ਫਾਜ਼ਿਲਕਾ:ਕਿਸਾਨਾਂ ਵੱਲੋਂ ਪਿੰਡ ਕਬੂਲਸ਼ਾਹ ਟੈਲਾ ਦੇ ਰਕਬੇ ਵਿਚ ਪਾਣੀ ਨਾ ਆਉਣ ਕਰਕੇ ਡੀਸੀ ਦਫ਼ਤਰ (DC office) ਦੇ ਅੱਗੇ ਧਰਨਾ ਲਗਾਇਆ ਹੈ। ਇਸ ਨੂੰ ਲੈ ਕੇ ਕਿਸਾਨਾਂ ਦਾ ਕਹਿਣਾ ਹੈ ਕਿ ਕਬੂਲਸ਼ਾਹ ਮਾਈਨਰ ਦਾ ਪਾਣੀ ਜੋ ਕਿ ਹੀਰਾਂ ਵਾਲੀ ਅਤੇ ਕਬੂਲਸ਼ਾਹ ਟੈਲਾ ਉੱਪਰ ਪੈਂਦੇ ਰਕਬੇ ਨੂੰ ਲਗਦਾ ਹੈ। ਪਿੰਡ ਬੇਗਾਂਵਾਲੀ ਪਿੰਡ ਮਾਇਨਰ ਦੇ ਮੁੱਢ ਵਿੱਚ ਹੋਣ ਕਾਰਨ ਉਥੋਂ ਦੇ ਕਿਸਾਨਾਂ ਵੱਲੋਂ ਪੰਜ ਮੋਘਿਆਂ ਮਨਜ਼ੂਰ ਕਰਕੇ ਲਗਾਏ ਗਏ ਸਨ। ਜਿਸ ਕਾਰਨ ਟੇਲਾਂ ਉਪਰ ਪੈਂਦੇ ਰਕਬੇ ਨੂੰ ਪਾਣੀ ਨਹੀਂ ਮਿਲ ਰਿਹਾ ਹੈ।
ਕਿਸਾਨਾਂ ਦਾ ਕਹਿਣਾ ਹੈ ਜੇਕਰ ਪ੍ਰਸ਼ਾਸਨ ਪਿਛਲੇ ਕਿਸਾਨਾਂ ਨੂੰ ਪਾਣੀ ਦੇਣਾ ਚਾਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਟੇਲਾਂ ਤੇ ਪਾਣੀ ਪੁੱਜਦਾ ਕਰਨਾ ਚਾਹੀਦਾ ਹੈ ਤਾਂ ਜੋ ਟੇਲਾਂ ਉਪਰ ਪੈਂਦੇ ਰਕਬੇ ਵਾਲੇ ਕਿਸਾਨਾਂ ਦੀਆਂ ਫ਼ਸਲਾਂ ਖ਼ਰਾਬ ਹੋਣ ਤੋਂ ਬਚਾਇਆ ਜਾ ਸਕਦੀਆਂ ਹਨ।