ ਨਜ਼ਰ ਨਹੀਂ ਆ ਰਹੇ। ਪੁਲਿਸ ਵੱਲੋਂ ਤਫ਼ਤੀਸ਼ ਕੀਤੀ ਜਾ ਰਹੀ ਹੈ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਏਗੀ।