ਸ੍ਰੀ ਫ਼ਤਿਹਗੜ੍ਹ ਸਾਹਿਬ: ਕਈ ਸਮੇਂ ਤੋਂ ਪੰਜਾਬ ਵਿੱਚ ਕੋਰੋਨਾ ਵਾਇਰਸ ਨੂੰ ਲੈ ਕੇ ਲੌਕਡਾਊਨ ਅਤੇ ਕਰਫਿਊ ਲਗਇਆ ਹੋਇਆ ਹੈ, ਜਿਸ ਦੇ ਚਲਦਿਆਂ ਮਜ਼ਦੂਰ ਅਤੇ ਗਰੀਬ ਵਰਗ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਜੇਕਰ ਗੱਲ ਕਰੀਏ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਬਾਂਡੀ ਵਾਲਾ ਦੀ ਤਾਂ ਉੱਥੇ ਕਰਫਿਊ ਦੌਰਾਨ ਪਿੰਡ ਵਿੱਚ ਹਾਲਾਤ ਕਾਫ਼ੀ ਖ਼ਰਾਬ ਹੋ ਗਏ ਹਨ। ਕਿਉਂਕਿ ਇੱਥੇ ਨਾ ਤਾਂ ਕੋਈ ਸਰਕਾਰੀ ਮਦਦ ਕਰਨ ਲਈ ਪਹੁੰਚੀ ਹੈ ਤੇ ਨਾ ਹੀ ਪਿੰਡ ਦੀ ਪੰਚਾਇਤ ਗਰੀਬ ਲੋਕਾਂ ਦੀ ਕੋਈ ਮਦਦ ਕਰ ਰਹੀ ਹੈ।
ਫਾਜ਼ਿਲਕਾ: ਕੋਵਿਡ-19 ਦੀ ਮਾਰ ਹੇਠਾਂ ਆਏ ਗਰੀਬ ਲੋਕ, ਨਹੀਂ ਲੈ ਰਿਹਾ ਕੋਈ ਸਾਰ
ਕੋਰੋਨਾ ਵਾਇਰਸ ਦੇ ਚਲਦਿਆਂ ਜ਼ਿਲ੍ਹਾ ਫਾਜ਼਼ਿਲਕਾ ਦੇ ਪਿੰਡ ਬਾਂਡੀ ਵਾਲਾ ਵਿੱਖੇ ਗਰੀਬਾਂ ਦੀ ਕੋਈ ਸਾਰ ਨਹੀਂ ਲੈ ਰਿਹਾ ਹੈ। ਨਾ ਉੱਥੇ ਸਰਕਾਰ ਵੱਲੋਂ ਤੇ ਨਾ ਹੀ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਵਾਸੀਆਂ ਦੀ ਮਦਦ ਕੀਤੀ ਜਾ ਰਹੀ ਹੈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਨਿਵਾਸੀਆਂ ਨੂੰ ਖਾਣ- ਪੀਣ ਅਤੇ ਬਿਮਾਰ ਲੋਕਾਂ ਦੀਆਂ ਦਵਾਈਆਂ ਲੈਣ ਵਿੱਚ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਸਰਪੰਚ ਤੇ ਸਰਕਾਰ ਵੱਲੋਂ ਕਿਸੇ ਨੇ ਕਿਸੇ ਦੀ ਸਾਰ ਨਹੀਂ ਲਈ ਗਈ ਹੈ।
ਇਸ ਮਾਮਲੇ ਬਾਰੇ ਪਿੰਡ ਨਿਵਾਸੀਆਂ ਨੇ ਦੱਸਿਆ ਕਿ ਪੰਚਾਇਤ ਦਾ ਕੋਰਮ ਪੂਰਾ ਨਾ ਹੋਣ ਦੇ ਚਲਦਿਆਂ ਉਨ੍ਹਾਂ ਨੂੰ ਕੋਈ ਸਰਕਾਰੀ ਮਦਦ ਨਹੀਂ ਮਿਲ ਪਾ ਰਹੀ ਹੈ। ਸਰਪੰਚ ਵਲੋਂ ਜੇਕਰ ਕੋਈ ਭਲਾਈ ਦਾ ਕੰਮ ਕਰਨਾ ਹੁੰਦਾ ਹੈ ਤਾਂ ਪੰਚਾਇਤ ਮੈਂਬਰ ਉਸ ਉੱਤੇ ਸਾਈਨ ਨਹੀਂ ਕਰਦੇ ਹਨ, ਜਦ ਕਿ ਸਰਕਾਰ ਨੇ 5 ਹਜ਼ਾਰ ਰੁਪਏ ਹਰ ਰੋਜ਼ ਖਰਚ ਕਰਨ ਲਈ ਸਰਪੰਚਾਂ ਨੂੰ ਕਿਹਾ ਹੋਇਆ ਹੈ।