ਪੰਜਾਬ

punjab

ETV Bharat / state

ਕਿਨੂੰ ਕਾਸ਼ਤਕਾਰਾਂ ਦਾ ਐਲਾਨ, ਨੁਕਸਾਨ ਦੀ ਨਹੀਂ ਕੋਈ ਪਰਵਾਹ, ਪਰ ਸਾਥ ਨਿਭਾਵਾਂਗੇ ਕਿਸਾਨਾਂ ਦਾ

ਕਿਸਾਨ ਅੰਦੋਲਨ ਕਰਕੇ ਕਿੰਨੂ ਦੀ ਖਰੀਦ ਨਹੀਂ ਕਰ ਰਹੇ ਅਤੇ ਜਿਨ੍ਹਾਂ ਵਲੋਂ ਬਾਗਾਂ ਦਾ ਠੇਕਾ ਲਿਆ ਗਿਆ ਸੀ ਉਨ੍ਹਾਂ ਨੂੰ ਵੀ ਕਿੰਨੂ ਦਾ ਰੇਟ ਨਾ ਮਿਲਣ ਕਰਕੇ ਵੱਡਾ ਨੁਕਸਾਨ ਹੋ ਰਿਹਾ ਹੈ। ਅਜਿਹੇ 'ਚ ਜਿਥੇ ਅਬੋਹਰ ਦੇ ਬਾਗਬਾਨਾ ਨੂੰ ਕਰੋੜਾ ਦਾ ਨੁਕਸਾਨ ਹੋਣ ਦਾ ਅੰਦੇਸ਼ਾ ਬਣਿਆ ਹੋਇਆ ਹੈ, ਪਰ ਨੁਕਸਾਨ ਦੇ ਬਾਵਜੂਦ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਹੋਇਆ ਕਿਹਾ ਕਿ ਕਰੋੜਾਂ ਦਾ ਨੁਕਸਾਨ ਉਹ ਸਹਿਣ ਕਰ ਸਕਦੇ ਹਨ ਪਰ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਉਹ ਕਿਸਾਨਾਂ ਦੇ ਨਾਲ ਖੜੇ ਹਨ।

ਤਸਵੀਰ
ਤਸਵੀਰ

By

Published : Dec 25, 2020, 11:01 PM IST

ਫਾਜ਼ਿਲਕਾ:ਦਿੱਲੀ ਵਿਖੇ ਕਿਸਾਨਾਂ ਦੇ ਧਰਨੇ ਨੂੰ ਕਰੀਬ ਇਕ ਮਹੀਨਾ ਪੂਰਾ ਹੋਣ ਨੂੰ ਹੈ ਅਤੇ ਅਜਿਹੇ 'ਚ ਪੰਜਾਬ ਦੇ ਕਿੰਨੂ ਬਾਗਬਾਨਾ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ । ਵਪਾਰੀ ਵੀ ਕਿਸਾਨ ਅੰਦੋਲਨ ਕਰਕੇ ਕਿੰਨੂ ਦੀ ਖਰੀਦ ਨਹੀਂ ਕਰ ਰਹੇ ਅਤੇ ਜਿਨ੍ਹਾਂ ਵਲੋਂ ਬਾਗਾਂ ਦਾ ਠੇਕਾ ਲਿਆ ਗਿਆ ਸੀ ਉਨ੍ਹਾਂ ਨੂੰ ਵੀ ਕਿੰਨੂ ਦਾ ਰੇਟ ਨਾ ਮਿਲਣ ਕਰਕੇ ਵੱਡਾ ਨੁਕਸਾਨ ਹੋ ਰਿਹਾ ਹੈ। ਅਜਿਹੇ 'ਚ ਜਿਥੇ ਅਬੋਹਰ ਦੇ ਬਾਗਬਾਨਾ ਨੂੰ ਕਰੋੜਾ ਦਾ ਨੁਕਸਾਨ ਹੋਣ ਦਾ ਅੰਦੇਸ਼ਾ ਬਣਿਆ ਹੋਇਆ ਹੈ, ਪਰ ਨੁਕਸਾਨ ਦੇ ਬਾਵਜੂਦ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਹੋਇਆ ਕਿਹਾ ਕਿ ਕਰੋੜਾਂ ਦਾ ਨੁਕਸਾਨ ਉਹ ਸਹਿਣ ਕਰ ਸਕਦੇ ਹਨ ਪਰ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਉਹ ਕਿਸਾਨਾਂ ਦੇ ਨਾਲ ਖੜੇ ਹਨ।

ਕਿਨੂੰ ਕਾਸ਼ਤਕਾਰਾਂ ਦਾ ਐਲਾਨ

ਇਸ ਸੀਜ਼ਨ ਭਾਵੇਂ ਘਾਟਾ ਪੈ ਜਾਵੇ, ਕਿਸਾਨਾਂ ਨੂੰ ਸਮਰਥਨ ਰਹੇਗਾ ਜਾਰੀ

ਕਿਨੂੰ ਕਾਸ਼ਤਕਾਰ ਇੰਦਰਜੀਤ ਸਿੰਘ ਨੇ ਈ ਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪਹਿਲਾਂ ਵੀ ਅਸੀ ਏਕਾਅਧਿਕਾਰ ਨੂੰ ਤੋੜਨ ਲਈ ਧਰਨਾ ਦਿੱਤਾ ਸੀ, ਉਸ ਵਕਤ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੇ ਯਕੀਨ ਦੁਆਇਆ ਸੀ ਕਿ ਏਕਾਅਧਿਕਾਰ ਤੋੜ ਦਿੱਤਾ ਜਾਵੇਗਾ। ਉਨ੍ਹਾ ਦੱਸਿਆ ਕਿ ਅਬੋਹਰ ਏਰੀਆ ’ਚ 33000 ਹੈਕਟੇਅਰ ’ਚ ਕਿਨੂੰ ਦੀ ਕਾਸ਼ਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਕਿੰਨੂਆਂ ਤੋ ਹਰ ਸਾਲ 10 ਤੋਂ 12 ਹਜ਼ਾਰ ਕਰੋੜ ਦੀ ਆਮਦਨ ਹੁੰਦੀ ਹੈ, ਪਰ ਇਸ ਵਾਰ 12 ਤੋਂ 13 ਰੁਪਏ ਕਿਲੋ ਵਿਕਣ ਵਾਲਾ ਕਿੰਨੂ 7 ਤੋਂ 8 ਰੁਪਏ ਕਿਲੋ ਵਿਕ ਰਿਹਾ ਹੈ। ਜਿਸ ਨਾਲ 2 ਤੋਂ 3 ਹਜ਼ਾਰ ਰੁਪਏ ਦਾ ਘਾਟਾ ਕਿੰਨੂ ਕਾਸ਼ਤਕਾਰਾਂ ਨੂੰ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਸਾਹਮਣੇ ਇਹ ਘਾਟਾ ਬਹੁਤ ਛੋਟਾ ਹੈ। ਸਾਨੂੰ ਇਸ ਘਾਟੇ ਦੀ ਪਰਵਾਹ ਨੂੰ ਪਰ ਕਿਸਾਨਾਂ ਦਾ ਡੱਟ ਕੇ ਸਾਥ ਦੇਵਾਂਗੇ ਤੇ ਖੇਤੀ ਕਾਨੂੰਨ ਵਾਪਸ ਕਰਵਾਕੇ ਹੀ ਹਟਾਂਗੇ।

ਕਿਨੂੰ ਤੋੜਨ ਦਾ ਠੇਕਾ ਲੈਣ ਵਾਲੇ ਠੇਕੇਦਾਰ ਵੀ ਘਾਟੇ ਤੋਂ ਨਹੀ ਰਹੇ ਅਛੂਤੇ

ਕਿੰਨੂ ਤੋੜਨ ਵਾਲੇ ਠੇਕੇਦਾਰ ਹਰ ਸਾਲ ਕਿੰਨੂ ਤੋੜਨ ਦਾ ਠੇਕਾ ਲੈ ਆ ਰਹੇ ਹਨ। ਇਸ ਵਾਰ ਉਨ੍ਹਾਂ ਦਾ ਵੀ ਕਹਿਣਾ ਹੈ ਕਿ ਪਹਿਲਾਂ ਲਗਾਤਾਰ ਗੱਡੀਆਂ ਦੀ ਸਪਲਾਈ ਜਾਰੀ ਰਹਿੰਦੀ ਸੀ, ਪਰ ਇਸ ਵਾਰ ਗੱਡੀਆਂ ਮਾਲ ਖਾਲੀ ਨਾ ਹੋਣ ਕਾਰਨ ਕਈ ਕਈ ਦਿਨ ਵਾਪਸ ਨਹੀਂ ਆ ਰਹੀਆਂ। ਉਹ ਤਾਂ ਬਾਗ ਦੇ ਮਾਲਕਾਂ ਨਾਲ ਠੇਕਾ ਕਰ ਚੁੱਕੇ ਹਨ, ਪਰ ਹੁਣ ਤੁੜਵਾਈ ਲਈ ਮਜ਼ਦੂਰ ਮਹਿੰਗੇ ਭਾਅ ਮਿਲ ਰਹੇ ਹਨ। ਕਿਸਾਨਾਂ ਦੇ ਅੰਦੋਲਨ ਕਰਕੇ ਦਿੱਲੀ ਜਾ ਫਿਰ ਹੋਰ ਸੂਬਿਆਂ 'ਚ ਕਿੰਨੂੰ ਨਹੀਂ ਜਾ ਰਿਹਾ । ਜਿਸ ਕਾਰਨ ਉਹਨਾਂ ਨੂੰ ਕਿੰਨੂੰ ਬਹੁਤ ਘੱਟ ਰੇਟ ਤੇ ਵੇਚਣਾ ਪੈ ਰਿਹਾ ਹੈ ਜਿਸ ਕਾਰਨ ਲੱਖਾਂ ਦਾ ਨੁਕਸਾਨ ਹੋ ਰਿਹਾ ਹੈ।

ABOUT THE AUTHOR

...view details