ਫਾਜ਼ਿਲਕਾ: ਪੰਜਾਬ ਵਿੱਚ ਨਜਾਇਜ ਮਾਇਨਿੰਗ (Illegal mining) ਰੁੱਕਣ ਦਾ ਨਾਮ ਨਹੀਂ ਲੈ ਰਹੀ। ਜਿਸਦੇ ਚੱਲਦੇ ਜਿੱਥੇ ਪੰਜਾਬ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ। ਉਥੇ ਹੀ ਇੱਕ ਅਜਿਹਾ ਮਾਮਲਾ ਫਾਜ਼ਿਲਕਾ ਵਿੱਚ ਪਰਿਵਾਰ ਅਨੁਸਾਰ ਦੇਰ ਰਾਤ ਇੱਕ ਨਜਾਇਜ ਮਾਇਨਿੰਗ (Illegal mining) ਦੀ ਟਰੈਕਟਰ ਟ੍ਰਾਲੀ ਲੈ ਜਾ ਰਹੇ ਵਿਅਕਤੀ ਨੇ ਮੋਟਰਸਾਇਕਲ ਸਵਾਰ ਵਿਅਕਤੀ ਨੂੰ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਜਾਣਕਾਰੀ ਦੇ ਅਨੁਸਾਰ ਮ੍ਰਿਤਕ ਦੇਸ਼ ਸਿੰਘ ਜੋ ਪਿੰਡ ਵੱਲੇ ਸ਼ਾਹ ਉਤਾੜ ਦਾ ਰਹਿਣ ਵਾਲਾ ਸੀ। ਉਸਦੇ ਘਰ ਦੇ ਕੋਲ ਸੇਮ ਨਾਲੇ ਵਿੱਚ ਪਿਛਲੇ 2 ਸਾਲ ਤੋਂ ਨਜਾਇਜ ਮਾਇਨਿੰਗ (Illegal mining) ਦਾ ਕੰਮ ਚੱਲ ਰਹੀ ਸੀ। ਜਿਸ ਉੱਤੇ ਉਸਨੇ ਕਈ ਵਾਰ ਨਜਾਇਜ ਮਾਇਨਿੰਗ (Illegal mining) ਕਰਨ ਵਾਲੇ ਲੋਕਾਂ ਨੂੰ ਕਿਹਾ ਕਿ ਉਹ ਨਜਾਇਜ ਰੇਤ ਮਾਈਨਿੰਗ (Illegal mining) ਨਾ ਕਰਨ, ਪਰ ਇਸ ਗੱਲ ਨੂੰ ਮੰਨ ਕੇ ਉਸਦੀ ਟਰੈਕਟਰ ਸਵਾਰ ਸਰਵਨ ਸਿੰਘ ਨਾਲ ਰੰਜਿਸ਼ ਰਹਿੰਦੀ ਸੀ।
ਜਿਸਦੇ ਚੱਲਦੇ ਦੇਰ ਰਾਤ ਦੇਸ਼ ਸਿੰਘ ਨੂੰ ਸਰਵਨ ਸਿੰਘ ਨੇ ਰੇਤ ਦੀ ਨਾਜਾਇਜ਼ (Illegal mining) ਤੌਰ ਉੱਤੇ ਭਰੀ ਟ੍ਰਾਲੀ ਨਾਲ ਦੇਸ਼ ਸਿੰਘ ਨੂੰ ਕੁਚਲ ਕੇ ਮਾਰ ਦਿੱਤਾ। ਜਿਸਦਾ ਚਸ਼ਮਦੀਦ ਉਸਦਾ ਆਪਣਾ ਭਤੀਜਾ ਸੁਖਵਿੰਦਰ ਸਿੰਘ ਹੈ, ਜੋ ਆਪਣੇ ਚਾਚੇ ਦੇ ਨਾਲ ਸੜਕ ਉੱਤੇ ਖੜ੍ਹੇ ਸਨ ਤਾਂ ਸਰਵਨ ਸਿੰਘ ਨੇ ਜਾਣ ਬੁੱਝ ਕੇ ਮ੍ਰਿਤਕ ਦੇਸ਼ ਸਿੰਘ ਦੇ ਉੱਤੇ ਟਰੈਕਟਰ ਟ੍ਰਾਲੀ (Tractor trolley) ਚੜਾ ਦਿੱਤੀ। ਜਿਸਦੇ ਨਾਲ ਉਸਦੀ ਮੌਕੇ 'ਤੇ ਮੌਤ ਹੋ ਗਈ। ਮ੍ਰਿਤਕ ਦੇ ਭਤੀਜੇ ਨੇ ਦੱਸਿਆ ਕਿ ਉਸਦੇ ਚਾਚਾ ਦੇਸ਼ ਸਿੰਘ ਨੂੰ ਸਰਵਨ ਸਿੰਘ ਨੇ ਜਾਣ ਬੁੱਝ ਕੁਚਲ ਕੇ ਮਾਰਿਆ ਹੈ। ਸਵਰਨ ਸਿੰਘ ਪਹਿਲਾਂ ਵੀ ਕਈ ਵਾਰ ਸਾਨੂੰ ਧਮਕੀਆਂ ਦਿੰਦਾ ਆ ਰਿਹਾ ਹੈ, ਕਿ ਉਸਨੂੰ ਨਜਾਇਜ ਮਾਇਨਿੰਗ ਕਰਨ ਤੋਂ ਨਾ ਰੋਕਿਆ ਜਾਵੇ।