ਪੰਜਾਬ

punjab

ETV Bharat / state

ਫ਼ਾਜਿਲਕਾ: ਪਿੰਡ ਵਰਯਾਮ ਖੇੜਾ 'ਚ ਈਟੀਵੀ ਭਾਰਤ ਦੀ ਖ਼ਬਰ ਦਾ ਅਸਰ

ਜ਼ਿਲ੍ਹਾ ਫ਼ਾਜਿਲਕਾ ਦੇ ਪਿੰਡ ਵਰਯਾਮ ਖੇੜਾ 'ਚ ਸੜਕਾਂ ਦੀ ਖ਼ਸਤਾ ਹਾਲਾਤ ਦੀ ਖ਼ਬਰ ਨੂੰ ਕੁੱਝ ਮਹੀਨੇ ਪਹਿਲਾਂ ਈਟੀਵੀ ਭਾਰਤ ਵੱਲੋਂ ਨਸ਼ਰ ਕੀਤੀ ਗਈ ਸੀ, ਜਿਸ 'ਤੇ ਸਰਕਾਰ ਵੱਲੋਂ ਉਸ 'ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

Village Waryam kheda

By

Published : Nov 22, 2019, 7:11 AM IST

Updated : Nov 22, 2019, 7:37 AM IST

ਫ਼ਾਜਿਲਕਾ: ਜ਼ਿਲ੍ਹੇ ਦੇ ਪਿੰਡ ਵਰਯਾਮ ਖੇੜਾ ਜਿੱਥੇ 2 ਮਹੀਨੇ ਪਹਿਲਾਂ ਹੋਏ ਭਾਰੀ ਮੀਂਹ ਨਾਲ ਪਾਣੀ ਖੇਤਾਂ ਚੋਂ ਓਵਰਫ਼ਲੋ ਹੋਣ ਨਾਲ ਪਿੰਡ ਵਿੱਚ ਪਾਣੀ ਭਰ ਜਾਂਦਾ ਸੀ। ਇਸ ਖ਼ਬਰ ਨੂੰ 2 ਕੁ ਮਹੀਨੇ ਪਹਿਲਾ ਜ਼ਿਲ੍ਹਾ ਫ਼ਾਜਿਲਕਾ ਦੇ ਪਿੰਡ ਵਰਯਾਮ ਖੇੜਾ 'ਚ ਸੜਕਾਂ ਦੀ ਖ਼ਸਤਾ ਹਾਲਾਤ ਦੀ ਖ਼ਬਰ ਨੂੰ ਕੁੱਝ ਮਹੀਨੇ ਪਹਿਲਾਂ ਈਟੀਵੀ ਭਾਰਤ ਵੱਲੋਂ ਨਸ਼ਰ ਕੀਤੀ ਗਈ ਸੀ। ਇਸ ਖ਼ਬਰ ਦਾ ਅਸਰ ਹੁਣ ਵੇਖਣ ਨੂੰ ਮਿਲਿਆ ਹੈ।

ਦੱਸ ਦੇਈਏ ਕਿ ਇਸ ਵਿਸ਼ੇ ਨੂੰ ਮੱਦੇਨਜ਼ਰ ਰੱਖਦੇ ਹੋਏ ਈਟੀਵੀ ਭਾਰਤ ਵੱਲੋਂ ਪਿੰਡ ਦੀਆਂ ਸੜਕਾਂ ਦੀ ਖ਼ਸਤਾ ਹਾਲਤ 'ਤੇ ਖ਼ਬਰ ਨੂੰ ਨਸ਼ਰ ਕੀਤਾ। ਇਸ ਦੌਰਾਨ ਪਿੰਡ ਵਾਸੀਆਂ ਦੀ ਅਵਾਜ਼ ਨੂੰ ਸਰਕਾਰ ਤੱਕ ਵੀ ਪਹੁੰਚਾਇਆ ਗਿਆ। ਇਸ ਦੌਰਾਨ ਸਰਕਾਰ ਵੱਲੋਂ ਸਮੇਂ ਸਿਰ ਇਸ 'ਤੇ ਕੰਮ ਕੀਤਾ ਗਿਆ।

ਵੀਡੀਓ

ਜਾਣਕਾਰੀ ਦਿੰਦਿਆ ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਦੀਆਂ ਟੁਟੀਆਂ ਸੜਕਾਂ ਹੋਣ ਕਾਰਨ ਬਰਸਾਤਾਂ ਦਾ ਪਾਣੀ ਇੱਥੇ ਕਈ ਦਿਨਾਂ ਤੱਕ ਖੜਾ ਰਹਿੰਦਾ। ਇਸ ਨਾਲ ਸੜਕਾਂ 'ਤੇ ਖੜੇ ਪਾਣੀ ਨਾਲ ਮੱਛਰ ਵੀ ਪੈਂਦਾ ਹੁੰਦਾ ਤੇ ਪਿੰਡ ਵਾਸੀਆਂ ਨੂੰ ਕਈ ਬੀਮਾਰਿਆਂ ਦੇ ਸ਼ਿਕਾਰ ਵੀ ਹੋਣਾ ਪਿਆ। ਈਟੀਵੀ ਭਾਰਤ ਉਨ੍ਹਾਂ ਦੀ ਆਪਣੀ ਆਵਾਜ਼ ਨੂੰ ਸਰਕਾਰ ਤਕ ਲੈ ਕੇ ਗਏ ਜਿਸ ਦਾ ਨਤੀਜਾ ਅੱਜ ਸਾਡੇ ਸਾਹਮਣੇ ਹੈ। ਉਨ੍ਹਾਂ ਨੇ ਈਟੀਵੀ ਭਾਰਤ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ:ਅਵਾਰਾ ਸਾਨ੍ਹ ਆਪਸ ਵਿੱਚ ਉਲਝੇ, ਟੁੱਟਿਆ ਕਾਰ ਦਾ ਪਿਛਲਾ ਸ਼ੀਸ਼ਾ

ਉਨ੍ਹਾਂ ਨੇ ਕਿਹਾ ਕਿ ਹੁਣ ਸਰਕਾਰ ਤੋਂ ਸਰਪੰਚ ਸਾਹਿਬ ਨੂੰ ਗ੍ਰਾਂਟ ਆਈ ਹੈ ਜਿਸ ਨਾਲ ਸੜਕਾਂ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੂਰੇ ਪਿੰਡ ਵਾਸੀ ਈਟੀਵੀ ਭਾਰਤ ਦਾ ਧੰਨਵਾਦ ਕਰਦੇ ਹਨ ਜਿਸ ਨੇ ਪਿੰਡ ਦੀ ਦਰਖ਼ਾਸ ਨੂੰ ਸਰਕਾਰ ਤੱਕ ਪਹੁੰਚਾਇਆ।

ਇਸ ਵਿਸ਼ੇ 'ਤੇ ਸਕੂਲੀ ਵਿਦਿਆਰਥੀਆਂ ਨੇ ਕਿਹਾ ਕਿ ਸੜਕਾਂ ਟੁਟੀਆਂ ਹੋਣ ਕਰਕੇ ਸਕੂਲ ਜਾਣ 'ਚ ਵੀ ਬੜੀ ਮੁਸ਼ਕਿਲ ਹੁੰਦੀ ਸੀ। ਉਨ੍ਹਾਂ ਨੇ ਦੱਸਿਆ ਕਿ ਇਕ ਵਾਰ ਬਰਸਾਤ ਹੋ ਜਾਵੇ ਤਾਂ ਉਸ ਦਾ ਪਾਣੀ ਕਈ ਦਿਨ ਤੱਕ ਖੜਾ ਰਹਿੰਦਾ ਸੀ। ਇਸ ਦੇ ਨਾਲ ਹੀ ਸੜਕਾਂ 'ਤੇ ਬਣੀਆਂ ਨਾਲੀਆਂ ਦੀ ਵੀ ਖ਼ਸਤਾ ਹਾਲਾਤ ਸੀ ਜਿਸ ਦੀ ਮੁਰੰਮਤ ਕੀਤੀ ਜਾ ਰਹੀ ਹੈ।

Last Updated : Nov 22, 2019, 7:37 AM IST

ABOUT THE AUTHOR

...view details