ਫਾਜ਼ਿਲਕਾ: ਸੂਬੇ ਦੇ ਮਾਲਵੇ ਖਿੱਤੇ ਵਿੱਚ ਵੀ 10 ਜੂਨ ਜਾਨੀ ਅੱਜ ਤੋਂ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਹੈ, ਪਰ ਪੰਜਾਬ ਸਰਕਾਰ (Government of Punjab) ਵੱਲ਼ੋਂ 10 ਜੂਨ ਤੋਂ ਝੋਨੇ ਦੀ ਲਵਾਈ ਲਈ ਮੋਟਰਾਂ ਨੂੰ 8 ਘੰਟੇ ਬਿਜਲੀ ਸਪਲਾਈ ਦੇਣ ਦਾ ਵਾਅਦਾ ਅੱਜ ਪਹਿਲੇ ਦਿਨ ਹੀ ਵਫਾ ਨਹੀਂ ਹੋਇਆ। ਕਿਸਾਨਾਂ ਨੂੰ ਮੋਟਰਾਂ ਦੀ ਬਿਜਲੀ ਅਤੇ ਸਿੰਚਾਈ ਲਈ ਨਹਿਰੀ ਪਾਣੀ ਨਾ ਮਿਲਣ ਕਰਕੇ ਪਹਿਲੇ ਦਿਨ ਹੀ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਪ੍ਰੇਸ਼ਾਨ ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਝੋਨਾ ਲਾਉਣ ਲਈ ਮਜ਼ਬੂਰ ਹਨ।
Paddy Sowing: ਬਿਜਲੀ ਨਾ ਮਿਲਣ ਕਾਰਨ ਕਿਸਾਨ ਮਹਿੰਗੇ ਦਾ ਡੀਜ਼ਲ ਫੂਕਣ ਲਈ ਮਜ਼ਬੂਰ ਇਹ ਵੀ ਪੜੋ: Kisan Dharna: ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਨੈਸ਼ਨਲ ਹਾਈਵੇ ਕੀਤਾ ਜਾਮ
ਝੋਨੇ ਦੇ ਐਮ.ਐਸ.ਪੀ. ’ਚ ਕੀਤੇ ਵਾਧੇ ਤੋਂ ਕਿਸਾਨ ਨਾ-ਖੁਸ਼
ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਝੋਨੇ ਦੇ ਐਮ.ਐਸ.ਪੀ. (MSP) ’ਚ ਕੀਤੇ ਵਾਧੇ ਨੂੰ ਮਾਮੂਲੀ ਦੱਸਦੇ ਹੋਏ ਕਿਸਾਨਾਂ ਨੇ ਇਸਨੂੰ ਆਪਣੇ ਨਾਲ ਮਜ਼ਾਕ ਦੱਸਿਆ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਲਈ 10 ਜੂਨ ਦਾ ਸਮਾਂ ਦਿੱਤਾ ਸੀ ਕਿਸਾਨਾਂ ਨੇ ਵੀ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਕੇ ਇਸ ਵਾਰ 10 ਜੂਨ ਤੋਂ ਪਹਿਲਾਂ ਝੋਨਾ ਲਗਾਉੇਣਾ ਸ਼ੁਰੂ ਨਹੀ ਕੀਤਾ। ਓਧਰ ਝੋਨੇ ਦੀ ਲੁਆਈ ਤੋਂ ਪਹਿਲਾਂ ਕਿਸਾਨਾਂ ਨੂੰ ਨਾ ਤਾਂ ਨਹਿਰੀ ਪਾਣੀ ਤੇ ਨਾ ਹੀ ਬਿਜਲੀ ਦਿੱਤੀ ਗਈ ਜਿਸ ਕਰਕੇ ਕਿਸਾਨ ਪ੍ਰੇਸ਼ਾਨ ਦਿਖਾਈ ਦਿੱਤੇ।
ਵਾਅਦੇ ਤੋਂ ਮੁਕਰੀ ਸਰਕਾਰ
ਕਿਸਾਨਾਂ ਨੇ ਕਿਹਾ ਕਿ ਸਰਕਾਰ 8 ਘੰਟੇ ਬਿਜਲੀ ਦੇਣ ਦੇ ਵਾਅਦੇ ਕਰ ਰਹੀ ਹੈ, ਪਰ ਬਿਜਲੀ ਨਾ ਆਉਣ ਕਰਕੇ ਉਹਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਝੋਨਾ ਲਗਾਉਣਾ ਪੈ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਨਹਿਰਾਂ ਵਿੱਚ ਵੀ ਪਾਣੀ ਨਹੀ ਆ ਰਿਹਾ ਜਿਸ ਕਰਕੇ ਪ੍ਰੇਸ਼ਾਨੀ ਹੋਰ ਵਧ ਗਈ ਹੈ।
ਇਹ ਵੀ ਪੜੋ: Canal water: ਪਾਣੀ ਨਾ ਮਿਲਣ ਦੇ ਰੋਸ ਵਜੋਂ ਕਿਸਾਨਾਂ ਵੱਲੋਂ ਧਰਨਾ