ਜਲਾਲਾਬਾਦ: ਜੰਮੂ ਬਸਤੀ 'ਚ ਇੱਕ ਘਰ ਵਿੱਚ ਸਿਲੰਡਰ ਲੀਕ ਹੋਣ ਕਾਰਨ ਅੱਗ ਲੱਗ ਗਈ ਜਿਸ ਵਿੱਚ ਪਤੀ-ਪਤਨੀ ਝੁਲਸ ਗਏ। ਸਥਾਨਕ ਲੋਕਾਂ ਵੱਲੋਂ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਸਿਲੰਡਰ ਲੀਕ ਹੋਣ ਕਾਰਨ ਲੱਗੀ ਅੱਗ, ਪਤੀ-ਪਤਨੀ ਝੁਲਸੇ - jalalabad
ਜਲਾਲਾਬਾਦ ਦੀ ਜੰਮੂ ਬਸਤੀ 'ਚ ਇੱਕ ਘਰ ਵਿੱਚ ਸਿਲੰਡਰ ਲੀਕ ਹੋਣ ਕਾਰਨ ਅੱਗ ਲੱਗ ਗਈ ਅਤੇ ਘਰ 'ਚ ਮੌਜੂਦ ਪਤੀ ਪਤਨੀ ਇਸ ਦੀ ਲਪੇਟ 'ਚ ਆ ਗਏ। ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਡਿਜ਼ਾਇਨ ਫ਼ੋਟੋ।
ਪੀੜਤਾਂ ਦੀ ਪਛਾਣ ਜੋਗਿੰਦਰ ਸਿੰਘ ਅਤੇ ਛਿੰਦਰਪਾਲ ਕੌਰ ਵਜੋਂ ਹੋਈ ਹੈ। ਪੀੜਤ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਚਾਹ ਬਨਾਉਣ ਲਈ ਰਸੋਈ 'ਚ ਗਈ ਤਾਂ ਅਚਾਨਕ ਹੀ ਸਿਲੰਡਰ ਨੂੰ ਅੱਗ ਲੱਗ ਗਈ ਜਿਸ ਦੀ ਚਪੇਟ 'ਚ ਉਸ ਦੀ ਪਤਨੀ ਆ ਗਈ।
ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਉਹ ਆਪਣੀ ਪਤਨੀ ਨੂੰ ਬਚਾਉਣ ਲਈ ਗਿਆ ਤਾਂ ਉਹ ਵੀ ਅੱਗ ਵਿੱਚ ਝੁਲਸ ਗਿਆ। ਬਸਤੀ ਵਾਲਿਆਂ ਨੇ ਜੱਦੋ ਜਹਿਦ ਕਰਕੇ ਅੱਗ 'ਤੇ ਕਾਬੂ ਪਾਇਆ। ਇਸ ਹਾਦਸੇ 'ਚ ਉਨ੍ਹਾਂ ਦੇ ਬੱਚੇ ਬਾਲ-ਬਾਲ ਬਚੇ ਅਤੇ ਕੋਈ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇਸ ਤੋਂ ਬਾਅਦ ਦੋਹਾਂ ਪਤਨੀ-ਪਤਨੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।