ਪੰਜਾਬ

punjab

ETV Bharat / state

ਕਾਂਗਰਸ ਸਰਕਾਰ ਨੇ ਸਰਕਾਰ ਵਲੋਂ ਚਲਾਈਆਂ ਸਾਰੀਆਂ ਸਕੀਮਾਂ ਨੂੰ ਕੀਤਾ ਬੰਦ- ਗੁਲਜਾਰ ਸਿੰਘ ਰਣੀਕੇ - ਫ਼ਾਜਿਲਕਾ

ਫ਼ਾਜਿਲਕਾ ਵਿੱਚ ਅਕਾਲੀ ਦਲ ਦੇ ਐੱਸ.ਸੀ ਵਿੰਗ ਦੀ ਹੋਈ ਮੀਟਿੰਗ। ਇਸ ਦੌਰਾਨ ਗੁਲਜਾਰ ਸਿੰਘ ਰਣੀਕੇ ਨੇ ਕਿਹਾ ਕਿ ਕਿ ਸੱਤਾ ਵਿੱਚ ਆਏ ਕਾਂਗਰਸ ਸਰਕਾਰ ਨੂੰ 2 ਸਾਲ ਹੋ ਚੁੱਕੇ ਹਨ ਤੇ ਉਨ੍ਹਾਂ ਨੇ ਸਰਕਾਰ ਵਲੋਂ ਚਲਾਈਆਂ ਸਾਰੀਆਂ ਸਕੀਮਾਂ ਬੰਦ ਕਰ ਦਿੱਤੀਆਂ ਹਨ।

ਗੁਲਜਾਰ ਸਿੰਘ ਰਣੀਕੇ

By

Published : Mar 8, 2019, 11:39 PM IST

ਫ਼ਾਜਿਲਕਾ: ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਭਰ ਵਿੱਚ ਹਲਚਲ ਸ਼ੁਰੂ ਹੋ ਗਈ ਹੈ ਜਿਸ ਦੇ ਚੱਲਦਿਆਂ ਅੱਜ ਫ਼ਾਜਿਲਕਾ ਵਿੱਚ ਅਕਾਲੀ ਦਲ ਦੇ ਐੱਸ.ਸੀ ਵਿੰਗ ਦੀ ਮੀਟਿੰਗ ਹੋਈ। ਇਸ ਅਕਾਲੀ ਐੱਸ.ਸੀ ਵਿੰਗ ਅਕਾਲੀ ਦਲ ਦੇ ਪ੍ਰਧਾਨ ਗੁਲਜਾਰ ਸਿੰਘ ਰਣੀਕੇ ਨੇ ਕਿਹਾ ਕਿ ਸੱਤਾ ਵਿੱਚ ਆਏ ਕਾਂਗਰਸ ਸਰਕਾਰ ਨੂੰ 2 ਸਾਲ ਹੋ ਚੁੱਕੇ ਹਨ ਤੇ ਉਨ੍ਹਾਂ ਨੇ ਸਰਕਾਰ ਵਲੋਂ ਚਲਾਈਆਂ ਸਾਰੀਆਂ ਸਕੀਮਾਂ ਬੰਦ ਕਰ ਦਿੱਤੀਆਂ ਹਨ।

ਗੁਲਜਾਰ ਸਿੰਘ ਰਣੀਕੇ

ਰਣੀਕੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੋਦੀ ਨੇ ਗ਼ਰੀਬਾਂ ਲਈ ਕਾਫ਼ੀ ਸਕੀਮਾਂ ਚਲਾਈਆਂ ਹਨ। ਮੋਦੀ ਦੇ ਨਾਮ 'ਤੇ ਵੋਟ ਮੰਗਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਅਕਾਲੀ ਦਲ ਦੇ ਉੱਮੀਦਵਾਰ ਨੂੰ ਇਸ ਲੋਕ ਸਭਾ ਚੋਣਾਂ ਵਿੱਚ ਵੋਟ ਦਿੱਤੀ ਜਾਵੇ ਤਾਂ ਕਿ ਕੇਂਦਰ ਅਤੇ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਬਣ ਸਕੇ।
ਐੱਸ.ਸੀ ਵਿੰਗ ਦੇ ਪ੍ਰਧਾਨ ਗੁਲਜਾਰ ਸਿੰਘ ਰਣੀਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਹਫ਼ਤੇ ਤੱਕ ਅਕਾਲੀ ਦਲ ਆਪਣੇ ਉੱਮੀਦਵਾਰਾਂ ਦੀ ਸੂਚੀ ਜਾਰੀ ਕਰੇਗਾ। ਉਨ੍ਹਾਂ ਕਿਹਾ ਕਿ ਜੋ ਵੀ ਉੱਮੀਦਵਾਰ ਅਕਾਲੀ ਦਲ ਭੇਜੇਗਾ ਐੱਸ.ਸੀ ਵਿੰਗ ਫ਼ਾਜਿਲਕਾ ਉਨ੍ਹਾਂ ਦੇ ਨਾਲ ਹੈ।
ਉੱਥੇ ਹੀ ਰਾਏ ਸਿੱਖ ਬਰਾਦਰੀ ਦੇ ਆਗੂ ਨਰਿੰਦਰ ਸਵਨਾ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਬਾਦਲ ਪਰਵਾਰ ਦਾ ਕੋਈ ਵੀ ਮੈਂਬਰ ਲੋਕ ਸਭਾ ਸੀਟ ਤੋਂ ਚੋਣ ਲੜੇ ਜਿਸ ਦਾ ਰਾਏ ਸਿੱਖ ਬਰਾਦਰੀ 80 % ਸਾਥ ਦੇਵੇਗੀ।

ABOUT THE AUTHOR

...view details