ਪੰਜਾਬ

punjab

ETV Bharat / state

ਅਬੋਹਰ: ਸ਼ੱਕੀ ਹਾਲਾਤ ਵਿੱਚ ਮਾਲੀ ਦੀ ਮੌਤ, ਕਤਲ ਦਾ ਖ਼ਦਸ਼ਾ - abohar

ਅਬੋਹਰ ਸ਼ਹਿਰ ਵਿੱਚ ਸੀਡ ਫਾਰਮ 'ਤੇ ਮਾਲੀ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਦੀ ਮੌਤ ਸ਼ੱਕੀ ਹਾਲਤ ਵਿੱਚ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੇ ਪਰਿਵਾਰ ਨੇ ਗਲ ਦੱਬ ਕੇ ਕਤਲ ਕੀਤੇ ਜਾਣ ਦਾ ਖ਼ਦਸ਼ਾ ਜਤਾਇਆ ਹੈ।

Man dies in suspicious circumstances in abohar
ਅਬੋਹਰ 'ਚ ਸੀਡ ਫਾਰਮ 'ਤੇ ਮਾਲੀ ਦਾ ਕੰਮ ਕਰਦੇ ਵਿਅਕਤੀ ਦੀ ਸ਼ੱਕੀ ਹਲਾਤ 'ਚ ਮੌਤ

By

Published : Jun 30, 2020, 9:26 PM IST

ਅਬੋਹਰ: ਸ਼ਹਿਰ ਦੇ ਇੱਕ ਸੀਡ ਫਾਮ ਵਿੱਚ ਮਾਲੀ ਦਾ ਕੰਮ ਕਰਦੇ ਪੂਰਨ ਚੰਦ ਨਾਂਅ ਦੇ ਵਿਅਕਤੀ ਦੀ ਸ਼ੱਕੀ ਹਲਾਤ ਵਿੱਚ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦਾ ਗਲਾ ਦੱਬ ਕੇ ਕਤਲ ਕੀਤੇ ਜਾਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸ਼ਹਿਰੀ ਦੇ ਮੁਖੀ ਅੰਗਰੇਜ ਕੁਮਾਰ ਵੀ ਮੌਕੇ 'ਤੇ ਪਹੁੰਚ ਗਏ।

ਅਬੋਹਰ 'ਚ ਸੀਡ ਫਾਰਮ 'ਤੇ ਮਾਲੀ ਦਾ ਕੰਮ ਕਰਦੇ ਵਿਅਕਤੀ ਦੀ ਸ਼ੱਕੀ ਹਲਾਤ 'ਚ ਮੌਤ

ਮ੍ਰਿਤਕ ਪੂਰਨ ਚੰਦ ਦੇ ਪੁੱਤਰ ਸੁਮਿਤ ਕੁਮਾਰ ਨੇ ਦੱਸਿਆ ਕਿ ਉਸ ਨੇ ਅੱਜ ਸਵੇਰੇ 7:00 ਵਜੇ ਆਪਣੇ ਸੁੱਤੇ ਹੋਏ ਪਿਤਾ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਮ੍ਰਿਤਕ ਪਾਏ ਗਏ। ਉਨ੍ਹਾਂ ਦੇ ਗਲੇ ਉੱਤੇ ਕਿਸੇ ਚੀਜ਼ ਨਾਲ ਗਲਾ ਦੱਬੇ ਜਾਣ ਦੇ ਨਿਸ਼ਾਨ ਸਨ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੁਮਿਤ ਨੇ ਕੁੱਝ ਲੋਕਾਂ ਉੱਤੇ ਸ਼ੱਕ ਜਤਾਉਂਦੇ ਹੋਏ ਕਿਹਾ ਹੈ ਕਿ ਉਸ ਦਾ ਆਪਣੇ ਦੋਸਤਾਂ ਦੇ ਨਾਲ ਥੋੜ੍ਹੇ ਦਿਨ ਪਹਿਲਾਂ ਝਗੜਾ ਹੋਇਆ ਸੀ ਇਹ ਉਨ੍ਹਾਂ ਦਾ ਕੰਮ ਲੱਗਦਾ ਹੈ।

ਉੱਥੇ ਹੀ ਥਾਣਾ ਸ਼ਹਿਰੀ ਦੇ ਮੁਖੀ ਅੰਗਰੇਜ ਕੁਮਾਰ ਨੇ ਦੱਸਿਆ ਕਿ ਮੁਢਲੀ ਜਾਂਚ ਵਿੱਚ ਪੂਰਨ ਚੰਦ ਦਾ ਗਲਾ ਦੱਬਿਆ ਹੋਣ ਦਾ ਸ਼ੱਕ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਹੀ ਕੋਈ ਸੱਚਾਈ ਸਹਾਮਣੇ ਆਵੇਗੀ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ, ਜਿਸ ਤੋਂ ਬਾਅਦ ਹੀ ਕੋਈ ਗੱਲ ਸਾਫ ਹੋ ਸਕਦੀ ਹੈ।

ABOUT THE AUTHOR

...view details