ਫ਼ਾਜ਼ਿਲਕਾ: ਰੈਣ ਬਸੇਰੇ ਦੀ ਜਗ੍ਹਾ ਤੇ ਕੋਵਿਡ ਕੇਅਰ ਸੈਂਟਰ (Covid Care Center) ਬਣਾਇਆ ਗਿਆ ਜਿਸ ਦਾ ਉਦਘਾਟਨ ਕਰਨ ਦੇ ਲਈ ਫਰਜ਼ ਮਨੁੱਖਤਾ ਦੀ ਟੀਮ ਦੇ ਆਗੂ ਕੰਵਰਬੀਰ ਸਿੰਘ ਸਿੱਧੂ ਅਤੇ ਅਬੋਹਰ ਤੋਂ ਕਾਂਗਰਸ ਆਗੂ ਸੰਦੀਪ ਜਾਖੜ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ, ਤੇ ਲੋਕਾਂ ਨੂੰ ਬਾਹਰ ਜਾਣ ਦੀ ਬਜਾਏ ਇੱਥੇ ਹੀ ਪਹਿਲ ਦੇ ਆਧਾਰ ‘ਤੇ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਸਕਣਗੀਆਂ।
ਕੋਰੋਨਾ ਕਾਲ ਦੇ ਦੌਰਾਨ ਜ਼ਿਲ੍ਹੇ ਕਾਂਗਰਸ ਕਮੇਟੀ ਵੱਲੋਂ ਫਾਜ਼ਿਲਕਾ ਦੇ ਵਿੱਚ ਰੈਣ ਬਸੇਰੇ ਦੀ ਜਗ੍ਹਾ ‘ਤੇ ਕਵਿਡ ਕੇਅਰ ਸੈਂਟਰ (Covid Care Center) ਬਣਾ ਦਿੱਤਾ ਗਿਆ ਹੈ। ਜਿਸ ਦੇ ਅੰਦਰ ਲਗਭਗ 20 ਬੈੱਡ ਲਾਏ ਗਏ। ਇੰਨਾ ਹੀ ਨਹੀਂ ਇਸ ਕਵਿਡ ਸੈਂਟਰ ਦੇ ਵਿੱਚ ਆਕਸੀਜਨ (Oxygen) ਤੋਂ ਲੈ ਕੇ ਦਵਾਈਆਂ (Medicines) ਸਮੇਤ ਹਰ ਤਰ੍ਹਾਂ ਦੀ ਸਿਹਤ ਸੁਵਿਧਾ ਦਿੱਤੀ ਜਾਵੇਗੀ।
ਰੈਣ ਬਸੇਰੇ 'ਚ ਕੋਵਿਡ ਕੇਅਰ ਸੈਂਟਰ (Covid Care Center) ਦਾ ਉਦਘਾਟਨ - Inauguration of Covid Care Center at Ren Basare
ਫ਼ਾਜ਼ਿਲਕਾ ਦੇ ਰੈਣ ਬਸੇੇਰੇ 'ਚ ਬਣਾਏ ਗਏ ਕੋਵਿਡ ਸੈਂਟਰ (Covid Care Center) ਦਾ ਉਦਾਘਟਨ ਕਰਨ ਪਹੁੰਚੇ ਫਰਜ਼ ਮਨੁੱਖਤਾ ਦੀ ਟੀਮ ਦੇ ਆਗੂ ਕੰਵਰਬੀਰ ਸਿੰਘ ਸਿੱਧੂ ਤੇ ਅਬੋਹਰ ਤੋਂ ਕਾਂਗਰਸੀ ਆਗੂ ਸੰਦੀਪ ਜਾਖੜ ਨੇ ਪ੍ਰਬੰਧਕਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।
ਇਸ ਮੌਕੇ ਕਾਂਗਰਸੀ ਆਗੂਆਂ ਨੇ ਦਾਅਵਾ ਕਰਦਿਆ ਕਿਹਾ, ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Capt. Amarinder Singh) ਨੂੰ ਪੰਜਾਬ ਦੇ ਹਰ ਇੱਕ ਵਿਅਕਤੀ ਦੀ ਫਿਕਰ ਹੈ। ਤੇ ਉਹ ਖੁਦ ਕੋਰੋਨਾ ਕਾਲ ਦੌਰਾਨ ਸੂਬੇ ਦੇ ਹਾਲਾਤਾ ਦੀ ਗੰਭੀਰਤਾ ਨਾਲ ਹਰ ਖ਼ਬਰ ਲੈ ਰਹੇ ਨੇ। ਤੇ ਉਨ੍ਹਾਂ ਦੇ ਆਦੇਸ਼ਾ ‘ਤੇ ਹੀ ਸੂਬੇ ‘ਚ ਥਾਂ-ਥਾਂ ਲੋਕਾਂ ਦੀ ਸਹੂਲਤਾਂ ਲਈ ਕੋਵਿਡ ਸੈਂਟਰ (Covid Care Center) ਬਣਾਏ ਜਾ ਰਹੇ ਹਨ। ਤਾਂ ਜੋ ਕੋਰੋਨਾ ਮਰੀਜਾਂ ਨੂੰ ਆਪਣਾ ਇਲਾਜ ਕਰਵਾਉਣ ਲਈ ਕੋਈ ਦਿੱਕਤ ਨਾ ਆਵੇ।
ਫਰਜ਼ ਮਨੁੱਖਤਾ ਦਾ ਟੀਮ ਦੇ ਪ੍ਰਭਾਰੀ ਕੰਵਰਬੀਰ ਸਿੰਘ ਸਿੱਧੂ ਨੇ ਵੀ ਇਸ ਮੌਕੇ ਇਸ ਕਦਮ ਦੀ ਸ਼ਲਾਘਾ ਕਰਦਿਆ ਕਿਹਾ, ਕਿ ਹਰ ਮਨੁੱਖ ਦਾ ਮਨੁੱਖਤਾਂ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਤੇ ਫਰਜ਼ ਹੈ।