ਫਾਜ਼ਿਲਕਾ: ਸਰਹੱਦ ਪਾਰ ਤੋਂ ਇੱਕ ਵਾਰ ਫੇਰ ਭਾਰਤ ਵਿੱਚ ਨਸ਼ੇ ਦਾ ਭੇਜਣ ਲਈ ਨਾਪਾਕ ਹਰਕਤ ਹੋਈ ਹੈ ਪਰ ਇਸ ਬਾਰ ਫਾਜ਼ਿਲਕਾ ਪੁਲਿਸ ਨੇ ਮੁਸਤੈਦੀ ਵਿਖਾਉਂਦਿਆਂ ਨਾਪਾਕ ਕੋਸ਼ਿਸ ਨੂੰ ਨਾਕਾਮ ਕਰ ਦਿੱਤਾ ਹੈ। ਦਰਅਸਲ ਫਾਜ਼ਿਲਕਾ ਪੁਲਿਸ ਨੇ 29 ਪੇਟੀਆਂ ਵਿੱਚੋਂ 31 ਕਿਲੋ 200 ਗ੍ਰਾਮ ਹੈਰੋਇਨ ਬਰਾਮਦ (Fazilka police recovered 31 kg 200 grams of heroin) ਕੀਤੀ ਹੈ ਅਤੇ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਪੁਲਿਸ ਨੇ ਹੈਰੋਇਨ ਸਮੇਤ ਦੋ ਤਸਕਰਾਂ ਨੂੰ ਵੀ ਮੌਕੇ ਉੱਤੇ (arrested two persons) ਗ੍ਰਿਫ਼ਤਾਰ ਕੀਤਾ ਹੈ।
ਸ਼ੱਕੀ ਡਰੋਨ ਰਾਹੀਂ ਤਸਕਰੀ:ਜਿਕਰਯੋਗ ਹੈ ਕਿ ਬੀਤੇ ਦਿਨ ਭਾਰਤ-ਪਾਕਿਸਤਾਨ ਸਰਹੱਦ 'ਤੇ ਹਲਚਲ ਹੋਈ ਸੀ। ਸਰਹੱਦ 'ਤੇ ਸ਼ੱਕੀ ਵਿਅਕਤੀ ਦਿਖਣ ਤੋਂ ਬਾਅਦ ਬੀਐੱਸਐੱਫ ਵੱਲੋਂ ਫਾਇਰਿੰਗ (Firing by BSF) ਕੀਤੀ ਗਈ ਸੀ। ਇਸ ਤੋਂ ਬਾਅਦ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ (The entire area was sealed) ਗਿਆ ਸੀ। ਇਸ ਮਗਰੋਂ ਹੀ ਪੁਲਸ ਵੱਲੋਂ ਉਕਤ ਬਰਾਮਦਗੀ ਕੀਤੀ ਗਈ ਹੈ।
ਡੀਜੀਪੀ ਦਾ ਟਵੀਟ:ਡੀਜੀਪੀ ਪੰਜਾਬ ਗੋਰਵ ਯਾਦਵ ਨੇ ਟਵੀਟ ਕਰਕੇ ਕਿਹਾ ਕਿ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ (Cross border drug trafficking) ਕਰਨ ਵਾਲੇ ਨੈਟਵਰਕ ਦੇ ਖਿਲਾਫ ਇੱਕ ਵੱਡੀ ਸਫਲਤਾ ਵਿੱਚ ਫਾਜ਼ਿਲਕਾ ਪੁਲਿਸ ਅਤੇ BSF ਨੇ ਸਾਂਝੇ ਤੌਰ 'ਤੇ ਵੱਡੇ ਪੱਧਰ 'ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ (2 accused smugglers were arrested) ਕੀਤਾ ਹੈ।