ਫਾਜ਼ਿਲਕਾ: ਫਾਜ਼ਿਲਕਾ ਦੇ ਪਿੰਡ ਰੂਪ ਨਗਰ ਬਾਰੇਕਾ ਵਿੱਚ ਟਿੱਡੀ ਦਲ ਨੇ ਲਗਭਗ 600 ਏਕੜ ਫਸਲ ਬਰਬਾਦ ਕਰ ਦਿੱਤੀ ਹੈ। ਉਸ ਤੋਂ ਵੀ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਪ੍ਰਸ਼ਾਸਨ ਮੌਕੇ 'ਤੇ ਮੌਜੂਦ ਨਹੀਂ ਹੈ। ਕਿਸਾਨ ਫਸਲ ਬਚਾਉਣ ਲਈ ਆਪ ਹੀ ਹੀਲ੍ਹਾ ਕਰ ਰਹੇ ਹਨ।
ਹਾਲਾਂਕਿ ਪ੍ਰਸ਼ਾਸਨ ਖੇਤਾਂ ਦਾ ਦੌਰਾ ਕਰਨ ਪਹੁੰਚਿਆਂ ਜ਼ਰੂਰ ਪਰ ਕਿਸਾਨਾਂ ਦੀ ਮੰਨੀਏ ਤਾਂ ਉਹ ਇੱਕ ਖਾਨਾਪੂਰਤੀ ਤੋਂ ਵੱਧ ਕੇ ਕੁੱਝ ਨਹੀਂ ਸੀ। ਕੁੱਝ ਦੇਰ ਲਈ ਪ੍ਰਸ਼ਾਸਨਿਕ ਅਧਿਕਾਰੀ ਪਰ ਫੇਰ ਛੇਤੀ ਹੀ ਮੁੜ ਗਏ।
ਸਰਹੱਦੀ ਇਲਾਕੇ ਦੇ ਆਲੇ-ਦੁਆਲੇ ਟਿੱਡੀ ਦਲ ਵੱਡੇ ਝੁੰਡ 'ਚ ਘੁੰਮ ਰਿਹਾ ਹੈ। ਟਿੱਡੀਆਂ ਨੇ ਹੁਣ ਤੱਕ ਕਣਕ, ਤਾਰਾਮੀਰਾ, ਛੋਲੇ ਅਤੇ ਸਰੋਂ ਦੀ ਫਸਲ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਮੌਕੇ 'ਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਵੀ ਪਹੁੰਚੇ ਤੇ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।
ਕਿਸਾਨਾਂ ਦੀ 600 ਤੋਂ ਵੱਧ ਏਕੜ ਫਸਲ ਬਰਬਾਦ ਹੋ ਚੁੱਕੀ ਹੈ ਪਰ ਡੀਸੀ ਦਾ ਕਹਿਣਾ ਹੈ ਕਿ ਟਿੱਡੀ ਦਲ ਤੇ 80 ਫੀਸਦੀ ਕਾਬੂ ਪਾ ਲਿਆ ਗਿਆ। ਪੰਜਾਬ ਨੂੰ ਨੁਕਸਾਨ ਵਾਲੀ ਗੱਲ ਨਹੀਂ ਹੈ।ਦੂਜੇ ਪਾਸੇ, ਸਰਕਾਰ ਵੀ ਇਹੋ ਕਹਿ ਰਹੀ ਹੈ ਕਿ ਜੁਆਇੰਟ ਆਪ੍ਰੇਸ਼ਨ ਰਾਹੀਂ ਟਿੱਡੀ ਦਲ ਦਾ ਸਫ਼ਾਇਆ ਕਰ ਦਿੱਤਾ ਗਿਆ ਹੈ।
ਹਾਲਾਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪ ਹੀ ਟਿੱਡੀ ਦਲ ਦਾ ਹੱਲ ਕਰਨ 'ਚ ਲੱਗੇ ਹੋਏ ਹਨ ਤੇ ਟਿੱਡੀ ਦਲ ਦਾ ਪੂਰੀ ਤਰ੍ਹਾਂ ਸਫਾਇਆ ਨਹੀਂ ਹੋਇਆ ਹੈ ਕੁੱਝ ਇਲਾਕਿਆਂ 'ਚ ਹਾਲੇ ਵੀ ਟਿੱਡੀ ਦਲ ਘੁੰਮ ਰਿਹਾ ਹੈ।