ਫ਼ਜ਼ਿਲਕਾ: ਅਬੋਹਰ ਦੀ ਇੰਦਰਾ ਨਗਰੀ ਰੋਡ ਸਥਿਤ ਮਿੱਤਲ ਆਇਰਨ ਸਟੋਰ ਦੀ ਦੂਜੀ ਮੰਜ਼ਿਲ 'ਤੇ ਰੱਖੇ ਸੈਨੇਟਰੀ ਸਾਮਾਨ ਨੂੰ ਅਚਾਨਕ ਅੱਗ ਲੱਗ ਜਾਣ ਕਰਕੇ ਲੱਖਾਂ ਰੁਪਿਆਂ ਦਾ ਨੁਕਸਾਨ ਹੋ ਗਿਆ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਨੇ ਅੱਗ ਬੁਝਾਈ।
ਘਟਨਾ ਦੇ ਚਸ਼ਮਦੀਦ ਗਗਨ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਬੱਚੇ ਨੇ ਆ ਕੇ ਦੱਸਿਆ ਕਿ ਆਇਰਨ ਸਟੋਰ ਦੀ ਉਪਰਲੀ ਮੰਜ਼ਿਲ 'ਚੋਂ ਧੂੰਆਂ ਨਿਕਲ ਰਿਹਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਵਾਰਡ ਨੰਬਰ 34 ਤੋਂ ਐਮਸੀ ਪੁਨੀਤ ਅਰੋੜਾ ਨੂੰ ਦੱਸਣ ਤੇ ਉਨ੍ਹਾਂ ਨੇ ਤੁਰੰਤ ਫਾਇਰ ਬਿਗ੍ਰੇਡ ਨੂੰ ਸੂਚਿਤ ਕੀਤਾ।