ਅਬੋਹਰ: ਰਾਜਸਥਾਨ ਸਰਹੱਦ ’ਤੇ ਵਸੇ ਪੰਜਾਬ ਦੇ ਪਿੰਡ ਰੁੜੀਆਂਵਾਲੀ ਵਿੱਚ ਆਜ਼ਾਦ ਕਿਸਾਨ ਮੋਰਚੇ ਦਾ ਗਠਨ ਕੀਤਾ ਗਿਆ, ਜਿਸ ਵਿੱਚ ਦਰਜਨ ਭਰ ਦੇ ਪਿੰਡਾਂ ਦੇ ਕਿਸਾਨਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਨੂੰ ਫੰਡ ਦੇਣ ਲਈ 100 ਰੁਪਏ ਏਕੜ ਦੇ ਹਿਸਾਬ ਨਾਲ 3 ਲੱਖ ਰੁਪਏ ਦੇ ਕਰੀਬ ਇਕੱਠੇ ਕਿਤੇ ਗਏ। ਇਸੇ ਮੌਕੇ ਇੱਕ ਕਾਫਲੇ ਰਾਹੀਂ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ।
ਐਫ਼.ਸੀ.ਆਈ. ਦੇ ਤੁਗਲਕੀ ਫੁਰਮਾਨ ਤੋਂ ਕਿਸਾਨ ਨਾਰਾਜ਼ - ਆਜ਼ਾਦ ਕਿਸਾਨ ਮੋਰਚੇ ਦਾ ਗਠਨ
ਪਿੰਡ ਰੁੜੀਆਂਵਾਲੀ ਵਿੱਚ ਆਜ਼ਾਦ ਕਿਸਾਨ ਮੋਰਚੇ ਦਾ ਗਠਨ ਕੀਤਾ ਗਿਆ। ਜਿਸ ਵਿੱਚ ਦਰਜਨ ਭਰ ਦੇ ਪਿੰਡਾਂ ਦੇ ਕਿਸਾਨਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਨੂੰ ਫੰਡ ਦੇਣ ਲਈ 100 ਰੁਪਏ ਏਕੜ ਦੇ ਹਿਸਾਬ ਨਾਲ 3 ਲੱਖ ਰੁਪਏ ਦੇ ਕਰੀਬ ਇਕੱਠੇ ਕੀਤੇ ਗਏ।
![ਐਫ਼.ਸੀ.ਆਈ. ਦੇ ਤੁਗਲਕੀ ਫੁਰਮਾਨ ਤੋਂ ਕਿਸਾਨ ਨਾਰਾਜ਼ ਐੱਫ਼.ਸੀ.ਆਈ. ਦੇ ਤੁਗਲਕੀ ਫੁਰਮਾਨ ਤੋਂ ਕਿਸਾਨ ਨਾਰਾਜ਼](https://etvbharatimages.akamaized.net/etvbharat/prod-images/768-512-10934619-115-10934619-1615291165795.jpg)
ਇਸ ਮੌਕੇ ਆਜ਼ਾਦ ਕਿਸਾਨ ਮੋਰਚੇ ਦਾ ਗਠਨ ਕਰਨ ਵਾਲੇ ਆਗੂਆਂ ਨੇ ਕਿਹਾ ਕਿ ਕਿਸਾਨ ਦੇ ਸਾਮਾਨ ਲਈ ਉਹ ਹਰ ਸਮੇਂ ਰਾਤ ਦਿਨ ਤਿਆਰ ਰਹਿਣਗੇ ’ਚ ਉਨ੍ਹਾਂ ਨੂੰ ਜਾਨਾਂ ਕਿਉਂ ਨਾ ਕੁਰਬਾਨ ਕਰਨੀਆਂ ਪੈਣ ਅਤੇ ਉਹ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਾ ਕੇ ਹੀ ਸਾਹ ਲੈਣਗੇ।
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਐਫਸੀਆਈ ਵੱਲੋਂ ਤੁਗਲਕੀ ਫੁਰਮਾਨ ਸੁਣਾ ਦਿੱਤਾ ਗਿਆ ਕਿ ਉਹ ਘੱਟ ਕਣਕ ਦੀ ਖ਼ਰੀਦ ਕਰਨਗੇ। ਅਗਰ ਐੱਫਸੀਏ ਨੇ ਉਨ੍ਹਾਂ ਦੀ ਕਣਕ ਦੀ ਖ਼ਰੀਦ ਪੂਰੀ ਤਰ੍ਹਾਂ ਅਤੇ ਦਾਣਾ-ਦਾਣਾ ਨਾਂ ਚੁੱਕਿਆ ਤਾਂ ਉਹ ਵੱਡੇ ਪੱਧਰ ’ਤੇ ਸੰਘਰਸ਼ ਕਰਨਗੇ।
ਇਹ ਵੀ ਪੜੋ: ਨਾਭਾ 'ਚ ਮੰਗਾਂ ਨੂੰ ਲੈ ਕੇ ਅਧਿਆਪਕਾਂ ਨੇ ਸਾੜੀ ਪੰਜਾਬ ਸਰਕਾਰ ਦੀ ਅਰਥੀ