ਪੰਜਾਬ

punjab

ETV Bharat / state

ਲੋਕਾਂ 'ਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਫਾਜ਼ਿਲਕਾ ਪੁਲਿਸ ਦਾ ਅਨੋਖਾ ਉਪਰਾਲਾ - fazilka police administration do public meeting

ਹਲਕਾ ਅਬੋਹਰ 'ਚ ਲਗਾਤਾਰ ਵੱਧ ਰਹੀਆਂ ਵਾਰਦਾਤਾਵਾਂ ਨੂੰ ਨਕੇਲ ਪਾਉਣ ਲਈ ਫ਼ਾਜ਼ਿਲਕਾ ਪੁਲਿਸ ਪ੍ਰਸ਼ਾਸਨ ਵੱਲੋਂ ਜਨਤਕ ਬੈਠਕ ਕੀਤੀ ਗਈ। ਬੈਠਕ 'ਚ ਪੁਲਿਸ ਅਧਿਕਾਰੀਆਂ ਦੇ ਨਾਲ ਨਾਲ ਕਈ ਸਮਾਜ ਸੇਵੀ ਅਤੇ ਹਲਕਾ ਵਾਸੀ ਵੀ ਸ਼ਾਮਲ ਹੋਏ। ਪੁਲਿਸ ਦਾ ਕਹਿਣਾ ਹੈ ਕਿ ਹਲਕਾ ਵਾਸੀਆਂ 'ਚ ਪੈਦਾ ਹੋਏ ਅਸੁਰੱਖਿਆ ਦੀ ਭਾਵਨਾ ਨੂੰ ਖ਼ਤਮ ਕਰਨ ਲਈ ਇਹ ਬੈਠਕ ਕੀਤੀ ਗਈ ਹੈ।

public meeting
ਫ਼ੋਟੋ

By

Published : Nov 30, 2019, 5:03 PM IST

ਫ਼ਾਜ਼ਿਲਕਾ: ਜ਼ਿਲ੍ਹੇ ਦੇ ਹਲਕਾ ਅਬੋਹਰ 'ਚ ਲਗਾਤਾਰ ਵੱਧ ਰਹੀਆਂ ਜ਼ੁਰਮ ਦੀਆਂ ਵਾਰਦਾਤਾਵਾਂ ਨੂੰ ਦੇਖਦੇ ਹੋਏ ਪੁਲਿਸ ਨੇ ਲੋਕਾਂ ਨੂੰ ਆ ਰਹੀਆਂ ਮੁਸ਼ਕਾਲਾਂ ਅਤੇ ਉਨ੍ਹਾਂ ਨੂੰ ਜਾਗਰੁਕ ਕਰਨ ਲਈ ਅੱਜ ਜਨਤਕ ਬੈਠਕ ਕੀਤੀ। ਦੱਸਣਯੋਗ ਹੈ ਕਿ ਹਲਕਾ ਅਬੋਹਰ 'ਚ 13 ਸਾਲਾ ਅਰਮਾਨ ਦੇ ਕਤਲ ਤੋਂ ਬਾਅਦ ਸ਼ਹਿਰ ਵਾਸੀਆਂ 'ਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ਜਿਸ ਕਾਰਨ ਲੋਕਾਂ ਅੰਦਰ ਸੁਰੱਖਿਆ ਭਾਵਨਾ ਪੈਦਾ ਕਰਨ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਬੈਠਕ ਕੀਤੀ ਗਈ।

ਵੇਖੋ ਵੀਡੀਓ

ਬੈਠਕ ਦੀ ਅਗਵਾਈ ਅਬੋਹਰ ਸਬ ਡਵੀਜ਼ਨ ਦੇ ਡੀਐਸਪੀ ਰਾਹੁਲ ਭਾਰਦਵਾਜ ਨੇ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਰਾਹੁਲ ਭਾਰਦਵਾਜ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ 13 ਸਾਲਾ ਬੱਚੇ ਦਾ ਕਤਲ ਹੋਇਆ ਸੀ ਜਿਸ ਦੇ ਦੋਸ਼ੀਆਂ ਨੂੰ ਕਾਬੂ ਕਰਨ 'ਚ ਪੁਲਿਸ ਨੂੰ ਇੱਕ ਮਹੀਨੇ ਦਾ ਸਮਾਂ ਲੱਗ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਲੋਕਾਂ ਦੇ ਮਨਾ 'ਚ ਡਰ ਬੈਠ ਗਿਆ ਹੈ ਜਿਸ ਦੇ ਸੰਬੰਧ 'ਚ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਨਾਲ ਰੁਬਰੂ ਹੁੰਦਿਆਂ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਨੂੰ ਕਾਬੂ ਕਰਨ ਦਾ ਵਿਸ਼ਵਾਸ ਵੀ ਦਵਾਇਆ ਗਿਆ ਹੈ।

ਇਹ ਵੀ ਪੜ੍ਹੋ- ਲੁਧਿਆਣਾ ਖੁਦਕੁਸ਼ੀ ਮਾਮਲਾ: ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨ ਪੁੱਜੇ ਵਿਧਾਇਕ ਬਲਵਿੰਦਰ ਬੈਂਸ

ਮੀਟਿੰਗ 'ਚ ਸ਼ਾਮਲ ਸਮਾਜ ਸੇਵਕ ਰਾਜੂ ਚਰਾਇਆ ਨੇ ਮੀਟਿੰਗ ਨੂੰ ਲਾਭਕਾਰੀ ਦੱਸਦਿਆਂ ਕਿਹਾ ਕਿ ਇਹੋ ਜਿਹੀਆਂ ਬੈਠਕਾਂ ਤਿੰਨ ਮਹੀਨਿਆਂ ਬਾਅਦ ਲਾਜ਼ਮੀ ਹੋਣੀ ਚਾਹੀਦੀਆਂ ਹਨ।

ਇਸ ਤਰ੍ਹਾਂ ਅਬੋਹਰ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ ਵਾਸੀਆਂ ਨਾਲ ਬੈਠਕ ਰਾਹੀਂ ਬਣਾਇਆ ਗਿਆ ਤਾਲਮੇਲ ਜਿੱਥੇ ਸ਼ਲਾਘਾਯੋਗ ਹੈ ਉੱਥੇ ਹੀ ਜ਼ਿਲ੍ਹੇ 'ਚ ਵੱਧ ਰਹੀਆਂ ਵਾਰਦਾਤਾਵਾਂ ਨੂੰ ਕਾਬੂ ਕਰਨ 'ਚ ਵੀ ਇਹ ਉਪਰਾਲਾ ਸਹਾਈ ਸਿੱਧ ਹੋਵੇਗਾ।

ABOUT THE AUTHOR

...view details