ਫ਼ਾਜਿਲਕਾ: ਥਾਣਾ ਬਹਾਵ ਵਾਲਾ ਪੁਲਿਸ ਨੇ ਤਿੰਨ ਲੋਕਾਂ ਨੂੰ ਚੋਰੀ ਦੇ 13 ਮੋਟਰਸਾਇਕਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਮੋਟਰਸਾਇਕਲ ਚੋਰੀ ਕਰ ਉਨ੍ਹਾਂ ਦੀ ਨੰਬਰ ਪਲੇਟ ਅਤੇ ਆਰ.ਸੀ. ਬਦਲ ਕੇ ਅੱਗੇ ਵੇਚਣ ਦਾ ਧੰਦਾ ਕਰਦੇ ਸਨ।
ਫ਼ਾਜਿਲਕਾ ਪੁਲਿਸ ਨੇ 3 ਲੋਕਾਂ ਨੂੰ 13 ਚੋਰੀ ਦੇ ਮੋਟਰ ਸਾਇਕਲਾਂ ਸਮੇਤ ਕੀਤਾ ਕਾਬੂ - ਫ਼ਾਜਿਲਕਾ ਪੁਲਿਸ
ਫ਼ਾਜਿਲਕਾ ਪੁਲਿਸ ਨੇ ਤਿੰਨ ਲੋਕਾਂ ਨੂੰ ਚੋਰੀ ਦੇ 13 ਮੋਟਰਸਾਇਕਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਮੋਟਰਸਾਇਕਲ ਚੋਰੀ ਕਰ ਉਨ੍ਹਾਂ ਦੀ ਨੰਬਰ ਪਲੇਟ ਅਤੇ ਆਰ.ਸੀ. ਬਦਲ ਕੇ ਅੱਗੇ ਵੇਚਣ ਦਾ ਧੰਦਾ ਕਰਦੇ ਸਨ।
ਜਾਣਕਾਰੀ ਦਿੰਦਿਆਂ ਐਸ.ਐਚ.ਓ. ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਅਧੀਨ ਆਉਂਦੀ ਚੌਕੀ ਵਜੀਤਪੁਰਾ ਦੇ ਇੰਚਾਰਜ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਤਿੰਨ ਲੋਕ ਚੋਰੀ ਦੇ ਮੋਟਰਸਾਇਕਲਾਂ ਦੇ ਨੰਬਰ ਅਤੇ ਆਰ.ਸੀ. ਨੰਬਰ ਬਦਲਕੇ ਮੋਟਰਸਾਇਕਲ ਵੇਚਣ ਦਾ ਕੰਮ ਕਰਦੇ ਹਨ।
ਪੁਲਿਸ ਨੇ ਸੂਚਨਾ ਪੱਕੀ ਹੋਣ ਤੋਂ ਬਾਅਦ ਤਿੰਨਾਂ ਉੱਤੇ ਰੇਡ ਕੀਤੀ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਿਨ੍ਹਾਂ ਵਿੱਚ ਅਨਿਲ ਕੁਮਾਰ, ਦੀਪਕ ਕੁਮਾਰ ਤੇ ਕੁਲਵਿੰਦਰ ਸਿੰਘ ਸ਼ਾਮਿਲ ਹਨ। ਇਸ ਗਿਰੋਹ ਦਾ ਸਰਗਨਾ ਅਨਿਲ ਕੁਮਾਰ ਮੋਟਰਸਾਇਕਲ ਮਿਸਤਰੀ ਹੈ ਅਤੇ ਇਨ੍ਹਾਂ ਕੋਲ ਚੋਰੀ ਦੇ 13 ਮੋਟਰਸਾਇਕਲ ਬਰਾਮਦ ਹੋਏ ਹਨ। ਪੁਲਿਸ ਨੇ ਮੁਲਜ਼ਮਾ ਨੂੰ ਅਦਾਲਤ 'ਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਹੈ ਅਤੇ ਅੱਗੇ ਵੀ ਇਨ੍ਹਾਂ ਤੋਂ ਪੁੱਛਗਿਛ ਕੀਤੀ ਜਾਏਗੀ।