ਫਾਜ਼ਿਲਕਾ: ਰੇਲਵੇ ਸਟੇਸ਼ਨ ਦੇ ਬਾਹਰ 10 ਦਿਨ ਪਹਿਲਾਂ ਸੜਕ ਨੂੰ ਬਣਾਇਆ ਗਿਆ ਸੀ ਜੋ ਮੀਂਹ ਪੈਣ ਕਾਰਨ ਖ਼ਰਾਬ ਹੋ ਗਈ ਹੈ। ਇਸ ਨੂੰ ਲੈ ਕੇ ਸ਼ਹਿਰ ਨਿਵਾਸੀ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਇਸ 'ਤੇ ਸ਼ਹਿਰ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਸੜਕ ਨੂੰ ਕਰੀਬ 10 ਦਿਨ ਪਹਿਲਾਂ ਬਣਾਇਆ ਗਿਆ ਸੀ ਇਹ ਸੜਕ ਰੇਲਵੇ ਦੇ ਵੱਡੇ ਅਧਿਕਾਰੀ ਦੀ ਦੇਖ-ਰੇਖ ਵਿੱਚ ਬਣਾਈ ਗਈ ਸੀ। ਪਰ ਹੁਣ ਇਹ ਸੜਕ 'ਚ ਟੋਏ ਪੈਣੇ ਸ਼ੁਰੂ ਹੋ ਗਏ ਹਨ। ਇਸ ਨਾਲ ਵਾਹਨ ਚਲਾਉਂਦੇ ਹੋਏ ਕਾਫੀ ਮੁਸ਼ਕਲ ਹੁੰਦੀ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਸੜਕ ਮੀਂਹ ਪੈਂਣ ਕਾਰਨ ਟੁੱਟਣੀ ਸ਼ੁਰੂ ਹੋਈ ਹੈ। ਇਸ 'ਚ ਵੱਡੇ ਵੱਡੇ ਖੱਡੇ ਨਜ਼ਰ ਆ ਰਹੇ ਹਨ ਜਿਨ੍ਹਾਂ 'ਚ ਪਾਣੀ ਖੜ੍ਹਾ ਹੋ ਜਾਂਦਾ ਹੈ।
ਉਨ੍ਹਾਂ ਨੇ ਮੰਗ ਕੀਤੀ ਹੈ ਕਿ ਪ੍ਰਸਾਸ਼ਨ ਵੱਲੋਂ ਇਨ੍ਹਾਂ ਸੜਕਾ ਦੀ ਜਾਂਚ ਕੀਤੀ ਜਾਵੇ ਤੇ ਖ਼ਰਾਬ ਮਟੀਰਿਅਲ਼ ਦੀ ਵਰਤੋਂ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ 'ਤੇ ਸ਼ਹਿਰ ਦੇ ਡੀਸੀ ਨੇ ਕਿਹਾ ਕਿ ਸੜਕਾਂ ਦੇ ਟੁੱਟਣ ਦਾ ਕਾਰਨ ਕਈ ਵਾਰ ਪਾਣੀ ਦੇ ਨਿਕਾਸ ਨਹੀਂ ਹੁੰਦਾ ਜਾਂ ਖ਼ਰਾਬ ਮਟੀਰਿਆਲ ਦੀ ਵਰਤੋਂ ਹੋਣ ਤੇ ਇਸ ਤਰ੍ਹਾਂ ਹੁੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਸੜਕਾ ਨੂੰ ਮਿਉਸੀਪਲ ਕਮੇਟੀ ਬਣਾਉਂਦੀ ਹੈ। ਜੇ ਇਨ੍ਹਾਂ ਸੜਕਾ ਨੂੰ ਬਣਾਉਣ ਵੇਲੇ ਖ਼ਰਾਬ ਸਮਾਨ ਦੀ ਵਰਤੋ ਹੋਈ ਹੈ ਤਾਂ ਉਹ ਇਸਦੀ ਉੱਚ ਪੱਧਰੀ ਤੋਂ ਜਾਂਚ ਕਰਵਾਓਣਗੇ।