ਜਲਾਲਾਬਾਦ: ਅਰਨੀਵਾਲਾ ਦੇ ਅਧੀਨ ਪੈਂਦੇ ਪਿੰਡ ਮੂਲਿਆ ਵਾਲੀ ਵਿੱਚ ਡੇਢ ਸਾਲਾ ਬੱਚੀ ਦੀ ਛੱਪੜ ’ਚ ਡੁੱਬਣ ਕਾਰਨ ਮੌਤ ਹੋ ਗਈ। ਮੂਲਿਆਂਵਾਲੀ ਨਿਵਾਸੀ ਗੁਰਪ੍ਰੀਤ ਸਿੰਘ ਦੀ ਬੇਟੀ ਬਰਕਤ ਸਵੇਰੇ ਆਪਣੇ ਘਰ ਦੇ ਨਾਲ ਲੱਗਦੇ ਦੂਸਰੇ ਗੁਆਂਢੀਆਂ ਦੇ ਘਰ ਦੇ ਬੱਚਿਆਂ ਕੋਲ ਖੇਡਣ ਜਾਣ ਜਾ ਰਹੀ ਸੀ ਕਿ ਉਹ ਰਸਤੇ ’ਚ ਜਾਂਦੀ ਛੱਪੜ ਵਿੱਚ ਡਿੱਗ ਪਈ। ਕਾਫ਼ੀ ਸਮੇਂ ਬਾਅਦ ਬਰਕਤ ਦੇ ਘਰ ਨਾ ਆਉਣ ’ਤੇ ਮਾਪੇ ਉਸ ਦੀ ਭਾਲ ਵਿੱਚ ਜੁੱਟ ਗਏ। ਘਟਨਾ ਵਾਪਰਨ ਤੋਂ ਕਈ ਘੰਟੇ ਬੀਤ ਜਾਣ ਦੇ ਬਾਅਦ ਬੱਚੀ ਦੀ ਲਾਸ਼ ਛੱਪੜ ਵਿੱਚੋਂ ਤੈਰਦੀ ਹੋਈ ਮਿਲੀ।
ਇਹ ਵੀ ਪੜੋਂ: ਧਰਮ ਪਰਿਵਰਤਨ ਤੋਂ ਬਿਨਾਂ ਵਿਆਹ ਗ਼ੈਰ-ਕਾਨੂੰਨੀ, ਲਿਵ-ਇੰਨ ਕਾਨੂੰਨੀ: ਹਾਈਕੋਰਟ
ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਦੇ ਘਰ ਦੇ ਨਜ਼ਦੀਕ ਰਹਿ ਰਹੇ ਵਸਨੀਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਛੋਟੇ-ਛੋਟੇ ਬੱਚੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਮਿਹਨਤ ਮਜ਼ਦੂਰੀ ਕਰਨ ਜਾਂਦੇ ਹਨ ਤੇ ਪਿੱਛੇ ਆਪਣੇ ਬੱਚਿਆਂ ਨੂੰ ਘਰ ਵਿੱਚ ਇਕੱਲਾ ਛੱਡ ਕੇ ਜਾਣਾ ਪੈਂਦਾ ਹੈ। ਉਹਨਾਂ ਨੇ ਕਿਹਾ ਕਿ ਭਵਿੱਖ ਵਿੱਚ ਅਜਿਹੀ ਘਟਨਾ ਉਨ੍ਹਾਂ ਦੀ ਬੱਚਿਆਂ ਨਾਲ ਵੀ ਵਾਪਰ ਸਕਦੀ ਹੈ।
ਮੁਹੱਲਾ ਵਾਸੀਆਂ ਨੇ ਦੱਸਿਆ ਕਿ ਛੱਪੜ ਵਿੱਚ ਪਿੰਡ ਦਾ ਗੰਦਾ ਪਾਣੀ ਆਉਂਦਾ ਹੈ ਅਤੇ ਪਾਣੀ ਦੀ ਅੱਗੇ ਨਿਕਾਸੀ ਨਾ ਹੋਣ ਕਰਕੇ ਇਹ ਛੱਪੜ ਉਨ੍ਹਾਂ ਲਈ ਮਾਰੂ ਸਾਬਤ ਹੋ ਰਿਹਾ ਹੈ। ਉਹਨਾਂ ਨੇ ਇਸ ਦੇ ਪਾਣੀ ਦੇ ਵਿਕਾਸ ਲਈ ਛੱਪੜ ਦੁਆਲੇ ਚਾਰਦੀਵਾਰੀ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜੋਂ: ਮਧੂ-ਮੱਖੀਆਂ ਦੇ ਡੰਗ ਨਾਲ ਇੱਕੋ ਹੀ ਪਰਿਵਾਰ ਦੇ 4 ਮੈਂਬਰ ਜ਼ਖ਼ਮੀ