ਫ਼ਾਜ਼ਿਲਕਾ: ਇੱਕ ਪਾਸੇ ਜਿੱਥੇ ਪੰਜਾਬ ਭਰ ਵਿੱਚ ਕਰਫਿਊ ਚੱਲ ਰਿਹਾ ਹੈ ਅਤੇ ਕਿਸਾਨਾਂ ਨੂੰ ਆਪਣੀ ਕਣਕ ਦੀ ਫਸਲ ਦੀ ਕਟਾਈ ਅਤੇ ਮੰਡੀਆਂ ਵਿੱਚ ਲਿਆਉਣ ਦੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਉਥੇ ਹੀ ਫ਼ਾਜ਼ਿਲਕਾ ਦੇ ਬਾਰਡਰ ਉੱਤੇ ਪੈਂਦੇ ਪਿੰਡ ਰੂਪਨਗਰ ਅਤੇ ਬਾਰੇਕਾ ਵਿੱਚ ਟਿੱਡੀ ਦਲ ਨੇ ਹਮਲਾ ਬੋਲਿਆ ਹੋਇਆ ਹੈ। ਜਿਸ ਦੇ ਚੱਲਦਿਆਂ ਕਿਸਾਨ ਕਾਫ਼ੀ ਪਰੇਸ਼ਾਨ ਦਿਖਾਈ ਦੇ ਰਹੇ ਹਨ। ਉੱਥੇ ਹੀ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਟਿੱਡੀ ਦਲ ਉੱਤੇ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰਨ ਵਿੱਚ ਲੱਗੇ ਹੋਏ ਹਨl
ਫਾਜਿਲਕਾ ਦੇ ਪਿੰਡ ਰੂਪਨਗਰ ਅਤੇ ਬਾਰੇਕਾ ਵਿੱਚ ਟਿੱਡੀ ਦਲ ਦਾ ਹਮਲਾ - covid-19
ਫ਼ਾਜ਼ਿਲਕਾ ਦੇ ਬਾਰਡਰ ਉੱਤੇ ਪੈਂਦੇ ਪਿੰਡ ਰੂਪਨਗਰ ਅਤੇ ਬਾਰੇਕਾ ਵਿੱਚ ਟਿੱਡੀ ਦਲ ਨੇ ਹਮਲਾ ਬੋਲਿਆ ਹੋਇਆ ਹੈ। ਜਿਸ ਦੇ ਚੱਲਦਿਆਂ ਕਿਸਾਨ ਕਾਫ਼ੀ ਪਰੇਸ਼ਾਨ ਦਿਖਾਈ ਦੇ ਰਹੇ ਹਨ।
ਇਸ ਮੌਕੇ ਗੱਲਬਾਤ ਕਰਦਿਆ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਜਨਵਰੀ ਤੋਂ ਲੈ ਕੇ ਹੁਣ ਤੱਕ ਟਿੱਡੀ ਦਲ ਇੱਥੇ ਸਰਗਰਮ ਹੈ। ਟਿੱਡੀ ਦਲ ਨੇ ਜਨਵਰੀ ਮਹੀਨੇ ਵਿੱਚ ਇੱਥੇ ਹਮਲਾ ਕੀਤਾ ਸੀ, ਹੁਣ ਉਨ੍ਹਾਂ ਦੇ ਆਂਡੇ ਦੇਣ ਤੋਂ ਬਾਅਦ ਟਿੱਡੀਆਂ ਦੇ ਬੱਚੇ ਕਾਫ਼ੀ ਮਾਤਰਾ ਵਿੱਚ ਫੈਲ ਚੁੱਕੇ ਹਨ, ਜੋ ਫੇਂਸਿੰਗ ਦੇ ਇਸ ਇਲਾਕੇ ਵਿਚ ਅਤੇ ਪਾਕਿਸਤਾਨ ਵਾਲੇ ਪਾਸੇ ਵੀ ਵੱਡੀ ਮਾਤਰਾ ਵਿੱਚ ਹਨ। ਸਾਡੇ ਵਿਭਾਗ ਵੱਲੋਂ ਇਸ ਉੱਤੇ ਦਵਾਈ ਦਾ ਛਿੜਕਾਅ ਕੀਤਾ ਜਾ ਰਿਹਾ ਹੈ, ਤੇ ਇਨ੍ਹਾਂ ਦਾ ਖਾਤਮਾ ਕਰਨ ਵਿੱਚ ਸਾਡੀਆਂ ਟੀਮਾਂ ਲੱਗੀਆ ਹੋਈਆਂ ਹਨl
ਉਥੇ ਹੀ ਰੂਪਨਗਰ ਪਿੰਡ ਦੇ ਸਾਬਕਾ ਸਰਪੰਚ ਮਹਿੰਦਰ ਸਿੰਘ ਅਤੇ ਪਿੰਡ ਨਿਵਾਸੀ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਟਿੱਡੀ ਦਲ ਦੇ ਹਮਲੇ ਨਾਲ ਉਨ੍ਹਾਂ ਦੇ ਹਰੇ ਚਾਰੇ ਨੂੰ ਖ਼ਤਰਾ ਵੱਧ ਗਿਆ ਹੈ, ਪਰ ਵਿਭਾਗ ਆਪਣੇ ਕੰਮ ਵਿੱਚ ਲਗਾ ਹੋਇਆ ਹੈ। ਜੇਕਰ ਇਸੇ ਤਰ੍ਹਾਂ ਵਿਭਾਗ ਵੱਲੋਂ ਕੀੜੇਮਾਰ ਦਵਾਈਆਂ ਦਾ ਛਿੜਕਾਅ ਕੀਤਾ ਜਾਂਦਾ ਰਿਹਾ ਤਾਂ ਥੋੜ੍ਹੀ ਬਚਤ ਹੋ ਸਕਦੀ ਹੈ।