ਫਾਜ਼ਿਲਕਾ: ਪਿਛਲੇ ਕਈ ਦਿਨਾਂ ਤੋਂ ਕੁੜੀਆਂ ਦੇ ਸਰਕਾਰੀ ਸਕੂਲਾਂ ਦੇ ਬਾਹਰ ਮੁੰਡੀਆ ਵੱਲੋਂ ਛੇੜ-ਛਾੜ ਕੀਤੇ ਜਾਣ ਦੀ ਮਾਮਲਾ ਮਾਪਿਆਂ ਨੇ ਪੁਲਿਸ ਨੂੰ ਦਿੱਤਾ ਸੀ। ਇਸੇ ਗੱਲ ਨੂੰ ਗੰਭੀਰਤਾ ਨਾਲ ਲੈਂਦਿਆਂ ਅਬੋਹਰ ਪੁਲਿਸ ਨੇ ਸਕੂਲਾਂ ਦੇ ਬਾਹਰ ਪੁਲਿਸ ਦੀ ਸਖਤੀ ਵਧਾਈ ਅਤੇ ਮਨਚਲੇ ਨੌਜਵਾਨਾਂ ਨੂੰ ਪਹਿਲੇ ਤਾਂ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਫਿਰ ਵੀ ਜਿਹੜੇ ਮੁੰਡੇ ਨਹੀਂ ਸਮਝੇ ਤਾਂ ਉਨ੍ਹਾਂ ਦੇ ਮੋਟਰਸਾਈਕਲ ਕਾਬੂ ਕੀਤੇ।
ਗਰਲਜ਼ ਸਕੂਲ ਦੇ ਬਾਹਰ ਪੁਲਿਸ ਨੇ ਵਧਾਈ ਸਖ਼ਤੀ, ਮਨਚਲੇ ਮੁੰਡਿਆਂ ਦੀ ਸ਼ਾਮਤ
ਪਿਛਲੇ ਕਈ ਦਿਨਾਂ ਤੋਂ ਕੁੜੀਆਂ ਦੇ ਸਰਕਾਰੀ ਸਕੂਲ ਦੇ ਬਾਹਰ ਮੁੰਡੀਆ ਵੱਲੋਂ ਛੇੜ-ਛਾੜ ਕੀਤੇ ਜਾਣ ਦੀ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅਬੋਹਰ ਪੁਲਿਸ ਨੇ ਸਕੂਲਾਂ ਦੇ ਬਾਹਰ ਪੁਲਿਸ ਦੀ ਸਖ਼ਤੀ ਵਧਾਈ ਅਤੇ ਮਨਚਲੇ ਨੌਜਵਾਨਾਂ ਨੂੰ ਕਾਬੂ ਕੀਤਾ।
ਇਸ ਅਭਿਆਨ ਦੀ ਅਗਵਾਈ ਕਰਦਿਆਂ ਐਸਐਚਓ ਨੇ ਕਿਹਾ ਕਿ ਮਾਪਿਆਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਕੁੜੀਆਂ ਵਿੱਚ ਕਾਫ਼ੀ ਖ਼ਰਾਬ ਸੀ, ਕਈ ਕੁੜੀਆਂ ਸਕੂਲ ਪੜ੍ਹਨ ਨਹੀਂ ਆਉਂਦੀਆਂ ਸੀ। ਇਨ੍ਹਾਂ ਨੂੰ ਵੇਖਦਿਆਂ ਪੁਲਿਸ ਨੇ ਅਭਿਆਨ ਚਲਾਇਆ ਤਾਂ ਕਿ ਕੁੜੀਆਂ ਬਿਨ੍ਹਾਂ ਡਰੇ ਆਪਣੀ ਪੜ੍ਹਾਈ ਕਰ ਸਕਣ। ਉਨ੍ਹਾਂ ਕਿਹਾ ਕਿ ਮਨਚਲੇ ਮੁੰਡੇ ਵੀ ਸਾਡੇ ਹੀ ਬੱਚੇ ਹਨ, ਪਹਿਲੇ ਪੁਲਿਸ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੇਗੀ, ਜੇਕਰ ਫ਼ਿਰ ਵੀ ਮੁੰਡੇ ਨਹੀਂ ਸਮਝੇ ਤਾਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਸਿਹਤ ਵਿਭਾਗ ਦੇ ਮੁਲਾਜ਼ਮ ਹੀ ਦੇ ਰਹੇ ਕੋਰੋਨਾ ਮਹਾਂਮਾਰੀ ਨੂੰ ਸੱਦਾ
TAGGED:
ਮਨਚਲੇ ਮੁੰਡਿਆਂ ਦੀ ਸ਼ਾਮਤ