ਫਾਜ਼ਿਲਕਾ :ਫਾਜ਼ਿਲਕਾ ਵਿਚ 2.50 ਕਰੋੜ ਦੀ ਲਾਟਰੀ ਜਿੱਤਣ ਵਾਲਾ ਸ਼ਖਸ ਆਇਆ ਸਾਹਮਣੇ ਬੀਤੇ ਦਿਨੀਂ ਫਾਜ਼ਿਲਕਾ ਵਿੱਚ ਇੱਕ ਲਾਟਰੀ ਵਿਕਰੇਤਾ ਕਰੋੜਪਤੀ ਦੀ ਭਾਲ ਖਤਮ ਹੋ ਗਈ ਹੈ। 2.50 ਕਰੋੜ ਦੀ ਲਾਟਰੀ ਦਾ ਜੇਤੂ ਆਖਰ ਸਾਹਮਣੇ ਆਇਆ ਹੈ। ਫਾਜ਼ਿਲਕਾ ਦੇ ਪਿੰਡ ਰਾਮਕੋਟ ਦੇ ਇਕ ਕਿਸਾਨ ਨੇ 2.50 ਕਰੋੜ ਦੀ ਲਾਟਰੀ ਜਿੱਤੀ ਹੈ। ਉਸ ਦਾ ਕਹਿਣਾ ਹੈ ਕਿ ਭਰਾ ਦੀ ਮੌਤ ਹੋ ਜਾਣ ਕਾਰਨ ਉਸ ਨੂੰ ਲਾਟਰੀ ਦੇ ਇਨਾਮ ਦਾ ਪਤਾ ਨਹੀਂ ਸੀ ਲੱਗਾ। ਕੁੱਝ ਦਿਨ ਪਹਿਲਾਂ ਉਹ ਬਜ਼ਾਰ ਆਇਆ ਸੀ ਤੇ ਉਥੇ ਦੁਕਾਨਦਾਰ ਨੇ ਧੱਕੇ ਨਾਲ ਲਾਟਰੀ ਦੀ ਟਿਕਟ ਦੇ ਦਿੱਤੀ ਸੀ। ਪਰ ਜਦੋਂ ਉਹ ਜਿੱਤਿਆ ਤਾਂ ਉਸ ਨੂੰ ਕੁਝ ਸਮੇਂ ਲਾਟਰੀ ਦੀ ਜਿੱਤਣ ਬਾਰੇ ਪਤਾ ਨਹੀਂ ਲੱਗਿਆ।
ਲਾਟਰੀ ਜਿੱਤਣ ਵਾਲਾ ਕਈ ਦਿਨਾਂ ਤੋਂ ਸੀ ਲਾਪਤਾ :ਕਿਸਾਨ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਲਾਟਰੀ ਟਿਕਟ ਵੇਚਣ ਵਾਲੇ ਦੀ ਦੁਕਾਨ ‘ਤੇ ਆ ਕੇ ਟਿਕਟ ਦਾ ਦਾਅਵਾ ਪੇਸ਼ ਕੀਤਾ ਤਾਂ ਦੁਕਾਨਦਾਰ ਨੇ ਉਸ ਦਾ ਮੂੰਹ ਮਿੱਠਾ ਕਰਵਾਇਆ। ਦੱਸ ਦਈਏ ਕਿ ਫਾਜ਼ਿਲਕਾ ਵਿਚ ਢਾਈ ਕਰੋੜ ਦੀ ਲਾਟਰੀ ਜੇਤੂ ਦਾ ਕਾਫੀ ਦਿਨਾਂ ਤੋਂ ਪਤਾ ਨਹੀਂ ਲੱਗ ਰਿਹਾ ਸੀ। ਦੁਕਾਨਦਾਰ ਨੇ 4 ਦਿਨ ਪਹਿਲਾਂ ਕਿਸੇ ਨੂੰ 500 ਰੁਪਏ ਦੀ ਨਾਗਾਲੈਂਡ ਸਟੇਟ ਲਾਟਰੀ ਵੇਚੀ ਸੀ, ਪਰ ਇਸ ਦੌਰਾਨ ਲਾਟਰੀ ਵੇਚਣ ਵਾਲੇ ਨੇ ਨਾ ਤਾਂ ਖਰੀਦਦਾਰ ਦਾ ਪਤਾ ਨੋਟ ਕੀਤਾ ਅਤੇ ਨਾ ਹੀ ਉਸ ਦਾ ਮੋਬਾਈਲ ਨੰਬਰ ਦੁਕਾਨਦਾਰ ਕੋਲ ਦਰਜ ਕਰਵਾਇਆ ਸੀ, ਜਿਸ ਕਾਰਨ ਕਰੋੜਪਤੀ ਦਾ ਪਤਾ ਨਹੀਂ ਲੱਗ ਸਕਿਆ ਸੀ।