ਪੰਜਾਬ

punjab

ETV Bharat / state

Viral video: ਬੱਚੇ ਨੂੰ ਕੁੱਟ ਰਿਹਾ ਅਧਿਆਪਕ, ਬੁਰੀ ਤਰ੍ਹਾਂ ਚੀਕ ਰਿਹਾ ਬੱਚਾ, ਪਿਤਾ ਕਹਿੰਦਾ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ... - ਫਾਜ਼ਿਲਕਾ ਚ ਬੱਚੇ ਦੀ ਕੁੱਟਮਾਰ ਵਾਲੀ ਵੀਡੀਓ ਵਾਇਰਲ

ਫਾਜ਼ਿਲਕਾ ਵਿੱਚ ਇੱਕ ਅਧਿਆਪਕ ਵੱਲੋਂ ਬੱਚੇ ਨੂੰ ਬੁਰੀ ਤਰ੍ਹਾਂ ਕੱਟਿਆ ਜਾ ਰਿਹਾ ਹੈ ਅਤੇ ਪਿਤਾ ਵੱਲੋਂ ਇਸ ਨੂੰ ਸਹੀ ਕਰਾਰ ਦਿੱਤਾ ਜਾ ਰਿਹਾ ਹੈ। ਕੀ ਹੈ ਪੂਰਾ ਮਾਮਲਾ ਪੜ੍ਹੋ ਪੂਰੀ ਖ਼ਬਰ.. (Fazilka teacher beating student)

Fazilka teacher beating student, viral video
Viral video : ਅਧਿਆਪਕ ਬੱਚੇ ਨੂੰ ਕੁੱਟ ਰਿਹਾ, ਪਿਤਾ ਕਹਿੰਦਾ ਸਹੀ ਕੀਤਾ....

By ETV Bharat Punjabi Team

Published : Sep 7, 2023, 10:17 PM IST

Updated : Sep 8, 2023, 1:02 PM IST

ਬੱਚੇ ਦੀ ਕੁੱਟਮਾਰ ਦੀ ਵਾਇਰਲ ਵੀਡੀਓ

ਫਾਜ਼ਿਲਕਾ (Fazilka teacher beating student): ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਖੂਬ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਇੱਕ ਅਧਿਆਪਕ ਵੱਲੋਂ ਸਕੂਲ 'ਚ ਇੱਕ ਬੱਚੇ ਨੂੰ ਬੁਰੀ ਤਰ੍ਹਾਂ ਕੁੱਟਿਆ ਜਾ ਰਿਹਾ ਹੈ ਅਤੇ ਬੱਚਾ ਦਰਦ ਨਾਲ ਉੱਚੀ ਉੱਚੀ ਰੋ ਰਿਹਾ ਹੈ, ਪਰ ਅਧਿਆਪਕ ਬਿਨ੍ਹਾਂ ਤਰਸ ਖਾਏ ਬਹੁਤ ਹੀ ਬੁਰੀ ਤਰ੍ਹਾਂ ਨਾਲ ਬੱਚੇ ਦੀ ਕੁੱਟਮਾਰ ਕਰੀ ਜਾ ਰਿਹਾ ਹੈ। ਇਸ ਵੀਡੀਓ ਦੇ ਤੇਜ਼ੀ ਨਾਲ ਵਾਇਰਲ ਹੋਣ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੇ ਪ੍ਰਤੀਕਰਮ ਸਾਹਮਣੇ ਆ ਰਹੇ ਹਨ। ਇਹ ਵੀਡੀਓ ਅਬਹੋਰ ਦੇ ਢਾਣੀ ਜੀਤਾ ਸਿੰਘ ਪ੍ਰਾਇਮਰੀ ਸਕੂਲ਼ ਦਾ ਦੱਸਿਆ ਜਾ ਰਿਹਾ ਹੈ। ਜਿਸ ਤੋਂ ਬਾਅਦ ਸਿੱਖਿਆ ਵਿਭਾਗ ਵੱਲੋਂ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।

ਬੱਚੇ ਦੇ ਪਿਤਾ ਦਾ ਬਿਆਨ:ਬੱਚੇ ਦੀ ਕੁੱਟਮਾਰ ਕਰਨ ਵਾਲੀ ਵੀਡੀਓ ਵਾਇਰਲ (viral video)ਹੋਣ ਤੋਂ ਬਾਅਦ ਬੱਚੇ ਦੇ ਪਿਤਾ ਕ੍ਰਿਸ਼ਣ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਬੱਚੇ ਦੀ ਕੁੱਟਮਾਰ ਤੋਂ ਬਾਅਦ ਬੱਚੇ ਦੇ ਪਿਤਾ ਨੇ ਕਿਹਾ ਕਿ ਜੇਕਰ ਬੱਚੇ ਗਲਤੀ ਕਰਦੇ ਨੇ ਤਾਂ ਅਧਿਆਪਕ ਕੁੱਟਦੇ ਹੀ ਹਨ, ਫੇਰ ਕੀ ਹੋ ਗਿਆ ਜੇਕਰ ਉਸਦੇ ਅਧਿਆਪਕ ਨੇ ਉਸਨੂੰ ਕੁੱਟਿਆ ਹੈ। ਉਨ੍ਹਾਂ ਆਖਿਆ ਕਿ ਸਕੂਲ ਬੱਚਿਆਂ ਨੂੰ ਪੜਨ ਭੇਜਿਆ ਜਾਂਦਾ ਹੈ ਅਤੇ ਅਧਿਆਪਕ ਦੀ ਜ਼ਿੰਮੇਵਾਰੀ ਬੱਚਿਆਂ ਨੂੰ ਪੜਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਸੁਧਾਰਨ ਦੀ ਵੀ ਹੁੰਦੀ ਹੈ।

ਮਾਮਲੇ ਦੀ ਜਾਂਚ:ਵੀਡੀਓ ਦੇ ਵਾਇਰਲ (viral video) ਹੋਣ ਤੋਂ ਬਾਅਦ ਸਬੰਧਿਤ ਸਕੂਲ ਦੇ ਬੀਪੀਓ ਭਾਲਾ ਰਾਮ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ 'ਚ ਇਹ ਮਾਮਲਾ ਆਇਆ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਜੋ ਹੀ ਸਾਹਮਣੇ ਆਵੇਗਾ ਉਸ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ। ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ 'ਚ ਕੀ ਕਾਰਵਾਈ ਹੁੰਦੀ ਹੈ।

Last Updated : Sep 8, 2023, 1:02 PM IST

ABOUT THE AUTHOR

...view details