ਫ਼ਾਜ਼ਿਲਕਾ : ਚੋਣ ਰੈਲੀਆਂ ਦੌਰਾਨ ਕਿਸੇ ਰਾਜਨੀਤਿਕ ਪਾਰਟੀ ਨੂੰ ਫ਼ਾਇਦਾ ਹੋਵੇ ਨਾ ਹੋਵੇ ਜੇਬ ਕਤਰਿਆ ਦੀ ਚਾਂਦੀ ਜ਼ਰੂਰ ਹੋ ਰਹੀ ਹੈ। ਫ਼ਾਜ਼ਿਲਕਾ ਦੇ ਜਲਾਲਾਬਾਦ ਵਿੱਚ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਬਿਕਰਮਜੀਤ ਸਿੰਘ ਮਜੀਠਿਆ ਦੁਆਰਾ ਜਿਲ੍ਹੇ ਭਰ ਵਿੱਚ ਰੈਲੀਆਂ ਕੀਤੀ ਗਈ। ਇਸ ਵਿੱਚ ਕਈ ਲੋਕਾਂ ਦੀ ਜੇਬ ਕਤਰਿਆ ਨੇ ਜੇਬਾਂ ਕੱਟ ਲਈਆਂ ਜਿਸ ਵਿੱਚ ਹਜ਼ਾਰਾਂ ਰੁਪਏ ਦਾ ਇੰਨ੍ਹਾਂ ਲੋਕਾਂ ਨੂੰ ਜੇਬ ਕਤਰਿਆਂ ਦੁਆਰਾ ਚੂਨਾ ਲਗਾਇਆ ਗਿਆ।
ਚੋਣ ਰੈਲੀਆਂ ਦੌਰਾਨ ਸਿਆਸੀ ਪਾਰਟੀਆਂ ਡਾਵਾਂਡੋਲ, ਉੱਥੇ ਪੁੱਜੇ ਇਹ ਤੀਸਰੇ ਮਹਿਮਾਨ ਲੈ ਰਹੇ ਫਾਇਦਾ - Bikramjeet Singh Majitjia
ਪੰਜਾਬ ਵਿੱਚ ਚੋਣਾਂ ਦਾ ਦੌਰ ਹੈ, ਹਰ ਰਾਜਨੀਤਿਕ ਪਾਰਟੀਆਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ। ਪਰ ਜਿੱਥੇ ਇਨ੍ਹਾਂ ਰੈਲੀਆਂ ਵਿੱਚ ਵਰਕਰ ਵੱਧ-ਚੜ੍ਹ ਕੇ ਹਿੱਸਾ ਲੈ ਰਹੇ ਹਨ, ਉੱਥੇ ਹੀ ਜੇਬ ਕਤਰੇ ਵੀ ਇਨ੍ਹਾਂ ਰੈਲੀਆਂ ਵਿੱਚ ਜੇਬ ਕਤਰੇ ਵੀ ਕਾਫ਼ੀ ਸਰਗਰਮ ਹੋਏ ਹਨ।
ਚੋਣ ਰੈਲੀਆਂ ਵਿੱਚ ਜੇਬ ਕਤਰਿਆਂ ਦੀ ਚਾਂਦੀ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੈਲੀ ਵਿੱਚ ਆਪਣੀ ਜੇਬ ਕਟਵਾ ਚੁੱਕੇ ਲੋਕਾਂ ਨੇ ਦੱਸਿਆ ਕਿ ਅਸੀ ਬਿਕਰਮਜੀਤ ਸਿੰਘ ਮਜੀਠਿਆ ਦੀ ਰੈਲੀ ਵਿੱਚ ਅੱਜ ਆਏ ਸਾਂ, ਉਥੇ ਜੇਬ ਕਤਰਿਆ ਨੇ ਉਨ੍ਹਾਂ ਦੀ ਜੇਬ ਕੱਟ ਲਈ, ਉਨ੍ਹਾਂ ਦੇ ਪਰਸ ਵਿੱਚ ਆਧਾਰ ਕਾਰਡ ਅਤੇ ਹੋਰ ਜ਼ਰੂਰੀ ਕਾਗਜ਼ਾਤ ਵੀ ਜੇਬ ਕਤਰੇ ਲੈ ਗਏ।
ਉੱਥੇ ਹੀ ਪਿਛਲੇ ਦਿਨੀਂ ਸੁਖਬੀਰ ਸਿੰਘ ਬਾਦਲ ਦੁਆਰਾ ਵੀ ਫ਼ਾਜ਼ਿਲਕਾ ਵਿੱਚ ਰੈਲੀ ਕੀਤੀ ਗਈ ਸੀ ਉਸ ਰੈਲੀ ਵਿੱਚ ਵੀ ਜੇਬ ਕਤਰਿਆਂ ਵਲੋਂ ਜੇਬਾਂ ਕੱਟੀਆਂ ਗਈਆਂ।