ਫਾਜ਼ਿਲਕਾ:ਪੁਲੀਸ ਵੱਲੋਂ ਪਿੰਡ ਮਹਾਲਮ ਅਤੇ ਟਿਵਾਣਾ ਵਿਖੇ ਸ਼ਰਾਬ ਮਾਫੀਆ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਡਿਵੀਜ਼ਨ ਜਲਾਲਾਬਾਦ ਦੇ ਪਿੰਡ ਮਹਾਲਮ ਅਤੇ ਟਿਵਾਣਾ ਵਿਖੇ ਉਸ ਵਕਤ ਹਫੜਾ ਦਫੜੀ ਮੱਚ ਗਈ ਜਦੋਂ ਜ਼ਿਲ੍ਹਾ ਫ਼ਾਜ਼ਿਲਕਾ ਤੋਂ ਪੁਲਿਸ ਪਾਰਟੀ ਦੀਆਂ ਟੀਮਾਂ ਨੇ ਆ ਕੇ ਰੇਡ ਕਰ ਕੀਤੀ।
ਸ਼ਰਾਬ ਮਾਫੀਆ ਖ਼ਿਲਾਫ਼ ਪੁਲਿਸ ਦੀ ਵੱਡੀ ਕਾਰਾਵਾਈ, ਭਾਰੀ ਮਾਤਰਾ ‘ਚ ਲਾਹਣ ਬਰਾਮਦ
ਸ਼ਰਾਬ ਮਾਫੀਆ ਖਿਲਾਫ ਪੁੁਲਿਸ ਵਲੋਂ ਵੱਡੀ ਕਾਰਾਵਈ ਕਰਦਿਆਂ ਕਈ ਪਿੰਡਾਂ ਦੇ ਵਿੱਚ ਰੇਡ ਕਰ ਭਾਰੀ ਮਾਤਰਾ ਦੇ ਵਿੱਚ ਲਾਹਣ ਬਰਾਮਦ ਕਰ ਨਸ਼ਟ ਕੀਤੀ ਗਈ ਤੇ ਇਸ ਦੌਰਾਨ ਕਈ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ।
ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਦੀਪਕ ਹਿਲੋਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਨੂੰ ਨੱਥ ਪਾਉਣ ਲਈ ਅੱਜ ਨਸ਼ੇ ਦੇ ਮਾਮਲੇ ਚ ਮਸ਼ਹੂਰ ਪਿੰਡ ਟਿਵਾਣਾ ਕਲਾ ਚ ਕਾਰਵਾਈ ਕਰਦਿਆਂ ਬਰਾਮਦ ਕੀਤੀ ਸ਼ਰਾਬ ਨੂੰ ਮੌਕੇ ਤੇ ਹੀ ਨਸ਼ਟ ਕੀਤਾ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐੱਸਪੀ ਜਲਾਲਾਬਾਦ ਪਲਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਦੇ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਨੂੰ ਨੱਥ ਪਾਉਣ ਲਈ ਅੱਜ ਰੇਡ ਕੀਤੀ ਕੀ ਹੈ ਅਤੇ ਪਿੰਡ ਮਹਾਲਮ ਤੋਂ ਭਾਰੀ ਮਾਤਰਾ ਵਿਚ ਲਾਹਣ ਬਰਾਮਦ ਹੋਈ ਹੈ ਇਹ ਕਾਰ ਵੀ ਲਗਾਤਾਰ ਜਾਰੀ ਰਹੇਗੀ ।ਉਨਾਂ ਇਹ ਵੀ ਦੱਸਿਆ ਕਿ ਇਸ ਮਾਮਲੇ ਚ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।
ਇਹ ਵੀ ਪੜੋ:ਪਰਗਟ ਸਿੰਘ ਨੂੰ ਧਮਕੀ ਦੇਣਾ ਕੈਪਟਨ ਨੂੰ ਮਹਿੰਗਾ ਪਵੇਗਾ : ਪ੍ਰਤਾਪ ਬਾਜਵਾ