ਪੰਜਾਬ

punjab

ETV Bharat / state

ਭਾਜਪਾ ਆਗੂਆਂ ਨੂੰ ਪਾਗਲਖਾਨੇ ’ਚ ਕਰਾਉ ਦਾਖਲ: ਰੰਧਾਵਾ - Sukhjinder Singh Randhawa

ਯੂ.ਪੀ. ਦੌਰੇ ਤੋਂ ਬਾਅਦ ਗੈਂਗਸਟਰ ਮੁਖਤਾਰ ਅੰਸਾਰੀ ਦੇ ਕਰੀਬੀਆਂ ਦੇ ਨਾਲ ਮੁਲਾਕਾਤ ਨੂੰ ਲੈ ਕੇ ਵਿਵਾਦਾਂ ’ਚ ਘਿਰੇ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ’ਤੇ ਸਫ਼ਾਈ ਦਿੰਦਿਆਂ ਕਿਹਾ ਕਿ ਭਾਜਪਾ ਵਾਲੇ ਪਾਗਲ ਹੋ ਗਏ ਹਨ, ਜੋਕਿ ਬਿਨਾਂ ਕਿਸੇ ਅਧਾਰ ’ਤੇ ਇਹ ਇਲਜ਼ਾਮ ਲਗਾ ਰਹੇ ਹਨ।

ਭਾਜਪਾ ਆਗੂਆਂ ਨੂੰ ਪਾਗਲਖਾਨੇ ’ਚ ਕਰਾਉ ਦਾਖਲ: ਰੰਧਾਵਾ
ਭਾਜਪਾ ਆਗੂਆਂ ਨੂੰ ਪਾਗਲਖਾਨੇ ’ਚ ਕਰਾਉ ਦਾਖਲ: ਰੰਧਾਵਾ

By

Published : Mar 15, 2021, 10:27 PM IST

ਫਾਜ਼ਿਲਕਾ: ਯੂ.ਪੀ. ਦੌਰੇ ਤੋਂ ਬਾਅਦ ਗੈਂਗਸਟਰ ਮੁਖਤਾਰ ਅੰਸਾਰੀ ਦੇ ਕਰੀਬੀਆਂ ਦੇ ਨਾਲ ਮੁਲਾਕਾਤ ਨੂੰ ਲੈ ਕੇ ਵਿਵਾਦਾਂ ’ਚ ਘਿਰੇ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ’ਤੇ ਸਫ਼ਾਈ ਦਿੰਦਿਆਂ ਕਿਹਾ ਕਿ ਭਾਜਪਾ ਵਾਲੇ ਪਾਗਲ ਹੋ ਗਏ ਹਨ, ਜੋਕਿ ਬਿਨਾਂ ਕਿਸੇ ਅਧਾਰ ’ਤੇ ਇਹ ਇਲਜ਼ਾਮ ਲਗਾ ਰਹੇ ਹਨ।

ਇਹ ਵੀ ਪੜੋ: ਜਲੰਧਰ 'ਚ ਆਏ ਕੋਰੋਨਾ ਦੇ 291 ਨਵੇਂ ਮਾਮਲੇ ਸਾਹਮਣੇ

ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਹੋਂ ਜਿਹਾ ਕੋਈ ਸਬੂਤ ਨਹੀਂ ਜੋ ਇਹ ਸਾਬਿਤ ਕਰੇ ਕਿ ਉਨ੍ਹਾਂ ਨੇ ਅੰਸਾਰੀ ਦੇ ਪਰਿਵਾਰ ਜਾਂ ਫਿਰ ਉਨ੍ਹਾਂ ਦੇ ਕਰੀਬੀਆਂ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਕਿਸੇ ਨਾਲ ਮੁਲਾਕਾਤ ਹੀ ਕਰਨੀ ਸੀ ਤਾਂ ਉਹ ਚੰਡੀਗੜ੍ਹ ਵਿੱਚ ਕਰ ਸਕਦੇ ਸਨ।

ਭਾਜਪਾ ਆਗੂਆਂ ਨੂੰ ਪਾਗਲਖਾਨੇ ’ਚ ਕਰਾਉ ਦਾਖਲ: ਰੰਧਾਵਾ

ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਸੁਰੱਖਿਆ ਦੀ ਮੰਗ ਕਰ ਰਹੇ ਹਨ ਤੇ ਚੋਣਾਂ ਦੌਰਾਨ ਉਹ ਆਪਣੇ ਨਾਲ ਗੈਂਗਸਟਰ ਲੈਕੇ ਘੁੰਮਦੇ ਸਨ।

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਹੁਣ ਪੰਜਾਬ ਦੀਆਂ ਜੇਲ੍ਹਾਂ ਵਿੱਚ ਕੈਦੀ ਕਿਸੇ ਤਰ੍ਹਾਂ ਦੇ ਵੀ ਜ਼ੁਰਮ ਕਰਦੇ ਹਨ ਤਾਂ ਹੁਣ ਉਨ੍ਹਾਂ ਖ਼ਿਲਾਫ਼ ਮਾਮਲੇ ਦਰਜ ਕੀਤੇ ਜਾਣਗੇ ਅਤੇ ਇਸ ਨੂੰ ਲੈ ਕੇ ਅਲੱਗ-ਅਲੱਗ ਸਜ਼ਾਵਾਂ ਦਿੱਤੀਆਂ ਜਾਣਗੀਆਂ।

ਇਹ ਵੀ ਪੜੋ: ਸਰਕਾਰੀ ਡਾਕਟਰਾਂ ਨੇ ਦੋ ਘੰਟੇ ਹੜਤਾਲ ਕਰਕੇ ਪ੍ਰਗਟਾਇਆ ਰੋਸ

ABOUT THE AUTHOR

...view details