ਪੰਜਾਬ

punjab

ETV Bharat / state

ਗਰਮੀ ਨੇ ਕੱਢੇ ਵੱਟ, ਲੋਕ COLD DRINK ਦਾ ਲੈ ਰਹੇ ਸਹਾਰਾ

ਕੜਾਕੇ ਦੀ ਪੈ ਰਹੀ ਗਰਮੀ ਦੇ ਚੱਲਦਿਆਂ ਲੋਕ ਰਾਹਤ ਮਹਿਸੂਸ ਕਰਨ ਦੇ ਲਈ ਕੋਲਡ ਡਰਿੰਕਸ ਦਾ ਸਹਾਰਾ ਲੈ ਰਹੇ ਹਨ। ਜਿਸ ਦੇ ਚੱਲਦੇ ਕੋਲਡ ਡਰਿੰਕਸ ਦੀ ਵਿਕਰੀ ’ਚ ਕਾਫੀ ਇਜਾਫਾ ਹੋਇਆ ਹੈ।

ਗਰਮੀ ਨੇ ਕੱਢੇ ਵੱਟ, ਲੋਕ COLD DRINK ਦਾ ਲੈ ਰਹੇ ਸਹਾਰਾ
ਗਰਮੀ ਨੇ ਕੱਢੇ ਵੱਟ, ਲੋਕ COLD DRINK ਦਾ ਲੈ ਰਹੇ ਸਹਾਰਾ

By

Published : Jun 12, 2021, 2:59 PM IST

ਫਾਜ਼ਿਲਕਾ: ਕੜਾਕੇ ਦੀ ਪੈ ਰਹੀ ਗਰਮੀ ਦੇ ਚੱਲਦਿਆ ਕੋਲਡ ਡਰਿੰਕਸ ਦੀ ਵਿਕਰੀ ਚ ਵਾਧਾ ਹੋਇਆ ਹੈ। ਗਰਮੀ ਤੋਂ ਰਾਹਤ ਪਾਉਣ ਲਈ ਲੋਕ ਕੋਲਡ ਡਰਿੰਕਸ ਦਾ ਸਹਾਰਾ ਲੈ ਰਹੇ ਹਨ। ਜ਼ਿਲ੍ਹੇ ਚ ਪੈ ਰਹੀ ਗਰਮੀ ਦੇ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣ ਔਖਾ ਹੋਇਆ ਪਿਆ ਹੈ, ਜਿਸ ਕਾਰਨ ਲੋਕਾਂ ਨੇ ਕੋਲਡ ਡਰਿੰਕਸ ਪੀ ਕੇ ਖੁਦ ਨੂੰ ਰਾਹਤ ਦੇ ਰਹੇ ਹਨ। ਜਿਸ ਦੇ ਚੱਲਦੇ ਕੋਲਡ ਡਰਿੰਕਸ ਵੇਚਣ ਵਾਲੇ ਦੁਕਾਨਦਾਰਾਂ ਦੀ ਸੇਲ ’ਚ ਇਜਾਫਾ ਹੋਇਆ ਹੈ।

ਗਰਮੀ ਨੇ ਕੱਢੇ ਵੱਟ, ਲੋਕ COLD DRINK ਦਾ ਲੈ ਰਹੇ ਸਹਾਰਾ

ਕੋਲਡ ਡਰਿੰਕਸ ਦੀ ਸੇਲ ’ਚ ਹੋਇਆ ਇਜਾਫਾ

ਇਸ ਸਬੰਧ ’ਚ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਗਰਮੀ ’ਚ ਕੋਲਡ ਡਰਿੰਕਸ ਦੀ ਵਿਕਰੀ ਵਧ ਜਾਂਦੀ ਹੈ। ਤਪਦੀ ਗਰਮੀ ’ਚ ਲੋਕ ਠੰਡਾ ਪੀ ਕੇ ਰਾਹਤ ਮਹਿਸੂਸ ਕਰਦੇ ਹਨ।

ਗਰਮੀ ਤੋਂ ਮਿਲੀ ਕੁਝ ਰਾਹਤ

ਦੂਜੇ ਪਾਸੇ ਦੁਕਾਨ ’ਤੇ ਕੋਲਡ ਡਰਿੰਕਸ ਪੀਣ ਪਹੁੰਚੇ ਗਾਹਕਾਂ ਦਾ ਕਹਿਣਾ ਹੈ ਕਿ ਕੜਾਕੇ ਦੀ ਗਰਮੀ ਕਾਰਨ ਉਹ ਕਾਫੀ ਪਰੇਸ਼ਾਨ ਹਨ ਜਿਸ ਕਾਰਨ ਕੋਲਡ ਡਰਿੰਕਸ ਪੀ ਕੇ ਉਨ੍ਹਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲ ਰਹੀ ਹੈ।

ਇਹ ਵੀ ਪੜੋ: ਨਵਾਂਸ਼ਹਿਰ ’ਚ ਤੂਫਾਨ ਨੇ ਮਚਾਇਆ ਕਹਿਰ

ABOUT THE AUTHOR

...view details