ਫਾਜ਼ਿਲਕਾ: ਨਹਿਰੀ ਪਾਣੀ ਪਰਿਯੋਜਨਾ ਦੀ ਡਿੱਗੀ ਦੇ ਨੇੜੇ ਹੈਂਡ ਗ੍ਰਨੇਡ (Hand grenade) ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਨੇ ਇਸ ਦੀ ਜਾਣਕਾਰੀ ਪੁਲਿਸ (Police) ਨੂੰ ਦਿੱਤੀ ਜਾਣਕਾਰੀ ਮਿਲਣ ਤੋਂ ਬਾਅਦ ਤੁਰੰਤ ਮੌਕੇ ‘ਤੇ ਪਹੁੰਚੀ ਪੁਲਿਸ (Police) ਨੇ ਹੈਂਡ ਗ੍ਰਨੇਡ (Hand grenade) ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਹੈਂਡ ਗ੍ਰਨੇਡ (Hand grenade) ਬਾਰੇ ਜਾਣਕਾਰੀ ਦਿੰਦੇ ਹਰੀ ਚੰਦ ਨੇ ਦੱਸਿਆ ਕਿ ਉਹ ਉੱਥੇ ਦੇ ਹੀ ਮੁਲਾਜ਼ਮ ਹਨ।
ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਜਾ ਰਹੇ ਸਨ, ਤਾਂ ਉਨ੍ਹਾਂ ਦੇ ਪੈਰ ਹੈਂਡ ਗ੍ਰਨੇਡ (Hand grenade) ਨਾਲ ਵੱਜਿਆ। ਜਿਸ ਤੋਂ ਬਾਅਦ ਉਸ ਮੌਕੇ ਮੌਕੇ ‘ਤੇ ਮੌਜੂਦ ਹੋਰ ਲੋਕਾਂ ਨੂੰ ਇਸ ਦੀ ਜਾਣਕਾਰੀ ਦਿੱਤੇ। ਹਰੀ ਚੰਦ ਮੁਤਾਬਕ ਉਸ ਨੂੰ ਇਸ ਹੈਂਡ ਗ੍ਰਨੇਡ (Hand grenade) ਬਾਰੇ ਕੋਈ ਜਾਣਕਾਰੀ ਨਹੀਂ ਸੀ, ਜਦੋਂ ਉਸ ਨੇ ਮੌਕੇ ‘ਤੇ ਮੌਜੂਦ ਨੌਜਵਾਨਾਂ ਨੂੰ ਬੁਲਾਕੇ ਦਿਖਾਇਆ ਤਾਂ ਉਨ੍ਹਾਂ ਨੇ ਹਰੀ ਚੰਦ ਨੂੰ ਇਸ ਬਾਰੇ ਜਾਣੂ ਕਰਵਿਆ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ।
ਉਧਰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ (Police) ਨੇ ਇਸ ਹੈਂਡ ਗ੍ਰਨੇਡ (Hand grenade) ਨੂੰ ਮਿੱਟੀ ਦੇ ਗੱਟੇ ਲਗਾ ਕੇ ਇਲਾਕੇ ਨੂੰ ਕਵਰ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਜਸਵੀਰ ਸਿੰਘ ਪੰਨੂ (DSP Jasveer Singh Pannu) ਨੇ ਦੱਸਿਆ ਕਿ ਇਹ ਇੱਕ ਪੁਰਾਣਾ ਅਤੇ ਜੰਗਾਲਿਆ ਹੋਇਆ ਹੈਡ ਗਰਨੈਡ ਹੈ, ਜੋ ਕਿ ਪਾਣੀ ਵਾਲੀ ਡਿੱਗੀ ਦੀ ਸਫ਼ਾਈ ਦੇ ਦੌਰਾਨ ਨਿਕਲਿਆ ਹੈ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।