ਫਾਜ਼ਿਲਕਾ : ਅਨੇਕਾਂ ਸੰਸਥਾਵਾਂ ਅਤੇ ਜਥੇਬੰਦੀਆਂ ਵਲੋਂ 'ਸਾਦੇ ਵਿਆਹ ਸਾਦੇ ਭੋਗ-ਨਾ ਕਰਜ਼ਾ ਨਾ ਚਿੰਤਾ ਰੋਗ' ਦਾ ਹੋਕਾ ਦਿਤਾ ਜਾ ਰਿਹਾ ਹੈ ਪਰ ਕੋਰੋਨਾ ਵਾਇਰਸ ਦੇ ਔਖੇ ਸਮੇਂ ਦੌਰਾਨ ਸਰਕਾਰੀ ਨਿਯਮਾਂ ਦਾ ਅਸਰ ਖ਼ੁਸ਼ੀ-ਗਮੀ ਦੇ ਸਮਾਗਮਾਂ ਮੌਕੇ ਵੇਖਣ ਨੂੰ ਮਿਲ ਰਿਹਾ ਹੈ। ਅਜਿਹਾ ਹੀ ਨਜ਼ਾਰਾ ਪਿੰਡ ਜੈਮਲ ਵਾਲਾ ਵਿਖੇ ਵੇਖਣ ਨੂੰ ਮਿਲਿਆ। ਇਥੇ ਇੱਕ ਨੌਜਵਾਨ ਟਰੈਕਟਰ 'ਤੇ ਡੋਲੀ ਲਿਆਇਆ।
ਮੁੜ ਪੁਰਾਣੇ ਰੀਤੀ ਰਿਵਾਜਾਂ ਨੂੰ ਅਪਣਾਉਣ ਲੱਗੇ ਲੋਕ, ਲਾੜਾ ਟਰੈਕਟਰ 'ਤੇ ਲਿਆਇਆ ਡੋਲੀ - ਪੁਰਾਣੇ ਰੀਤੀ ਰਿਵਾਜਾਂ ਨੂੰ ਅਪਣਾਉਣ ਲੱਗੇ ਲੋਕ
'ਸਾਦੇ ਵਿਆਹ ਸਾਦੇ ਭੋਗ-ਨਾ ਕਰਜ਼ਾ ਨਾ ਚਿੰਤਾ ਰੋਗ' ਕਈ ਸੰਸਥਾਵਾਂ ਤੇ ਜੱਥੇਬੰਦੀਆਂ ਅਜਿਹਾ ਹੋਕਾ ਦਿੰਦੀਆਂ ਹਨ,ਪਰ ਕੋਰੋਨਾ ਵਾਇਰਸ ਦੇ ਔਖੇ ਸਮੇਂ ਦੌਰਾਨ ਸਰਕਾਰੀ ਨਿਯਮਾਂ ਦਾ ਅਸਰ ਖ਼ੁਸ਼ੀ-ਗਮੀ ਦੇ ਸਮਾਗਮਾਂ ਮੌਕੇ ਵੇਖਣ ਨੂੰ ਮਿਲ ਰਿਹਾ ਹੈ। ਅਜਿਹਾ ਹੀ ਨਜ਼ਾਰਾ ਪਿੰਡ ਜੈਮਲ ਵਾਲਾ ਵਿਖੇ ਵੇਖਣ ਨੂੰ ਮਿਲਿਆ। ਇਥੇ ਇੱਕ ਨੌਜਵਾਨ ਟਰੈਕਟਰ 'ਤੇ ਡੋਲੀ ਲਿਆਇਆ।
ਲਾੜੇ ਦੇ ਰਿਸ਼ਤੇਦਾਰ ਹੀਰਾ ਸਿੰਘ ਨੇ ਦੱਸਿਆ ਕਿ ਲੜਕੇ ਲਵਪ੍ਰੀਤ ਦਾ ਬਚਪਨ ਤੋਂ ਸੁਪਨਾ ਸੀ ਕਿ ਉਹ ਟਰੈਕਟਰ ਉੱਤੇ ਆਪਣੀ ਬਰਾਤ ਲੈ ਕੇ ਜਾਏਗਾ। ਉਸ ਦਾ ਉਹ ਸੁਪਨਾ ਪੂਰਾ ਹੋ ਗਿਆ ਹੈ। ਦੂਜੇ ਪਾਸੇ ਲੜਕੀ ਦੇ ਪਿਤਾ ਖੁਸ਼ਕਰਣ ਸਿੰਘ ਨੇ ਵੀ ਬੇਟੀ ਨਵਜੋਤ ਕੌਰ ਦੀ ਡੋਲੀ ਟਰੈਕਟਰ ਉੱਤੇ ਗਈ। ਜਿਸ ਦੀ ਇਲਾਕੇ ਭਰ 'ਚ ਚਰਚਾ ਹੋਈ। ਉਨ੍ਹਾਂ ਆਖਿਆ ਕਿ ਜਿਥੇ ਇੱਕ ਪਾਸੇ ਕੋਰੋਨਾ ਮਹਾਂਮਾਰੀ ਕਾਰਨ ਲੋਕ ਪਰੇਸ਼ਾਨ ਹਨ, ਉਥੇ ਹੀ ਇਸ ਸਮੇਂ 'ਚ ਲੋਕ ਸਾਦੇ ਵਿਆਹ ਕਰਵਾਉਣ ਤੇ ਪੁਰਾਣੇ ਰੀਤੀ ਰਿਵਾਜਾਂ ਮੁਤਾਬਕ ਵਿਆਹ ਕਰਵਾ ਰਹੇ ਹਨ। ਮੁੜ ਪੁਰਾਣੇ ਰੀਤੀ ਰਿਵਾਜਾਂ ਨੂੰ ਅਪਣਾ ਕੇ ਲੋਕ ਨਵੇਕਲੀ ਪੀੜੀ ਨੂੰ ਆਪਣੇ ਪੰਜਾਬੀ ਸੱਭਿਆਚਾਰ ਨਾਲ ਜੋੜਨ ਰਹੇ ਹਨ।
ਲਾੜੇ ਲਵਪ੍ਰੀਤ ਨੇ ਦੱਸਿਆ ਕਿ ਬਚਪਨ ਤੋਂ ਹੀ ਉਸ ਦੀ ਇਹ ਇਛਾ ਸੀ ਕਿ ਉਹ ਆਪਣੀ ਬਰਾਤ ਟਰੈਕਟਰ ਉੱਤੇ ਲੈ ਕੇ ਜਾਵੇਗਾ ਤੇ ਟਰੈਕਟਰ ਉੱਤੇ ਹੀ ਡੋਲੀ ਲਿਆਵੇਗਾ। ਉਸ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਆਪਣੀ ਬਰਾਤ ਟਰੈਕਟਰ ਉੱਤੇ ਲੈ ਕੇ ਗਿਆ । ਟਰੈਕਟਰ ਦੀ ਡੋਲੀ ਸਜਾ ਕੇ ਉਹ ਆਪਣੀ ਪਤਨੀ ਨਵਜੋਤ ਕੌਰ ਨੂੰ ਵਿਆਹ ਕੇ ਲਿਆਇਆ ਹੈ। ਇਸ ਨਾਲ ਉਹ ਬੇਹਦ ਖੁਸ਼ ਹੈ। ਉਸ ਨੇ ਆਖਿਆ ਕਿ ਉਸ ਦਾ ਇਹ ਸੁਪਨਾ ਕਰਨ 'ਚ ਉਸ ਦੇ ਪਰਿਵਾਰ ਤੇ ਦੋਸਤਾਂ ਨੇ ਸਾਥ ਦਿੱਤਾ। ਲਵਪ੍ਰੀਤ ਨੇ ਦੱਸਿਆ ਕਿ ਇਸ ਦੌਰਾਨ ਕੋਵਿਡ -19 ਦੇ ਤਹਿਤ ਸਰਕਾਰੀ ਆਦੇਸ਼ਾਂ ਦੀ ਪਾਲਣਾ ਕੀਤੀ ਗਈ ਤੇ ਵਿਆਹ 'ਚ ਘੱਟ ਤੋਂ ਘੱਟ ਲੋਕਾਂ ਨੂੰ ਸ਼ਾਮਲ ਕੀਤਾ ਗਿਆ।