ਫਾਜ਼ਿਲਕਾ: ਇਨ੍ਹੀ ਦਿਨੀਂ ਮੋਟਰਸਾਈਕਲ ਚੋਰੀ ਦੇ ਮਾਮਲੇ ਬੜੀ ਤੇਜ਼ੀ ਨਾਲ ਵਧ ਰਹੇ ਹਨ। ਆਏ ਦਿਨ ਸੂਬੇ ਦੇ ਕਿਸੇ ਨਾ ਕਿਸੇ ਸ਼ਹਿਰ ਵਿੱਚੋਂ ਕੋਈ ਨਾ ਕੋਈ ਮੋਟਰਸਾਈਕਲ ਚੋਰੀ ਦੀ ਵਾਰਦਾਤ ਚਰਚਾ ਦਾ ਵਿਸ਼ਾ ਬਣੀ ਹੀ ਰਹਿੰਦੀ ਹੈ। ਤਾਜ਼ਾ ਮਾਮਲੇ ਦੇ ਵਿੱਚ ਜ਼ਿਲ੍ਹਾ ਫਾਜ਼ਿਲਕਾ ਦੀ ਜਲਾਲਾਬਾਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਪਿੰਡ ਭੰਬਾ ਵੱਟੂ ਦੇ ਰਹਿਣ ਵਾਲੇ ਪ੍ਰਿੰਸ ਨਾਂਅ ਦੇ ਚੋਰ ਨੂੰ ਹਿਰਾਸਤ ਵਿੱਚ ਲਿਆ ਹੈ ਜੋ ਕਿ ਨਸ਼ਾ ਤਸਕਰੀ ਦੇ ਮਾਮਲੇ ਵਿੱਚ 3 ਸਾਲ ਦੀ ਸਜ਼ਾ ਕੱਟ ਕੇ ਆਇਆ ਹੈ ਅਤੇ ਹੁਣ ਉਸ ਦੇ ਕੋਲੋਂ ਤਿੰਨ ਮੋਟਰਸਾਈਕਲ ਅਤੇ ਇੱਕ ਐਕਟਿਵਾ ਬਰਾਮਦ ਹੋਈ ਹੈ, ਜਿਸ ਦੇ ਵਿੱਚ 2 ਮੋਟਰਸਾਈਕਲ ਉਸ ਨੇ ਅਬੋਹਰ ਸਿਵਲ ਹਸਪਤਾਲ ਜਦੋਂ ਕਿ 1, ਸ੍ਰੀ ਮੁਕਤਸਰ ਸਾਹਿਬ ਅਤੇ 1 ਐਕਟਿਵਾ ਫਿਰੋਜ਼ਪੁਰ ਦੀਆਂ ਕਚਹਿਰੀਆਂ ਵਿੱਚੋਂ ਚੋਰੀ ਕੀਤੇ ਹਨ।
ਇਹ ਚੋਰ ਲੋਕਲ ਚੋਰੀ ਨਹੀਂ ਕਰਦਾ ਸੀ ਕਿਉਂਕਿ ਇਸ ਨੇ ਇਹ ਵਹੀਕਲ ਲੋਕਲ ਸ਼ਹਿਰ ਵਿੱਚ ਹੀ ਚਲਾਉਣੇ ਹੁੰਦੇ ਸਨ। ਜਲਾਲਾਬਾਦ ਪੁਲਿਸ ਦੇ ਵੱਲੋਂ ਇਸ ਨੂੰ ਕਾਬੂ ਕਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ, ਜਿੱਥੇ ਇੱਕ ਦਿਨ ਦੇ ਰਿਮਾਂਡ 'ਤੇ ਇਸ ਕੋਲੋਂ ਇਹ ਬਰਾਮਦਗੀ ਹੋਈ ਹੈ ।