ਫਾਜ਼ਿਲਕਾ: ਜਲਾਲਾਬਾਦ (Jalalabad) ਵਿੱਚ ਮੋਟਰਸਾਈਕਲ ਧਮਾਕੇ (Explosion in a motorcycle) ਦੇ ਮਾਮਲੇ ਵਿੱਚ ਧਮਾਕੇ ਵਿੱਚ ਮਾਰੇ ਗਏ ਬਲਵਿੰਦਰ ਦੇ ਮਾਮੇ ਦੇ ਪੁੱਤਰ ਸੁੱਖਾ ਦੇ ਘਰ ਫਿਰੋਜ਼ਪੁਰ ਦੇ ਪਿੰਡ ਚੰਦੀਵਾਲਾ ਵਿੱਚ ਪੁਲਿਸ ਦੀਆਂ ਵੱਖ-ਵੱਖ ਪਾਰਟੀਆ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
Jalalabad blast: ਪੁਲਿਸ ਵੱਲੋਂ ਪਿੰਡ ਚੰਦੀਵਾਲਾ ਵਿੱਚ ਰੇਡ ਜਾਣਕਾਰੀ ਮੁਤਾਬਿਕ ਸੁੱਖਾ ਮ੍ਰਿਤਕ ਬਲਵਿੰਦਰ ਦੇ ਨਾਲ ਸੀ ਅਤੇ ਜਲਾਲਾਬਾਦ ਪੁਲਿਸ ਅਤੇ ਏਜੰਸੀਆਂ ਮੋਟਰਸਾਈਕਲ ਕਲਾਸ ਵਿੱਚ ਵੱਖ-ਵੱਖ ਕੋਨੇ ਤੋਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ ਕਿ ਜਲਾਲਾਬਾਦ ਵਿੱਚ ਮੋਟਰਸਾਈਕਲ ਧਮਾਕਾ ਕਿਵੇਂ ਹੋਇਆ ਹੈ, ਇਸ ਬਾਰੇ ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।
ਪਿੰਡ ਚੰਦੀਵਾਲਾ ਵਿਖੇ ਪਹੁੰਚੀ ਪੁਲਿਸ ਟੀਮ ਸੁੱਖੇ ਦਾ ਘਰ ਸਰਹੱਦੀ ਪਿੰਡ ਚੰਦੀਵਾਲਾ (Border village Chandiwala) ਵਿੱਚ ਸਥਿਤ ਹੈ। ਜਿੱਥੇ ਕੱਲ੍ਹ ਵੀ ਪੁਲਿਸ ਨੇ ਪਰਿਵਾਰ ਤੋਂ ਪੁੱਛਗਿੱਛ ਕੀਤੀ ਸੀ ਅਤੇ ਅੱਜ ਵੀ ਜਲਾਲਾਬਾਦ ਤੋਂ ਪੁਲਿਸ ਸੁੱਖੇ ਦੇ ਘਰ ਪੁੱਛਗਿੱਛ ਲਈ ਆਈ ਸੀ ਅਤੇ ਉਨ੍ਹਾਂ ਦੇ ਘਰਾਂ ਦੀ ਲਗਾਤਾਰ ਤਲਾਸ਼ੀ ਲਈ ਜਾ ਰਹੀ ਹੈ।
ਪੁੱਛਗਿੱਛ ਕਰਦੀ ਹੋਈ ਪੁਲਿਸ ਟੀਮ ਜਦੋਂ ਸੁੱਖੇ ਦੀ ਦਾਦੀ ਅਤੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸੁੱਖਾ ਆਪਣੀ ਭੈਣ ਦੇ ਘਰ ਗਿਆ ਸੀ ਅਤੇ ਬਲਵਿੰਦਰ ਸਿੰਘ ਉਰਫ਼ ਬਿੰਦੂ ਉਸ ਦੇ ਨਾਲ ਗਿਆ ਸੀ ਪਰ ਉਹ ਕਿਸੇ ਦੇ ਮੋਟਰਸਾਈਕਲ 'ਤੇ ਗਿਆ ਸੀ।
ਦੱਸ ਦੇਈਏ ਕਿ 2 ਦਿਨ ਪਹਿਲਾਂ ਜਲਾਲਾਬਾਦ (Jalalabad) ਵਿਖੇ ਇੱਕ ਮੋਟਰਸਾਈਕਲ ਵਿੱਚ ਧਾਮਕਾ (Explosion in a motorcycle) ਹੋ ਗਿਆ। ਜਿਸ ਕਾਰਨ ਬਾਈਕ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਜਾਣਕਾਰੀ ਦੇ ਮੁਤਾਬਕ ਇਹ ਹਾਦਸਾ ਜਲਾਲਾਬਾਦ ਦੇ ਪੰਜਾਬ ਨੈਸ਼ਨਲ ਬੈਂਕ (PNB BANK) ਦੇ ਸਾਹਮਣੇ ਇੱਕ ਮੋਟਰਸਾਈਕਲ ਦੀ ਟੈਂਕੀ ਵਿੱਚ ਹੋਇਆ। ਧਮਾਕੇ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ।
ਇਹ ਧਮਾਕਾ ਇਨ੍ਹਾਂ ਕੁ ਜ਼ਬਰਦਸਤ ਸੀ ਕਿ ਇਸ 'ਤੇ ਸਵਾਰ ਵਿਅਕਤੀ ਦੇ ਸਰੀਰ ਦੇ ਚਿਥੜੇ ਉਢ ਗਏ ਤੇ ਉਸ ਦੀ ਮੌਤ ਹੋ ਗਈ। ਧਮਾਕੇ ਦੇ ਕਾਰਨ ਮੋਟਰਸਾਈਕਲ ਦੇ ਵੀ ਪਰਖਚੇ ਉੱਡ ਗਏ ਸਨ। ਰਾਹਗੀਰਾਂ ਨੇ ਪੁਲਿਸ ਨੂੰ ਦੱਸਿਆ ਕੀ ਪਹਿਲਾਂ ਮੋਟਰਸਾਈਕਲ ਦੀ ਟੈਂਕੀ ਵਿੱਚ ਅੱਗ ਲੱਗੀ ਤੇ ਬਾਅਦ ਵਿੱਚ ਬੇਹਦ ਜ਼ਬਰਦਸਤ ਧਮਾਕਾ (Blast in bike) ਹੋਇਆ।
ਇਹ ਵੀ ਪੜ੍ਹੋ:ਮੋਟਰਸਾਈਕਲ 'ਚ ਹੋਇਆ ਜ਼ਬਰਦਸਤ ਧਮਾਕਾ, ਚਾਲਕ ਦੀ ਹੋਈ ਦਰਦਨਾਕ ਮੌਤ