ਪੰਜਾਬ

punjab

ETV Bharat / state

ਪੰਜਾਬ ਦੇ ਗੱਭਰੂ ਨੇ ਬਿਹਾਰ 'ਚ ਹੋਏ ਰਾਸ਼ਟਰੀ ਪੱਧਰ ਮੁਕਾਬਲਿਆਂ 'ਚ ਮਾਰੀਆਂ ਮੱਲਾਂ - ਬਿਹਾਰ ਵਿੱਚ ਰਾਸ਼ਟਰੀ ਪੱਧਰ ਦੇ ਮੁਕਾਬਲੇ

ਬਿਹਾਰ ਵਿਚ ਰਾਸ਼ਟਰੀ ਪੱਧਰ 'ਤੇ ਹੋਏ 52ਵੇਂ ਵੇਟ ਲਿਫਟਿੰਗ ਮੁਕਾਬਲਿਆਂ ਵਿਚ ਪੰਜਾਬ ਦੇ ਫ਼ਾਜ਼ਿਲਕਾ ਦੇ ਸਰਕਾਰੀ ਐਮ.ਆਰ. ਕਾਲਜ ਦੇ ਖਿਡਾਰੀ ਨੇ ਸੋਨ ਤਮਗ਼ਾ ਜਿੱਤਿਆ ਹੈ। ਖਿਡਾਰੀ ਅਵਿਨਾਸ਼ ਕੁਮਾਰ ਨੇ 109 ਕਿੱਲੋ ਭਾਰ ਦੇ ਮੁਕਾਬਲਿਆਂ ਵਿਚ ਨੈਸ਼ਨਲ ਵਿਚ 145, 165 ਅਤੇ 312 ਕਿੱਲੋ ਭਾਰ ਚੱਕ ਕੇ ਤਿੰਨ ਰਿਕਾਰਡ ਬਣਾਏ

ਖਿਡਾਰੀ ਅਵਿਨਾਸ਼ ਕੁਮਾਰ

By

Published : Oct 27, 2019, 9:39 AM IST

ਫਾਜ਼ਲਿਕਾ: ਬਿਹਾਰ ਵਿਚ ਰਾਸ਼ਟਰੀ ਪੱਧਰ 'ਤੇ ਹੋਏ 52ਵੇਂ ਵੇਟ ਲਿਫਟਿੰਗ ਮੁਕਾਬਲਿਆਂ ਵਿਚ ਫ਼ਾਜ਼ਿਲਕਾ ਦੇ ਸਰਕਾਰੀ ਐਮ.ਆਰ. ਕਾਲਜ ਦੇ ਖਿਡਾਰੀ ਨੇ ਸੋਨ ਤਮਗ਼ਾ ਜਿੱਤ ਕੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ। ਬਿਹਾਰ ਤੋਂ ਫ਼ਾਜ਼ਿਲਕਾ ਪਹੁੰਚਣ ਮੌਕੇ ਰੇਲਵੇ ਸਟੇਸ਼ਨ 'ਤੇ ਪੁੱਜੇ ਖਿਡਾਰੀ ਅਵਿਨਾਸ਼ ਕੁਮਾਰ ਦਾ ਵੱਖ-ਵੱਖ ਸੰਸਥਾਵਾਂ ਵਲੋਂ ਭਰਵਾਂ ਸੁਆਗਤ ਕੀਤਾ ਗਿਆ।

ਵੀਡੀਓ

ਬਿਹਾਰ ਵਿਚ ਹੋਈਆਂ 52ਵਾਂ ਭਾਰ ਤੋਲਨ ਮੁਕਾਬਲਿਆਂ ਵਿਚ ਅਵਿਨਾਸ਼ ਕੁਮਾਰ ਨੇ 109 ਕਿੱਲੋ ਭਾਰ ਦੇ ਮੁਕਾਬਲਿਆਂ ਵਿਚ ਨੈਸ਼ਨਲ ਵਿਚ 145, 165 ਅਤੇ 312 ਕਿੱਲੋ ਭਾਰ ਚੱਕ ਕੇ ਤਿੰਨ ਰਿਕਾਰਡ ਬਣਾਏ। ਕਾਲਜ ਪੁੱਜਣ 'ਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਗੋਲਡ ਮੈਡਲ ਜਿੱਤਣ ਵਾਲੇ ਖਿਡਾਰੀ ਅਵਿਨਾਸ਼ ਕੁਮਾਰ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਜਾਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਜੇ ਸਰਕਾਰ ਉਨ੍ਹਾਂ ਦੀ ਮਦਦ ਕਰੇ ਤਾਂ ਉਹ ਭਾਰਤ ਲਈ ਵੀ ਖੇਡਣਾ ਚਾਉਣਗੇ।

ਉਥੇ ਹੀ ਅਵਿਨਾਸ਼ ਦੇ ਕੋਚ ਸੰਦੀਪ ਸਿੰਘ ਅਤੇ ਕਾਲਜ ਦੇ ਪ੍ਰੋਫੈਸਰ ਰਾਮ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਇਸ ਵੈਟਲਿਫ਼ਟਰ 'ਤੇ ਮਾਣ ਹੈ ਜਿਸ ਨੇ ਗੋਲਡ ਮੈਡਲ ਹਾਸਿਲ ਕਰਕੇ ਇਸ ਇਲਾਕੇ ਦਾ ਅਤੇ ਪੰਜਾਬ ਦਾ ਨਾਂਅ ਰੋਸ਼ਨ ਕੀਤਾ। ਉਨ੍ਹਾਂ ਕਿਹਾ ਕਿ ਇਹ ਸਭ ਉਨ੍ਹਾਂ ਨੇ ਆਪਣੇ ਪੱਧਰ 'ਤੇ ਕੀਤਾ ਜੇ ਸਰਕਾਰ ਇਸ ਨੌਜਵਾਨ ਵੇਟਲਿਫਟਰ ਦੀ ਮਦਦ ਕਰੇ ਤਾਂ ਇਹ ਭਾਰਤ ਦਾ ਨਾਂਅ ਦੁਨੀਆ ਵਿਚ ਰੋਸ਼ਨ ਕਰ ਸਕਦਾ ਹੈ।

ਇਹ ਵੀ ਪੜੋ: ਕੈਪਟਨ ਨੇ ਲੋਕਾਂ ਨੂੰ ਦੀਵਾਲੀ, ਬੰਦੀਛੋੜ ਦਿਵਸ ਤੇ ਵਿਸ਼ਵਕਰਮਾ ਦਿਵਸ ਦੀ ਵਧਾਈ ਦਿੱਤੀ

ਉੱਥੇ ਹੀ ਫਾਜ਼ਿਲਕਾ ਸ਼ਹਿਰ ਦੀ ਸਮਾਜ ਸੇਵਕਾਂ ਨੇ ਅਵਿਨਾਸ਼ ਦੀ ਇਸ ਉਪਲਬਧੀ 'ਤੇ ਉਸਨੂੰ ਵਧਾਈ ਦਿੱਤੀ ਅਤੇ ਉਸਦਾ ਸਵਾਗਤ ਕੀਤਾ।

ABOUT THE AUTHOR

...view details