ਪੰਜਾਬ

punjab

ETV Bharat / state

ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਜਲਾਲਾਬਾਦ ਦੇ ਵਿਧਾਇਕ ਨੇ ਵੰਡੀਆਂ ਸਿਲਾਈ ਮਸ਼ੀਨਾਂ - sitching machines

ਫ਼ਾਜਿਲਕਾ ਦੇ ਸਰਹੱਦੀ ਖੇਤਰ ਦੀਆਂ ਔਰਤਾਂ ਅਤੇ ਕੁੜੀ ਨੂੰ ਆਪਣੇ ਪੈਰਾਂ ਉੱਤੇ ਖੜ੍ਹਨ ਦੇ ਉਦੇਸ਼ ਲਈ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਸਿੰਘ ਨੇ ਔਰਤਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ।

ਫ਼ੋਟੋ
ਫ਼ੋਟੋ

By

Published : Jul 13, 2021, 9:59 AM IST

ਫਾਜ਼ਿਲਕਾ: ਇੱਥੋਂ ਦੇ ਸਰਹੱਦੀ ਖੇਤਰ ਦੀਆਂ ਔਰਤਾਂ ਅਤੇ ਕੁੜੀ ਨੂੰ ਆਪਣੇ ਪੈਰਾਂ ਉੱਤੇ ਖੜ੍ਹਨ ਦੇ ਉਦੇਸ਼ ਲਈ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਸਿੰਘ ਨੇ ਔਰਤਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ।

ਵੇਖੋ ਵੀਡੀਓ

ਲਾਭਪਾਤਰੀ ਔਰਤਾਂ ਨੇ ਰਮਿੰਦਰ ਸਿੰਘ ਆਵਲਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਿਲਾਈ ਮਸ਼ੀਨਾਂ ਦੇ ਮਿਲਣ ਨਾਲ ਉਨ੍ਹਾਂ ਨੂੰ ਕਾਫ਼ੀ ਰਾਹਤ ਮਿਲੀ ਹੈ। ਸਿਲਾਈ ਮਸ਼ੀਨਾਂ ਦੀ ਵਰਤੋਂ ਕਰ ਉਹ ਆਪਣਾ ਕੰਮ ਕਰ ਸਕਣਗੀਆਂ ਅਤੇ ਆਪਣੇ ਪੈਰਾਂ ਉੱਤੇ ਖੜੇ ਹੋਣਗੀਆਂ।

ਦੂਜੇ ਪਾਸੇ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਆਵਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਅੱਜ ਸਮਾਰੋਹ ਦੇ ਦਰਮਿਆਨ 200 ਸਿਲਾਈ ਮਸ਼ੀਨਾਂ ਔਰਤਾਂ ਅਤੇ ਲੜਕੀਆਂ ਨੂੰ ਦਿੱਤੀਆਂ ਹਨ ਤਾਂ ਜੋ ਲੋਕ ਆਪਣੇ ਪੈਰਾਂ ਉੱਤੇ ਖੜੇ ਹੋ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਚੰਗੀ ਤਰ੍ਹਾਂ ਕਰ ਸਕਣ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਤੋਂ ਪਹਿਲਾਂ ਵੀ 130 ਹੈਡੀਕੈਪ ਸਾਈਕਲਾਂ ਵੰਡੀਆਂ ਹਨ।

ਇਹ ਵੀ ਪੜ੍ਹੋ:ਕਾਂਗਰਸ ਵੱਲੋਂ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ ਲਏ ਫੰਡ ਦੀ ਹੋਵੇ ਸੀ.ਬੀ.ਆਈ ਜਾਂਚ:ਅਕਾਲੀ ਦਲ

ਜ਼ਿਕਰਯੋਗ ਹੈ ਕਿ 2022 ਦੇ ਵਿਧਾਨ ਸਭਾ ਚੋਣ ਦੇ ਮੱਦੇਨਜ਼ਰ ਜਲਾਲਾਬਾਦ ਦੇ ਵਿਧਾਇਕ ਨੇ ਅੱਗੇ ਨਾਲੋਂ ਜ਼ਿਆਦਾ ਸਰਗਰਮੀਆਂ ਵਧਾ ਦਿੱਤੀਆਂ ਹਨ ਤਾਂ ਜੋ 2022 ਦੀ ਚੁਣਾਵੀ ਜੰਗ ਆਸਾਨੀ ਨਾਲ ਦਿੱਤੀ ਜਾ ਸਕੇ। ਇਸ ਤੋਂ ਪਹਿਲਾਂ ਕੋਰੋਨਾ ਕਾਲ ਦੌਰਾਨ ਵੀ ਵਿਧਾਇਕ ਵੱਲੋਂ ਆਪਣੀਆਂ ਸਰਗਰਮੀਆਂ ਜਾਰੀ ਰੱਖੀਆਂ ਗਈਆਂ ਸਨ ਜਦੋਂ ਕਿ ਬਾਕੀ ਦੇ ਨੇਤਾ ਘਰੋਂ ਨਿਕਲਣ ਦੀ ਜੁਅਰਤ ਨਹੀਂ ਕਰ ਰਹੇ ਸਨ। ਕੋਰੋਨਾ ਕਾਲ ਦੌਰਾਨ ਜਿੱਥੇ ਵਿਧਾਇਕ ਵੱਲੋਂ ਜ਼ਿਲ੍ਹਾ ਫਾਜ਼ਿਲਕਾ ਵਿੱਚ ਵੈਂਟੀਲੇਟਰ ਘਰ -ਘਰ ਰਾਸ਼ਨ ਪਹੁੰਚਾਉਣ ਦਾ ਕੰਮ ਕੀਤੇ ਹਨ।

ABOUT THE AUTHOR

...view details