ਫਾਜ਼ਿਲਕਾ :ਭਾਰਤ ਪਾਕਿਸਤਾਨ ਦੀ ਵੰਡ ਸਮੇਂ ਹੋਏ ਕਤਲੇਆਮ ਨੂੰ ਯਾਦ ਕਰਕੇ ਹਰ ਕਿਸੇ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਨੇ ਕਿ ਕਿਸ ਤਰ੍ਹਾਂ ਹਿੰਦੂ ਪਰਿਵਾਰ ਨੂੰ ਆਪਣੀਆਂ ਧੀਆਂ ਭੈਣਾਂ ਦੀ ਇੱਜ਼ਤ ਬਚਾਉਣ ਅਤੇ ਆਪਣੀ ਜਾਨ ਦੀ ਰਾਖੀ ਕਰਨ ਲਈ ਆਪਣਾ ਘਰ ਬਾਰ - ਕਾਰੋਬਾਰ ਜ਼ਮੀਨ ਜਾਇਦਾਦ ਛੱਡ ਕੇ ਖਾਲੀ ਹੱਥ ਭਾਰਤ ਪਰਤਣਾ ਪਿਆ ਅਤੇ ਇਸ ਦੌਰਾਨ ਲੱਖਾਂ ਪਰਿਵਾਰਾਂ ਦੇ ਜੀਅ ਆਪਸ ਵਿਚ ਵਿਛੜ ਗਏ। ਜੋ ਪਰਿਵਾਰ ਪਾਕਿਸਤਾਨ ਤੋਂ ਭਾਰਤ ਨਹੀਂ ਪਰਤ ਸਕੇ ਉਨ੍ਹਾਂ ਨੂੰ ਇਸਦਾ ਖਮਿਆਜ਼ਾ ਆਪਣਾ ਧਰਮ ਪਰਿਵਰਤਨ ਕਰਕੇ ਭੁਗਤਣਾ ਪਿਆ ਅਤੇ ਜੇਕਰ ਕੋਈ ਹਿੰਦੂ ਪਰਿਵਾਰ ਪਾਕਿਸਤਾਨ ਵਿੱਚ ਬਚੇ ਵੀ ਹਨ ਤਾਂ ਉਨ੍ਹਾਂ ਉੱਤੇ ਅਜੇ ਤੱਕ ਜ਼ੁਲਮ ਹੋ ਰਹੇ ਹਨ। ਸੰਨ 1947 ਵੇਲੇ ਹੋਏ ਇਸ ਬਟਵਾਰੇ ਦਾ ਦਰਦ ਕਈ ਪੀੜੀਆਂ ਭੋਗ ਚੁੱਕੀਆਂ ਹਨ ਅਤੇ ਭੋਗ ਰਹੀਆਂ ਹਨ।
91 ਲੋਕਾਂ ਦਾ ਇਕੱਠਾ ਸੰਸਕਾਰ :ਇਸ ਬਟਵਾਰੇ ਦਾ ਦਰਦ ਭੁਗਤ ਚੁੱਕੇ ਪ੍ਰੇਮ ਕੁਮਾਰ ਫੁੱਟਲਾ ਨਾਮ ਦੇ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਪਾਕਿਸਤਾਨ ਦੀ ਮੰਡੀ ਬਸੀਰਪੁਰ ਅਤੇ ਤਹਿਸੀਲ ਪਾਕਪਟਨ ਜਿਲ੍ਹਾ ਮਿੰਟਗੁਮਰੀ ਦੇ ਰਹਿਣ ਵਾਲੇ ਸੀ ਜਿਨ੍ਹਾਂ ਦਾ ਆੜਤ ਦਾ ਕਾਰੋਬਾਰ ਅਤੇ ਕਰਿਆਨੇ ਦਾ ਥੋਕ ਵਪਾਰ ਦੇ ਕਰੋੜਾਂ ਰੁਪਏ ਦਾ ਕਾਰੋਬਾਰ ਸੀ, ਜਿਸ ਉਪਰ ਵੰਡ ਸਮੇਂ ਉਹਨਾ ਦੇ ਹੀ ਨੌਕਰ ਮੁਸਲਮਾਨਾ ਵੱਲੋਂ ਕਬਜ਼ਾ ਕਰ ਲਿਆ ਗਿਆ ਅਤੇ ਉਸ ਦੌਰਾਨ ਮੁਸਲਮਾਨਾਂ ਵੱਲੋਂ ਹਿੰਦੂਆਂ ਦੀਆਂ ਧੀਆਂ ਭੈਣਾਂ ਨੂੰ ਚੁੱਕ ਕੇ ਲਿਜਾਇਆ ਜਾ ਰਿਹਾ ਸੀ ਅਤੇ ਜਬਰੀ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਸੀ।
ਭਾਰਤ ਪਾਕਿਸਤਾਨ ਦੀ ਵੰਡ ਮੌਕੇ ਫਾਜ਼ਿਲਕਾ ਪਹੁੰਚੇ ਪਰਿਵਾਰ ਨੇ ਸੁਣਾਈ ਦਾਸਤਾਨ, ਆਪਣੇ ਹੀ ਸਕੇ ਜੀਆਂ ਦਾ ਕੀਤਾ ਕਤਲ... - Latest news of Fazilka
ਭਾਰਤ ਪਾਕਿਸਤਾਨ ਦੀ ਵੰਡ ਮੌਕੇ ਆਪਣੇ ਹੀ ਪਰਿਵਾਰ ਦੇ ਸਕੇ ਜੀਆਂ ਦਾ ਕਤਲ ਕਰਕੇ ਫਾਜ਼ਿਲਕਾ ਪਹੁੰਚੇ ਇਕ ਪਰਿਵਾਰ ਦੇ ਮੈਂਬਰ ਨੇ ਦਰਦ ਦੀ ਦਾਸਤਾਨ ਸੁਣਾਈ ਹੈ। ਪੜ੍ਹੋ ਕੀ ਸਨ ਉਸ ਵੇਲੇ ਹਾਲਾਤ...
ਹਿੰਦੂ ਪਰਿਵਾਰਾਂ ਵਲੋਂ ਆਪਣਾ ਧਰਮ ਪਰਿਵਰਤਨ ਨਾ ਕਰਨ ਦਾ ਫੈਸਲਾ ਕਰਕੇ ਮੁਸਲਮਾਨਾਂ ਦਾ ਮੁਕਾਬਲਾ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਮੁਸਲਮਾਨਾਂ ਤੋਂ ਆਪਣੀ ਧੀਆਂ ਭੈਣਾਂ ਦੀ ਇੱਜ਼ਤ ਬਚਾਉਣ ਲਈ ਖੁਦ ਆਪਣੀ ਪਤਨੀ ਆਪਣੀ ਮਾਂ ਅਤੇ ਸੱਤ ਭਰਾਵਾਂ ਦੀ ਇੱਕੋ ਇੱਕ ਭੈਣ ਅਤੇ ਇੱਕ ਛੇ ਸਾਲ ਦੇ ਬੱਚੇ ਦਾ ਕਤਲ ਆਪਣੇ ਹੱਥੀਂ ਕਰਕੇ ਮੁਸਲਮਾਨਾਂ ਦਾ ਮੁਕਾਬਲਾ ਕਰਦੇ ਹੋਏ ਫਾਜ਼ਿਲਕਾ ਪਹੁੰਚੇ, ਜਿਸ ਦੌਰਾਨ ਉਨ੍ਹਾਂ ਉੱਪਰ ਕਈ ਵਾਰ ਮੁਸਲਮਾਨਾਂ ਵੱਲੋਂ ਹਮਲੇ ਕੀਤੇ ਗਏ। ਉਹਨਾਂ ਦੱਸਿਆ ਕੀ ਇਸ ਦੌਰਾਨ ਆਪਣੀਆਂ ਜਾਨਾਂ ਦੇਣ ਵਾਲੇ 91 ਲੋਕਾਂ ਦਾ ਇਕੱਠਾ ਸੰਸਕਾਰ ਕੀਤਾ ਗਿਆ ਅਤੇ ਹਜ਼ਾਰਾਂ ਪਰਿਵਾਰ ਫਾਜ਼ਿਲਕਾ ਬਾਰਡਰ ਰਾਹੀਂ ਪੈਦਲ ਚੱਲ ਕੇ ਫਾਜ਼ਿਲਕਾ ਪਹੁੰਚੇ। ਉਨ੍ਹਾਂ ਦੇਸ਼ ਦੇ ਹੋਏ ਇਸ ਬਟਵਾਰੇ ਲਈ ਉਸ ਸਮੇਂ ਦੇ ਨੇਤਾਵਾਂ ਨੂੰ ਜਿੰਮੇਦਾਰ ਠਹਿਰਾਇਆ।
ਇਸ ਮੌਕੇ ਦੇਸ਼ ਦੀ ਵੰਡ ਦਾ ਅੰਜਾਮ ਭੁਗਤ ਚੁੱਕੇ ਲੀਲਾ ਧਰ ਸ਼ਰਮਾ ਨੇ ਦੱਸਿਆ ਕਿ ਫਾਜ਼ਿਲਕਾ ਸਾਦਕੀ ਬਾਰਡਰ ਦੇ ਰਸਤੇ ਰਾਹੀਂ ਹਜ਼ਾਰਾਂ ਪਰਿਵਾਰ ਪਾਕਿਸਤਾਨ ਤੋਂ ਪੈਦਲ ਚੱਲ ਕੇ ਫਾਜ਼ਿਲਕਾ ਪਹੁੰਚੇ ਅਤੇ ਇਸ ਦੌਰਾਨ ਕਈ ਪਰਿਵਾਰਾਂ ਉੱਤੇ ਮੁਸਲਮਾਨਾਂ ਵਲੋਂ ਹਮਲੇ ਕੀਤੇ ਗਏ ਅਤੇ ਕਈ ਲੋਕਾਂ ਦੀਆਂ ਜਾਨਾਂ ਇਸ ਦੌਰਾਨ ਗਾਈਆਂ।