ਫ਼ਾਜ਼ਿਲਕਾ: ਪੰਜਾਬ ਵਿੱਚ ਕਾਨੂੰਨ ਵਿਵਸਥਾ 'ਚ ਏਨਾ ਨਿਘਾਰ ਆ ਚੁੱਕਾ ਹੈ ਕਿ ਹਰ ਦਿਨ ਦਿਲ ਦਹਿਲਾ ਦੇਣ ਵਾਲੀ ਇੱਕ ਨਾ ਇੱਕ ਅਜਿਹੀ ਵਾਰਦਾਤ ਵਾਪਰਦੀ ਹੀ ਰਹਿੰਦੀ ਹੈ। ਇਸੇ ਤਰ੍ਹਾਂ ਦਾ ਮਾਮਲਾ ਜ਼ਿਲ੍ਹਾ ਫ਼ਾਜ਼ਿਲਕਾ ਦੀ ਸਬ ਡਵੀਜ਼ਨ ਅਬੋਹਰ ਦੇ ਇੱਕ ਪਿੰਡ ਵਿੱਚ ਸਾਹਮਣੇ ਆਇਆ ਜਿਥੇ ਇੱਕ ਵਿਅਕਤੀ ਵੱਲੋਂ ਪਿੰਡ ਦੀ ਔਰਤ ਦਾ ਕਤਲ ਕਰ ਦਿੱਤਾ। ਮੁਲਜ਼ਮ ਵਿਅਕਤੀ ਮ੍ਰਿਤਕ ਮਹਿਲਾ ਦੀ ਕੁੜੀ ਤੇ ਬੁਰੀ ਨਜ਼ਰ ਰੱਖਦਾ ਸੀ।
ਅਬੋਹਰ 'ਚ ਨੌਜਵਾਨ ਵੱਲੋਂ ਔਰਤ ਦਾ ਕਤਲ
ਜ਼ਿਲ੍ਹਾ ਫ਼ਾਜ਼ਿਲਕਾ ਦੇ ਅਬੋਹਰ ਉਪਮੰਡਲ ਅਧੀਨ ਪੈਂਦੇ ਪਿੰਡ ਅਮਰਪੁਰਾ ਵਿੱਚ ਪਿੰਡ ਦੇ ਇੱਕ ਵਿਅਕਤੀ ਵੱਲੋਂ ਪਿੰਡ ਦੀ ਹੀ ਮਹਿਲਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।ਦੱਸਿਆ ਜਾ ਰਿਹਾ ਹੈ, ਕਿ ਮੁਲਜ਼ਮ ਵਿਅਕਤੀ ਮਹਿਲਾ ਦੀ ਕੁੜੀ ਤੇ ਮਾੜੀ ਅੱਖ ਰੱਖਦਾ ਸੀ।
ਦਰਅਸਲ ਸੰਜੇ ਕੁਮਾਰ ਨਾਂ ਦਾ ਮੁਲਜ਼ਮ ਬੀਤੇ ਦਿਨੀ ਦੇਰ ਰਾਤ ਮ੍ਰਿਤਕ ਔਰਤ ਦੇ ਘਰ ਪਹੁੰਚਿਆ, ਅਤੇ ਘਰ ਵਿੱਚ ਸੁੱਤੀ ਹੋਈ ਉਸਦੀ ਲੜਕੀ ਤੇ ਬੈੱਡ ਦੇ ਨਜ਼ਦੀਕ ਪਹੁੰਚਣ ਤੇ ਲੜਕੀ ਵੱਲੋਂ ਰੌਲਾ ਪਾ ਦਿੱਤਾ। ਜਦੋਂ ਮ੍ਰਿਤਕਾ ਉਸ ਨੂੰ ਫੜਣ ਲੱਗੀ ਤਾਂ ਮੁਲਜ਼ਮ ਸੰਜੇ ਕੁਮਾਰ ਨੇ ਮਹਿਲਾ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ, ਜਿਸ ਨਾਲ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ। ਉਕਤ ਘਟਨਾ ਤੇ ਅਬੋਹਰ ਪੁਲਿਸ ਵੱਲੋਂ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰ ਕੇ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ:- Delhi Unlock: ਭਲਕੇ ਤੋਂ ਖੁੱਲ੍ਹਣਗੇ ਜਿਮ ਤੇ ਰੈਸਟੋਰੈਂਟ, ਸਰਕਾਰ ਨੇ ਦਿੱਤੀ ਮਨਜ਼ੂਰੀ