ਜਲਾਲਾਬਾਦ ਹਮਲੇ ਦੇ ਸਬੰਧ ਵਿੱਚ ਕਾਂਗਰਸ ਦੇ ਵਿਧਾਇਕ ਰਮਿੰਦਰ ਸਿੰਘ ਆਵਲਾ, ਉਸਦੇ ਬੇਟੇ ਅਤੇ 60 ਹੋਰ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਜਿਸ ਵਿੱਚ ਅੱਜ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗੱਡੀ ’ਤੇ ਹਮਲਾ ਕੀਤਾ ਗਿਆ ਸੀ।
ਜਲਾਲਾਬਾਦ ਹਮਲਾ: ਰਮਿੰਦਰ ਆਵਲਾ ਤੇ ਉਸ ਦੇ ਮੁੰਡੇ ਖ਼ਿਲਾਫ਼ ਐਫਆਈਆਰ ਦਰਜ - Municipal elections
22:30 February 02
ਜਲਾਲਾਬਾਦ ਹਮਲੇ ਦੇ ਸਬੰਧ 'ਚ ਰਮਿੰਦਰ ਆਵਲਾ ਤੇ ਉਸ ਦੇ ਮੁੰਡੇ ਖ਼ਿਲਾਫ਼ ਐਫਆਈਆਰ ਦਰਜ
22:25 February 02
ਸੁਖਬੀਰ ਬਾਦਲ ਨੇ ਚੋਣ ਕਮਿਸ਼ਨ ਨੂੰ ਜ਼ਿੰਮੇਵਾਰ ਦੱਸਿਆ
ਅੱਜ ਦੇ ਜਲਾਲਾਬਾਦ ਹਾਦਸੇ ਦੇ ਮੱਦੇਨਜ਼ਰ, ਸੁਖਬੀਰ ਸਿੰਘ ਬਾਦਲ ਨੇ ਫ਼ਿਰੋਜ਼ਪੁਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿਹਾ ਕਿ ਕੱਲ੍ਹ ਨੂੰ ਮਿਉਂਸੀਪਲ ਚੋਣਾਂ ਲਈ ਪਾਰਟੀ ਉਮੀਦਵਾਰਾਂ ਦੇ ਕਾਗ਼ਜ਼ ਦਾਖਲ ਕਰਨ ਸਮੇਂ ਤੇ ਨਿਰਪੱਖ ਚੋਣਾਂ ਲਈ ਅਮਨ ਕਾਨੂੰਨ ਦੀ ਸਥਿਤੀ ਯਕੀਨੀ ਬਣਾਉਣਾ ਸੂਬਾ ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਹੈ।
17:31 February 02
ਜਲਾਲਾਬਾਦ ਹਮਲਾ: ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਰਾਜ ਚੋਣ ਕਮਿਸ਼ਨ ਨੂੰ ਸ਼ਿਕਾਇਤ ਦੇਣ ਪੁੱਜਾ
ਜਲਾਲਾਬਾਦ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਹੋਏ ਹਮਲੇ ਦਾ ਮਾਮਲਾ 'ਚ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਰਾਜ ਚੋਣ ਕਮਿਸ਼ਨ ਨੂੰ ਸ਼ਿਕਾਇਤ ਦੇਣ ਪੁੱਜਾ। ਇਸ ਵਫ਼ਦ ਵਿੱਚ ਡਾ. ਦਲਜੀਤ ਸਿੰਘ ਚੀਮਾ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਸ਼ਾਮਲ ਸਨ।
17:26 February 02
ਜਲਾਲਾਬਾਦ ਹਿੰਸਕ ਝੜਪਾ 'ਤੇ ਬੋਲੇ ਸਾਂਸਦ ਗੁਰਜੀਤ ਸਿੰਘ ਔਜਲਾ
ਜਲਾਲਾਬਾਦ 'ਚ ਹੋਈ ਹਿੰਸਕ ਝੜਪਾ ਤੋਂ ਬਅਦ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਜਲਾਲਾਬਾਦ 'ਚ ਸੁਖਬੀਰ ਸਿੰਘ ਬਾਦਲ 'ਤੇ ਜੋ ਹਮਲਾ ਹੋਇਆ ਹੈ, ਉਹ ਬੁਹਤ ਗਲਤ ਹੋਇਆ। ਉਨ੍ਹਾਂ ਕਿਹਾ ਕਿ ਇਹ ਹਮਲਾ ਨਹੀਂ ਹੋਣਾ ਚਾਹੀਦਾ ਸੀ।
17:16 February 02
ਜਲਾਲਾਬਾਦ 'ਚ ਹਿੰਸਕ ਝੜਪਾ 'ਤੇ ਬੋਲੇ ਹਰਸਿਮਰਤ ਕੌਰ ਬਾਦਲ
ਜਲਾਲਾਬਾਦ 'ਚ ਹੋਈ ਹਿੰਸਕ ਝੜਪਾ ਤੋਂ ਬਅਦ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸੀ ਵਰਕਰਾਂ ਦੀ ਗੁੰਡਾਗਰਦੀ ਸਾਰੇ ਪਾਸੇ ਦੇਖਣ ਨੂੰ ਮਿਲ ਰਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਜੈਡ ਪਲੱਸ ਸਕਿਉਰਟੀ ਵਾਲੇ ਵਿਅਕਤੀ ਸੁਰੱਖਿਅਤ ਨਹੀਂ ਹਨ ਤਾਂ ਆਮ ਜਨਤਾ ਦਾ ਕੀ ਹਾਲ ਹੋਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ।
17:05 February 02
ਭਿੱਖੀਵਿੰਡ ਤੇ ਜਲਾਲਾਬਾਦ 'ਚ ਹਿੰਸਕ ਝੜਪਾ ਨੂੰ ਲੈ ਕੇ ਬਲਜਿੰਦਰ ਕੌਰ ਨੇ ਦਿੱਤਾ ਬਿਆਨ
ਭਿੱਖੀਵਿੰਡ ਤੇ ਜਲਾਲਾਬਾਦ 'ਚ ਹੋਈ ਹਿੰਸਕ ਝੜਪਾ ਤੋਂ ਬਅਦ ਆਪ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਕਰ ਗੁੰਡਾਗਰਦੀ ਕਰ ਰਹੀਂ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪੱਤਾ ਲੱਗਾ ਹੈ ਕਿ ਉਣ ਵਾਲੀ ਸਰਕਾਰ ਆਮ ਆਦਮੀ ਪਾਰਟੀ ਦੀ ਹੈ।
16:47 February 02
ਹਿੰਸਕ ਝੜਪਾ ਤੋਂ ਬਾਅਦ ਕਾਂਗਰਸੀ ਵਿਧਾਇਕ ਰਮਿੰਦਰ ਆਵਲਾ ਨੇ ਬਿਆਨ
ਜਲਾਲਾਬਾਦ ਹਿੰਸਕ ਝੜਪ ਤੋਂ ਬਾਅਦ ਕਾਂਗਰਸੀ ਵਿਧਾਇਕ ਰਮਿੰਦਰ ਆਵਲਾ ਨੇ ਬਿਆਨ ਦਿੱਤਾ ਕਿ ਸਾਡੇ ਕਿਸੇ ਪਾਰਟੀ ਵਰਕਰ ਨੇ ਕੋਈ ਪੱਥਰਬਾਜ਼ੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਵਰਕਰਾਂ ਨੇ ਇਹ ਝਗੜਾਂ ਸ਼ੁਰੂ ਕੀਤਾ ਸੀ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਪਾਰਟੀ ਵਰਕਰਾਂ ਨਾਲ ਖੜ੍ਹੇ ਹਾਂ, ਚੋਣ ਲੜ੍ਹਾਗੇ ਤੇ ਜਿੱਤਾਂਗੇ।
16:04 February 02
ਭਿੱਖੀਵਿੰਡ 'ਚ ਆਪ ਤੇ ਕਾਂਗਰਸ ਵਰਕਰਾਂ ਵਿਚਾਲੇ ਹੋਈ ਝੜਪ
ਤਰਨਤਾਰਨ ਦੇ ਭਿੱਖੀਵਿੰਡ 'ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਰਕਰਾਂ ਵਿਚਾਲੇ ਝੜਪ ਹੋ ਗਈ। 'ਆਪ' ਉਮੀਦਵਾਰ ਤੋਂ ਨਾਮਜ਼ਦਗੀ ਪੇਪਰ ਖਿੱਚਦੇ ਨਜ਼ਰ ਆਏ ਕਾਂਗਰਸੀ। ਆਪ ਵਰਕਰਾਂ ਨੇ ਕਾਂਗਰਸ ਦੇ ਵਰਕਰਾਂ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ।
15:53 February 02
ਡਾ. ਦਲਜੀਤ ਸਿੰਘ ਚੀਮਾ ਨੇ ਉਚ ਪੱਧਰੀ ਨਿਆਂਇਕ ਜਾਂਚ ਕਰ ਦੀ ਕੀਤੀ ਮੰਗ
ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਸੁਖਬੀਰ ਸਿੰਘ ਬਾਦਲ 'ਤੇ ਕਾਤਲਾਨਾ ਹਮਲਾ ਦੀ ਨਿਖੇਧੀ ਕੀਤੀ। ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਸਾਰੇ ਮਾਮਲੇ ਦੀ ਉਚ ਪੱਧਰੀ ਨਿਆਂਇਕ ਜਾਂਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਦੀ ਨਿਗਰਾਨ ਹੇਠ ਹੋਣੀ ਚਾਹੀਦੀ ਹੈ।
15:45 February 02
ਸੁਖਬੀਰ ਸਿੰਘ ਬਾਦਲ ਆਪਣੇ ਵਰਕਰਾਂ ਨਾਲ ਬੈਠੇ ਧਰਨੇ 'ਤੇ
ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਲਾਲਾਬਾਦ ਦੇ ਕਾਂਗਰਸੀ ਵਿਧਾਇਕ ਰਮਿੰਦਰ ਆਂਵਲਾ ਤੇ ਉਸ ਦੇ ਲੜਕੇ ਜਤਨ ਆਵਲਾ ’ਤੇ ਇਰਾਦਾ ਕਤਲ ਦਾ ਮਾਮਲਾ ਦਰਜ ਕਰਵਾਉਣ ਲਈ ਧਰਨਾ ਲਗਾ ਦਿੱਤਾ।
15:06 February 02
ਜਲਾਲਾਬਾਦ ਹਮਲਾ: ਰਮਿੰਦਰ ਆਵਲਾ ਤੇ ਉਸ ਦੇ ਮੁੰਡੇ ਖ਼ਿਲਾਫ਼ ਐਫਆਈਆਰ ਦਰਜ
ਨਗਰ ਕੌਂਸਲ ਚੋਣਾਂ ਨੂੰ ਲੈ ਕੇ ਅੱਜ ਜਲਾਲਾਬਾਦ 'ਚ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਵਰਕਰਾਂ ਨੂੰ ਨਾਲ ਲੈ ਕੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਤਹਿਸੀਲ ਕੰਪਲੈਕਸ ਵਿੱਚ ਦਾਖ਼ਲ ਹੋਏ। ਕਾਂਗਰਸੀਆਂ ਨੇ ਇਸ ਦਾ ਵਿਰੋਧ ਕੀਤਾ, ਇਸ ਕਾਰਨ ਪੱਥਰਅ ਸ਼ੁਰੂ ਹੋ ਗਿਆ ਤੇ ਗੋਲੀਆਂ ਵੀ ਚੱਲਇਆਂ।