ਪੰਜਾਬ

punjab

ETV Bharat / state

ਇਨਸਾਨੀਅਤ ਨੂੰ ਸ਼ਰਮਸਾਰ ਕਰਦੀਆਂ ਤਸਵੀਰਾਂ, ਕੁੱਤੇ ਦੇ ਮੂੰਹ ‘ਚੋਂ ਮਿਲਿਆ ਮ੍ਰਿਤਕ ਭਰੂਣ

ਫਾਜ਼ਿਲਕਾ ਦੇ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿੱਥੇ ਇੱਕ ਗਲੀ ਦੇ ਵਿੱਚ ਇੱਕ ਨਵਜਨਮੇ ਬੱਚੇ ਨੂੰ ਸੁੱਟਿਆ ਗਿਆ ਹੈ ਤੇ ਜਿਸਦੀ ਮੌਤ ਹੋ ਗਈ ਹੈ। ਇਸ ਘਟਨਾ ਨੂੰ ਲੈਕੇ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ।

By

Published : Jul 6, 2021, 4:53 PM IST

ਕੁੱਤੇ ਦੇ ਮੂੰਹ ‘ਚੋਂ ਮਿਲਿਆ ਮ੍ਰਿਤਕ ਭਰੂਣ
ਕੁੱਤੇ ਦੇ ਮੂੰਹ ‘ਚੋਂ ਮਿਲਿਆ ਮ੍ਰਿਤਕ ਭਰੂਣ

ਫਾਜ਼ਿਲਕਾ: ਸੂਬੇ ਵਿੱਚ ਲੜਕੀ ਦੇ ਭਰੂਣ ਹੱਤਿਆ ਦੀਆਂ ਖਬਰਾਂ ਤਾਂ ਆਮ ਸੁਣਨ ਨੂੰ ਮਿਲ ਜਾਂਦੀਆਂ ਹਨ ਪਰ ਅਬੋਹਰ ਵਿਚ ਇਸਦੇ ਉਲਟ ਇਕ ਨਵਜਨਮੇ ਲੜਕੇ ਦਾ ਭਰੂਣ ਮਿਲਣ ਨਾਲ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ। ਅਬੋਹਰ ਦੀ ਨਵੀਂ ਆਬਾਦੀ ਦੀ ਗਲੀ ਨੰਬਰ ਬਾਰਾਂ ਵਿੱਚ ਕੁਝ ਬੱਚਿਆਂ ਦੁਆਰਾ ਕੁੱਤੇ ਦੇ ਮੂੰਹ ਵਿੱਚ ਕੋਈ ਚੀਜ਼ ਹੋਣ ਨੂੰ ਲੈ ਕੇ ਪਿੱਛਾ ਕੀਤਾ ਗਿਆ ਤਾਂ ਦੇਖਿਆ ਕਿ ਉਸ ਦੇ ਮੂੰਹ ਵਿੱਚ ਇੱਕ ਨਵ ਜੰਮਿਆ ਲੜਕਾ ਸੀ।

ਕੁੱਤੇ ਦੇ ਮੂੰਹ ‘ਚੋਂ ਮਿਲਿਆ ਮ੍ਰਿਤਕ ਭਰੂਣ

ਇਸ ਬਾਰੇ ਜਦੋਂ ਇਲਾਕੇ ਦੇ ਲੋਕਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਤੁਰੰਤ ਉਸ ਬੱਚੇ ਸਬੰਧੀ ਪੁਲਿਸ ਨੂੰ ਸੂਚਿਤ ਕਰ ਕਾਰਵਾਈ ਦੀ ਮੰਗ ਕੀਤੀ ਗਈ ਹੈ। ਓਧਰ ਘਟਨਾ ਸਥਾਨ ‘ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਨਵ ਜੰਮੇ ਬੱਚੇ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਹੈ ਤੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸਦੇ ਨਾਲ ਹੀ ਫਾਜ਼ਿਲਕਾ ਦੀ ਡੀਸੀ ਰਹਿ ਚੁੱਕੇ ਈਸ਼ਾ ਕਾਲੀਆ ਦੁਆਰਾ ਸ਼ੁਰੂ ਕੀਤੇ ਗਈ ਪੰਘੂੜਾ ਸਕੀਮ ਤੇ ਉਸਨੂੰ ਚਲਾ ਰਹੀ ਸਮਾਜ ਸੇਵੀ ਸੰਸਥਾ ਦੇ ਮੈਂਬਰ ਨੇ ਅਪੀਲ ਕੀਤੀ ਕਿ ਜਿਹੜੇ ਲੋਕ ਬੱਚੇ ਨੂੰ ਪਾਲਣ ਵਿੱਚ ਅਸਮਰੱਥ ਹਨ ਤਾਂ ਉਹ ਇਸ ਤਰ੍ਹਾਂ ਨਾਲ ਭਰੂਣਾਂ ਨੂੰ ਜਾਨਵਰਾਂ ਅੱਗੇ ਸੁੱਟਣ ਦੀ ਬਜਾਏ ਉਹ ਪੰਘੂੜੇ ‘ਚ ਪਾ ਦੇਣ ਤਾਂ ਜੋ ਪ੍ਰਸ਼ਾਸਨ ਦੀ ਮਦਦ ਨਾਲ ਉਨ੍ਹਾਂ ਬੱਚਿਆਂ ਨੂੰ ਅੱਗੇ ਦਿੱਤਾ ਜਾਵੇ।

ਇਹ ਵੀ ਪੜ੍ਹੋ: ਸੜਕ ਹਾਦਸੇ 'ਚ ਪਤੀ ਪਤਨੀ ਦੀ ਮੌਤ

ABOUT THE AUTHOR

...view details